ਰਾਜਸਥਾਨ : LPG ਨਾਲ ਭਰੇ ਟੈਂਕਰ ਦੀ ਟਰੱਕ ਨਾਲ ਟੱਕਰ, ਚਾਰ ਲੋਕ ਜਿਊਂਦੇ ਸੜੇ
Friday, Feb 17, 2023 - 11:56 AM (IST)
ਜੈਪੁਰ (ਭਾਸ਼ਾ)- ਰਾਜਸਥਾਨ ਦੇ ਅਜਮੇਰ ਜ਼ਿਲ੍ਹੇ 'ਚ ਵੀਰਵਾਰ ਰਾਤ ਇਕ ਸੜਕ ਹਾਦਸੇ 'ਚ ਚਾਰ ਲੋਕ ਜਿਊਂਦੇ ਸੜ ਗਏ ਜਦੋਂ ਕਿ ਇਕ ਹੋਰ ਜ਼ਖ਼ਮੀ ਹੋ ਗਿਆ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਬਿਆਵਰ ਸਦਰ ਥਾਣਾ ਖੇਤਰ ਦੇ ਰਾਣੀ ਬਾਗ਼ ਰਿਜ਼ੋਰਟ ਕੋਲ ਰਾਸ਼ਟਰੀ ਰਾਜਮਾਰਗ8 'ਤੇ ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਐੱਲ.ਪੀ.ਜੀ. ਨਾਲ ਭਰੇ ਟੈਂਕਰ ਦੀ ਟੱਕਰ ਸੰਗਮਰਰ ਲਿਜਾ ਰਹੇ ਟਰੱਕ ਨਾਲ ਹੋ ਗਈ। ਉਨ੍ਹਾਂ ਦੱਸਿਆ ਕਿ ਟੱਕਰ ਤੋਂ ਬਾਅਦ ਲੱਗੀ ਅੱਗ ਦੀ ਲਪੇਟ 'ਚ ਦੋਵੇਂ ਵਾਹਨ ਆ ਗਏ, ਜਿਸ ਨਾਲ ਚਾਰ ਲੋਕਾਂ ਜਿਊਂਦੇ ਸੜ ਗਏ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ : ਭਿਵਾਨੀ ’ਚ 2 ਨੌਜਵਾਨਾਂ ਨੂੰ ਬੋਲੈਰੋ ਸਮੇਤ ਜਿਊਂਦੇ ਸਾੜਿਆ, ਗੱਡੀ ’ਚੋਂ ਮਿਲੀਆਂ ਕੰਕਾਲ ਬਣੀਆਂ ਲਾਸ਼ਾਂ
ਐੱਲ.ਪੀ.ਜੀ. ਟੈਂਕਰ ਨਾਲ ਲੱਗੀ ਅੱਗ ਨੇ ਨੇੜੇ-ਤੇੜੇ ਦੀਆਂ ਦੁਕਾਨਾਂ ਅਤੇ ਘਰਾਂ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ, ਜਿਸ ਨਾਲ ਜਾਇਦਾਦ ਨੂੰ ਨੁਕਸਾਨ ਪਹੁੰਚਿਆ। ਅਜਮੇਰ ਦੇ ਪੁਲਸ ਸੁਪਰਡੈਂਟ ਚੂਨਾਰਾਮ ਜਾਟ ਨੇ ਕਿਹਾ,''ਹਾਦਸੇ 'ਚ ਚਾਰ ਲੋਕ ਜਿਊਂਦੇ ਸੜ ਗਏ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। ਨੇੜੇ-ਤੇੜੇ ਦੀਆਂ ਦੁਕਾਨਾਂ ਅਤੇ ਘਰ ਵੀ ਅੱਗ ਦੀ ਲਪੇਟ 'ਚ ਆ ਗਏ।'' ਉਨ੍ਹਾਂ ਕਿਹਾ ਕਿ ਦੇਰ ਰਾਤ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ ਅਤੇ ਹੁਣ ਰਾਜਮਾਰਗ 'ਤੇ ਆਵਾਜਾਈ ਆਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਟੀਮ ਨੁਕਸਾਨ ਦਾ ਮੁਲਾਂਕਣ ਕਰ ਰਹੀ ਹੈ ਅਤੇ ਲਾਸ਼ਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ