ਗਰਮੀ ਨੂੰ ਵੇਖਦੇ ਹੋਏ ਪੰਜਾਬ ਤੋਂ ਬਾਅਦ ਰਾਜਸਥਾਨ ਸਰਕਾਰ ਨੇ ਸਕੂਲਾਂ ਦੇ ਸਮੇਂ ’ਚ ਕੀਤਾ ਬਦਲਾਅ

Saturday, Apr 30, 2022 - 05:01 PM (IST)

ਗਰਮੀ ਨੂੰ ਵੇਖਦੇ ਹੋਏ ਪੰਜਾਬ ਤੋਂ ਬਾਅਦ ਰਾਜਸਥਾਨ ਸਰਕਾਰ ਨੇ ਸਕੂਲਾਂ ਦੇ ਸਮੇਂ ’ਚ ਕੀਤਾ ਬਦਲਾਅ

ਅਜਮੇਰ– ਰਾਜਸਥਾਨ ਦੇ ਅਜਮੇਰ ਦੇ ਜ਼ਿਲ੍ਹਾ ਕਲੈਕਟਰ ਅੰਸ਼ਦੀਪ ਨੇ ਅੱਜ ਇਕ ਆਦੇਸ਼ ਜਾਰੀ ਕਰ ਕੇ ਬੱਚਿਆਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਸਾਰੇ ਸਕੂਲਾਂ ਦੇ ਸਮੇਂ ’ਚ ਬਦਲਾਅ ਦੇ ਹੁਕਮ ਦਿੱਤੇ ਹਨ। ਅਜਮੇਰ ’ਚ ਭਿਆਨਕ ਗਰਮੀ ਅਤੇ ਲੂ ਨਾਲ ਵਿਦਿਆਰਥੀਆਂ ਦੀ ਸਿਹਤ ’ਤੇ ਉਲਟ ਪ੍ਰਭਾਵ ਦੇ ਮੱਦੇਨਜ਼ਰ ਜ਼ਿਲ੍ਹਾ ਕਲੈਕਟਰ ਨੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਸੀ. ਬੀ. ਐੱਸ. ਈ. ਬੋਰਡ ਸਕੂਲਾਂ ਦੇ ਸਮੇਂ ’ਚ ਬਦਲਾਅ ਕੀਤਾ ਹੈ। 

ਹੁਣ ਅਜਮੇਰ ਜ਼ਿਲ੍ਹੇ ਦੇ ਸਾਰੇ ਪੱਧਰ ਦੇ ਸਕੂਲਾਂ ਦਾ ਸਮਾਂ ਸਵੇਰੇ 7.30 ਤੋ 10.30 ਵਜੇ ਤਕ ਰਹੇਗਾ ਪਰ 5ਵੀਂ ਅਤੇ 8ਵੀਂ ਬੋਰਡ ਦੀਆਂ ਪ੍ਰੀਖਿਆਵਾਂ ਦਾ ਸੰਚਾਲਨ ਸਮੇਂ ਮੁਤਾਬਕ ਹੀ ਹੋਵੇਗਾ। ਕਲੈਕਟਰ ਅੰਸ਼ਦੀਪ ਨੇ ਐਡੀਸ਼ਨਲ ਜ਼ਿਲ੍ਹਾ ਮੈਜਿਸਟ੍ਰੇਟ ਸ਼ਹਿਰੀ ਅਤੇ ਸਿੱਖਿਆ ਵਿਭਾਗ ਨੂੰ ਹੁਕਮਾਂ ਦੀ ਪਾਲਣਾ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਹਨ, ਤਾਂ ਕਿ ਕੋਈ ਵੀ ਸਕੂਲ ਪ੍ਰਬੰਧਨ ਮਨਮਾਨੀ ਨਾ ਕਰ ਸਕੇ।

ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸੂਬੇ ’ਚ ਭਿਆਨਕ ਗਰਮੀ ਨੂੰ ਵੇਖਦੇ ਹੋਏ 15 ਮਈ ਤੋਂ 30 ਜੂਨ ਤੱਕ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ’ਚ ਛੁੱਟੀਆਂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ 2 ਮਈ ਤੋਂ 14 ਮਈ ਤੱਕ ਲੱਗਣ ਵਾਲੇ ਸਕੂਲਾਂ ਦੇ ਸਮੇਂ ’ਚ ਤਬਦੀਲੀ ਕੀਤੀ ਗਈ ਹੈ। ਪ੍ਰਾਇਮਰੀ ਪੱਧਰ ਤੱਕ ਦੇ ਸਾਰੇ ਸਕੂਲ ਸਵੇਰੇ 7 ਤੋਂ 11 ਵਜੇ ਖੁੱਲ੍ਹਣਗੇ, ਜਦਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 7 ਵਜੇ ਤੋਂ ਦੁਪਹਿਰ 12.30 ਵਜੇ ਤੱਕ ਹੀ ਖੁੱਲ੍ਹਣਗੇ।


author

Tanu

Content Editor

Related News