ਰਾਜਸਥਾਨ ''ਚ ਗਰਮੀ ਕਾਰਨ 4 ਲੋਕਾਂ ਦੀ ਮੌਤ, ਰੈੱਡ ਅਲਰਟ ਜਾਰੀ
Wednesday, Jun 05, 2019 - 10:33 PM (IST)

ਜੈਪੁਰ,(ਅਸ਼ੋਕ) : ਰਾਜਸਥਾਨ 'ਚ ਗਰਮੀ ਕਾਰਨ 4 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆਹੈ। ਸ਼ਹਿਰ 'ਚ ਭਿਆਨਕ ਗਰਮੀ ਕਾਰਨ ਕਈ ਸ਼ਹਿਰਾਂ 'ਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਜਾ ਪੁੱਜਾ ਹੈ। ਜਿਥੇ ਚੁਰੂ ਵਿਖੇ ਲਗਾਤਾਰ ਚੌਥੇ ਦਿਨ ਤਾਪਮਾਨ 49 ਡਿਗਰੀ ਰਿਹਾ। ਜਿਸ ਦੌਰਾਨ 4 ਵਿਅਕਤੀਆਂ ਦੀ ਗਰਮੀ ਕਾਰਨ ਮੌਤ ਦੀ ਖਬਰ ਹੈ। ਮੌਸਮ ਵਿਭਾਗ ਨੇ ਆਉਂਦੇ 5 ਦਿਨਾਂ ਲਈ ਗਰਮੀ ਸਬੰਧੀ ਰੈੱਡ ਅਲਰਟ ਜਾਰੀ ਕੀਤਾ ਹੈ।