ਰਾਜਾ ਰਘੂਵੰਸ਼ੀ ਕਤਲਕਾਂਡ 'ਤੇ ਬਣੇਗੀ ਫਿਲਮ, ਪਰਿਵਾਰ ਨੇ "Honeymoon in Shillong" ਲਈ ਦਿੱਤੀ ਸਹਿਮਤੀ

Wednesday, Jul 30, 2025 - 10:20 AM (IST)

ਰਾਜਾ ਰਘੂਵੰਸ਼ੀ ਕਤਲਕਾਂਡ 'ਤੇ ਬਣੇਗੀ ਫਿਲਮ, ਪਰਿਵਾਰ ਨੇ "Honeymoon in Shillong" ਲਈ ਦਿੱਤੀ ਸਹਿਮਤੀ

ਇੰਦੌਰ (ਏਜੰਸੀ)- ਇੰਦੌਰ ਦੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੂਵੰਸ਼ੀ, ਜਿਸ ਨੂੰ ਮੇਘਾਲਿਆ ਵਿੱਚ ਹਨੀਮੂਨ ਦੌਰਾਨ ਮਾਰ ਦਿੱਤਾ ਗਿਆ ਸੀ, ਦੇ ਪਰਿਵਾਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਇਸ ਬਹੁਤ ਚਰਚਿਤ ਘਟਨਾ 'ਤੇ ਫਿਲਮ ਬਣਾਉਣ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। ਰਘੂਵੰਸ਼ੀ ਦੇ ਵੱਡੇ ਭਰਾ ਸਚਿਨ ਨੇ ਪੱਤਰਕਾਰਾਂ ਨੂੰ ਦੱਸਿਆ, "ਸਾਡੇ ਪਰਿਵਾਰ ਨੇ ਮੇਰੇ ਭਰਾ ਦੇ ਕਤਲ 'ਤੇ ਫਿਲਮ ਬਣਾਉਣ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। ਜੇਕਰ ਅਸੀਂ ਮੇਰੇ ਭਰਾ ਦੇ ਕਤਲ ਦੀ ਕਹਾਣੀ ਨੂੰ ਵੱਡੇ ਪਰਦੇ 'ਤੇ ਨਹੀਂ ਲਿਆਉਂਦੇ, ਤਾਂ ਲੋਕ ਇਹ ਨਹੀਂ ਜਾਣ ਸਕਣਗੇ ਕਿ ਇਸ ਮਾਮਲੇ ਵਿੱਚ ਕੌਣ ਸਹੀ ਸੀ ਅਤੇ ਕੌਣ ਗਲਤ?"

ਇਹ ਵੀ ਪੜ੍ਹੋ: ਕੈਂਸਰ ਨੇ ਪਹਿਲਾਂ ਮਾਂ ਤੇ ਫਿਰ ਪਤਨੀ ਦੀ ਲਈ ਜਾਨ, ਮਗਰੋਂ ਖੁਦ ਵੀ ਸ਼ਿਕਾਰ ਹੋਇਆ ਇਹ ਮਸ਼ਹੂਰ ਅਦਾਕਾਰ

ਰਘੂਵੰਸ਼ੀ ਦੇ ਦੂਜੇ ਵੱਡੇ ਭਰਾ ਵਿਪਿਨ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਦੇ ਕਤਲ ਕੇਸ 'ਤੇ ਫਿਲਮ ਬਣਾਉਣ ਲਈ ਸਹਿਮਤੀ ਦੇਣ ਦਾ ਕਾਰਨ ਮੇਘਾਲਿਆ ਦੀ 'ਸਹੀ ਤਸਵੀਰ' ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਵੀ ਹੈ। ਰਾਜਾ ਰਘੂਵੰਸ਼ੀ ਕਤਲ ਕੇਸ 'ਤੇ ਬਣਨ ਵਾਲੀ ਫਿਲਮ ਦਾ ਪ੍ਰਸਤਾਵਿਤ ਨਾਮ "ਹਨੀਮੂਨ ਇਨ ਸ਼ਿਲਾਂਗ" ਹੈ। ਇਸ ਪ੍ਰਸਤਾਵਿਤ ਫਿਲਮ ਦੇ ਨਿਰਦੇਸ਼ਕ ਐੱਸ.ਪੀ. ਨਿੰਬਾਵਤ ਨੇ ਕਿਹਾ, "ਰਾਜਾ ਰਘੂਵੰਸ਼ੀ ਨੂੰ ਆਪਣੇ ਵਿਆਹ ਤੋਂ ਬਾਅਦ ਇੱਕ ਵੱਡੇ ਵਿਸ਼ਵਾਸਘਾਤ ਦਾ ਸਾਹਮਣਾ ਕਰਨਾ ਪਿਆ ਸੀ। ਸਾਡੀ ਫਿਲਮ ਰਾਹੀਂ, ਅਸੀਂ ਜਨਤਾ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਵਿਸ਼ਵਾਸਘਾਤ ਦੀਆਂ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ।"

ਇਹ ਵੀ ਪੜ੍ਹੋ: ਸਲਮਾਨ ਖਾਨ ਨੇ ਆਪਣੇ ਬਾਡੀਗਾਰਡ ਸ਼ੇਰਾ ਨਾਲ ਕਰਾਇਆ ਵਿਆਹ! ਜਾਣੋ ਕੀ ਹੈ ਵਾਇਰਲ ਪੋਸਟ ਦੀ ਸੱਚਾਈ

ਫਿਲਮ ਦੇ ਕਲਾਕਾਰਾਂ ਦੇ ਨਾਮ ਦੱਸੇ ਬਿਨਾਂ, ਉਨ੍ਹਾਂ ਕਿਹਾ, "ਸਾਡੀ ਫਿਲਮ ਦੀ ਸਕ੍ਰਿਪਟ ਤਿਆਰ ਹੈ। ਇਸਦੀ 80 ਫੀਸਦੀ ਸ਼ੂਟਿੰਗ ਇੰਦੌਰ ਵਿੱਚ ਅਤੇ 20 ਫੀਸਦੀ ਮੇਘਾਲਿਆ ਦੇ ਵੱਖ-ਵੱਖ ਖੇਤਰਾਂ ਵਿੱਚ ਕੀਤੀ ਜਾਵੇਗੀ।" ਇੰਦੌਰ ਦੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੂਵੰਸ਼ੀ 23 ਮਈ ਨੂੰ ਮੇਘਾਲਿਆ ਵਿੱਚ ਆਪਣੇ ਹਨੀਮੂਨ ਦੌਰਾਨ ਲਾਪਤਾ ਹੋ ਗਏ ਸਨ। ਉਨ੍ਹਾਂ ਦੀ ਖੁਰਦ-ਬੁਰਦ ਹੋਈ ਲਾਸ਼ 2 ਜੂਨ ਨੂੰ ਪੂਰਬੀ ਖਾਸੀ ਹਿਲਸ ਜ਼ਿਲ੍ਹੇ ਦੇ ਸੋਹਰਾ ਖੇਤਰ (ਜਿਸਨੂੰ ਚੇਰਾਪੂੰਜੀ ਵੀ ਕਿਹਾ ਜਾਂਦਾ ਹੈ) ਵਿੱਚ ਇੱਕ ਝਰਨੇ ਦੇ ਨੇੜੇ ਇੱਕ ਡੂੰਘੀ ਖਾਈ ਵਿੱਚੋਂ ਮਿਲੀ ਸੀ। ਰਾਜਾ ਰਘੂਵੰਸ਼ੀ ਕਤਲ ਕੇਸ ਵਿੱਚ ਉਨ੍ਹਾਂ ਦੀ ਪਤਨੀ ਸੋਨਮ ਅਤੇ ਉਨ੍ਹਾਂ ਦੇ ਕਥਿਤ ਪ੍ਰੇਮੀ ਰਾਜ ਕੁਸ਼ਵਾਹਾ ਸਮੇਤ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: 2 ਬੱਚਿਆਂ-ਪਤਨੀ ਨੂੰ ਛੱਡ ਮਸ਼ਹੂਰ ਅਦਾਕਾਰ ਨੇ ਕਰਾਇਆ ਦੂਜਾ ਵਿਆਹ, ਕੁੱਝ ਘੰਟਿਆਂ ਬਾਅਦ ਹੀ ਦੇ ਦਿੱਤੀ GOOD NEWS

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News