ਸਿਆਸੀ ਮੁਹਿੰਮਾਂ ’ਚ ‘ਫਜ਼ੂਲਖ਼ਰਚੀ’ ’ਤੇ ਭੜਕੇ ਰਾਜ ਠਾਕਰੇ
Wednesday, May 13, 2026 - 12:09 AM (IST)
ਮੁੰਬਈ, (ਭਾਸ਼ਾ)- ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਦੇ ਪ੍ਰਧਾਨ ਰਾਜ ਠਾਕਰੇ ਨੇ ਮੰਗਲਵਾਰ ਨੂੰ ਸਵਾਲ ਕੀਤਾ ਕਿ ਕੀ ਖ਼ਰਚਿਆਂ ’ਚ ਕਟੌਤੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਸਿਰਫ਼ ਆਮ ਲੋਕਾਂ ਲਈ ਹੈ।
ਉਨ੍ਹਾਂ ਨੇ ਹਾਲ ਹੀ ’ਚ ਹੋਈਆਂ ਚੋਣਾਂ ਦੌਰਾਨ ਪ੍ਰਚਾਰ ਮੁਹਿੰਮਾਂ ’ਚ ਈਂਧਨ ਦੀ ਵਰਤੋਂ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਨ੍ਹਾਂ ਮੁਹਿੰਮਾਂ ’ਚ ਹਜ਼ਾਰਾਂ ਕਾਰਾਂ ਦੀ ਵਰਤੋਂ ਕੀਤੀ ਗਈ ਅਤੇ ਕਈ ਰੋਡ-ਸ਼ੋਅ ਕੀਤੇ ਗਏ। ਲੋਕਾਂ ਨੂੰ ਈਂਧਨ ਦੀ ਵਰਤੋਂ ਘੱਟ ਕਰਨ, ਜਨਤਕ ਟ੍ਰਾਂਸਪੋਰਟ ਦੀ ਵਰਤੋਂ ਕਰਨ ਅਤੇ ਇਕ ਸਾਲ ਤੱਕ ਸੋਨੇ ਦੀ ਖਰੀਦ ਟਾਲਣ ਦੀ ਪ੍ਰਧਾਨ ਮੰਤਰੀ ਮੋਦੀ ਦੀ ਹਾਲੀਆ ਅਪੀਲ ਤੋਂ ਬਾਅਦ ਠਾਕਰੇ ਨੇ ਫੇਸਬੁੱਕ ’ਤੇ ਇਕ ਪੋਸਟ ’ਚ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਸੀਨੀਅਰ ਨੇਤਾ ਵੱਡੇ-ਵੱਡੇ ਕਾਫਲਿਆਂ ਨਾਲ ਦੇਸ਼ ਭਰ ’ਚ ਯਾਤਰਾਵਾਂ ਕਰ ਰਹੇ ਹਨ।
