ਹਿਮਾਚਲ ''ਚ ਭਾਰੀ ਬਾਰਿਸ਼, ਮੌਸਮ ਵਿਭਾਗ ਨੇ ਜਾਰੀ ਕੀਤਾ ''ਯੈਲੋ ਅਲਰਟ''

09/26/2019 6:00:59 PM

ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਅੱਜ ਭਾਵ ਵੀਰਵਾਰ ਨੂੰ ਧਰਮਸ਼ਾਲਾ 'ਚ ਬਾਰਿਸ਼ ਹੋਈ ਪਰ ਸ਼ਿਮਲਾ 'ਚ ਹਲਕੀ ਬਾਰਿਸ਼ ਦੇ ਨਾਲ ਬੱਦਲ ਛਾਏ ਰਹੇ। ਮੌਸਮ ਵਿਭਾਗ ਵੱਲੋਂ 27 ਅਤੇ 28 ਸਤੰਬਰ ਨੂੰ ਭਾਰੀ ਬਾਰਿਸ਼ ਦੀ ਚਿਤਾਵਨੀ ਦਿੰਦੇ ਹੋਏ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 27 ਸਤੰਬਰ ਨੂੰ ਬਿਲਾਸਪੁਰ, ਕਾਂਗੜਾ, ਮੰਡੀ ਅਤੇ ਸਿਰਮੌਰ ਜ਼ਿਲਿਆਂ 'ਚ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ 28 ਸਤੰਬਰ ਤੋਂ ਲੈ ਕੇ 1 ਅਕਤੂਬਰ ਤੱਕ ਇਨ੍ਹਾਂ ਜ਼ਿਲਿਆਂ 'ਚ ਬਾਰਿਸ਼ ਹੁੰਦੀ ਰਹੇਗੀ।

ਡੀ. ਸੀ. ਰਿਗਵੇਦ ਠਾਕੁਰ ਨੇ ਦੱਸਿਆ ਹੈ ਕਿ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 27 ਅਤੇ 28 ਸਤੰਬਰ ਨੂੰ ਹਿਮਾਚਲ ਦੇ ਕਈ ਜ਼ਿਲਿਆਂ 'ਚ ਭਾਰੀ ਬਾਰਿਸ਼ ਦੇ ਨਾਲ ਤੂਫਾਨ ਦੀ ਵੀ ਚਿਤਾਵਨੀ ਦਿੱਤੀ ਹੈ। ਇਸ ਦੇ ਮੱਦੇਨਜ਼ਰ ਸਾਰੇ ਨਾਗਰਿਕਾਂ, ਸੈਲਾਨੀਆਂ ਨੂੰ ਨਦੀ-ਨਾਲਿਆਂ, ਜ਼ਮੀਨ ਖਿਸਕਣ ਅਤੇ ਉਚਾਈ ਵਾਲੇ ਇਲਾਕਿਆਂ 'ਚ ਜਾਣ ਲਈ ਚਿਤਾਵਨੀ ਦਿੱਤੀ ਹੈ।


Iqbalkaur

Content Editor

Related News