ਫਿਰ ਵਧੇਗਾ ਪਾਰਾ; ਕੁਝ ਹਿੱਸਿਆਂ ’ਚ ਗਰਮ ਹਵਾਵਾਂ ਦੀ ਸੰਭਾਵਨਾ, ਯੈਲੋ ਅਲਰਟ ਜਾਰੀ

Sunday, Jun 09, 2024 - 05:36 AM (IST)

ਫਿਰ ਵਧੇਗਾ ਪਾਰਾ; ਕੁਝ ਹਿੱਸਿਆਂ ’ਚ ਗਰਮ ਹਵਾਵਾਂ ਦੀ ਸੰਭਾਵਨਾ, ਯੈਲੋ ਅਲਰਟ ਜਾਰੀ

ਚੰਡੀਗੜ੍ਹ (ਪਾਲ) - ਸ਼ਹਿਰ ਦੇ ਲੋਕਾਂ ਨੂੰ ਹਾਲੇ ਕੁਝ ਦਿਨ ਹੋਰ ਗਰਮੀ ਸਹਿਣੀ ਪਵੇਗੀ। ਹਾਲਾਂਕਿ ਪਿਛਲੇ ਦਿਨੀਂ ਚੱਲੀ ਹਨੇਰੀ ਤੇ ਹਲਕੇ ਮੀਂਹ ਤੋਂ ਬਾਅਦ ਸ਼ਹਿਰ ਦੇ ਤਾਪਮਾਨ ’ਜ ਇਕ ਹਫ਼ਤੇ ਤੋਂ ਚੱਲੀ ਆ ਰਹੀ ਗਿਰਾਵਟ ਨੇ ਰਾਹਤ ਦਿੱਤੀ। ਹੁਣ ਫਿਰ ਤੋਂ ਤਾਪਮਾਨ ਵਧਣ ਦੇ ਨਾਲ ਹੀ ਸ਼ਹਿਰ ਦੇ ਕੁਝ ਹਿੱਸਿਆਂ ’ਚ ਗਰਮ ਹਵਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਏ.ਕੇ. ਸਿੰਘ ਦਾ ਕਹਿਣਾ ਹੈ ਕਿ ਮੌਸਮ ਹੁਣ ਬਿਲਕੁਲ ਖ਼ੁਸ਼ਕ ਹੋ ਗਿਆ ਹੈ। ਪਿਛਲੇ ਦਿਨੀਂ ਸਰਗਮ ਪੱਛਮੀ ਗੜਬੜੀ ਨਿਕਲਣ ਤੋਂ ਬਾਅਦ ਹੁਣ ਤਾਪਮਾਨ ਵਧੇਗਾ। ਆਉਣ ਵਾਲੇ ਦਿਨਾਂ ’ਚ ਪਾਰਾ 44 ਡਿਗਰੀ ਤੱਕ ਜਾ ਸਕਦਾ ਹੈ। ਵਿਭਾਗ ਨੇ ਅਲਰਟ ਦਿੱਤਾ ਹੈ ਕਿ ਕੁਝ ਥਾਵਾਂ ’ਤੇ ਗਰਮ ਹਵਾ ਵੀ ਚੱਲੇਗੀ। ਵਿਭਾਗ ਨੇ ਤਿੰਨ ਦਿਨਾਂ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਤਾਪਮਾਨ ’ਚ ਵੀ ਵਾਧਾ ਹੋਵੇਗਾ। ਰਾਤ ਦੇ ਤਾਪਮਾਨ ’ਚ ਵੀ ਅੱਜਕੱਲ੍ਹ ਵਾਧਾ ਹੋ ਰਿਹਾ ਹੈ।

ਇਹ ਵੀ ਪੜ੍ਹੋ- ਅਨਾਮਿਕਾ ਰਾਜੀਵ ਬਣੀ ਸਮੁੰਦਰੀ ਫੌਜ ਦੀ ਪਹਿਲੀ ਮਹਿਲਾ ਹੈਲੀਕਾਪਟਰ ਪਾਇਲਟ

ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 39.8 ਡਿਗਰੀ ਦਰਜ ਹੋਇਆ, ਜੋ ਆਮ ਨਾਲੋਂ ਇਕ ਡਿਗਰੀ ਜ਼ਿਆਦਾ ਰਿਹਾ। ਘੱਟ ਤੋਂ ਘੱਟ ਤਾਪਮਾਨ ਆਮ ਨਾਲੋਂ ਇਕ ਡਿਗਰੀ ਜ਼ਿਆਦਾ 27.3 ਡਿਗਰੀ ਦਰਜ ਹੋਇਆ। ਡਾਇਰੈਕਟਰ ਏ.ਕੇ. ਸਿੰਘ ਮੁਤਾਬਕ ਆਉਣ ਵਾਲੇ ਦਿਨਾਂ ’ਚ ਹਾਲੇ ਕੋਈ ਮੀਂਹ ਦੀ ਸੰਭਾਵਨਾ ਨਹੀਂ ਹੈ। ਅਗਲੇ ਕੁਝ ਦਿਨਾਂ ’ਚ ਦਿਨ ਦਾ ਤਾਪਮਾਨ 41 ਤੋਂ 44 ਡਿਗਰੀ ਰਹਿਣ ਦੀ ਸੰਭਾਵਨਾ ਹੈ। ਘੱਟ ਤੋਂ ਘੱਟ ਤਾਪਮਾਨ 28 ਤੋਂ 29 ਡਿਗਰੀ ਦਰਮਿਆਨ ਰਹੇਗਾ।

ਇਹ ਵੀ ਪੜ੍ਹੋ- 40 ਸਾਲਾ ਤੱਕ ਔਰਤਾਂ ਨਾਲ ਜਬਰ-ਜ਼ਨਾਹ ਦੇ ਦੋਸ਼ 'ਚ 91 ਸਾਲਾ ਕੈਨੇਡੀਅਨ ਅਰਬਪਤੀ ਗ੍ਰਿਫਤਾਰ

ਅਗਲੇ ਤਿੰਨ ਦਿਨ ਸੰਭਾਵਤ ਵੱਧ ਤੋਂ ਵੱਧ ਤਾਪਮਾਨ
ਐਤਵਾਰ 41 ਡਿਗਰੀ
ਸੋਮਵਾਰ 43 ਡਿਗਰੀ
ਮੰਗਲਵਾਰ 43 ਡਿਗਰੀ।

ਇਹ ਵੀ ਪੜ੍ਹੋ- ਦੋ ਟਰੱਕਾਂ ਦੀ ਜ਼ਬਰਦਸਤ ਟੱਕਰ ਤੋਂ ਬਾਅਦ ਲੱਗੀ ਅੱਗ, 5 ਲੋਕ ਜ਼ਿੰਦਾ ਸੜੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

Inder Prajapati

Content Editor

Related News