ਪੰਜਾਬ 'ਚ ਮਾਨਸੂਨ ਦੀ ਐਂਟਰੀ! ਭਾਰੀ ਮੀਂਹ ਦਾ ਅਲਰਟ ਜਾਰੀ, ਕਾਲੇ ਬੱਦਲਾਂ ਨੇ ਘੇਰਿਆ ਆਸਮਾਨ

Wednesday, Jun 26, 2024 - 11:44 AM (IST)

ਚੰਡੀਗੜ੍ਹ : ਪੰਜਾਬ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ। ਦਰਅਸਲ ਪੰਜਾਬ ਦੇ ਗੁਆਂਢੀ ਸੂਬਿਆਂ 'ਚ ਮਾਨਸੂਨ ਪਹੁੰਚ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 1-2 ਦਿਨਾਂ ਅੰਦਰ ਪੰਜਾਬ 'ਚ ਮਾਨਸੂਨ ਦੀ ਐਂਟਰੀ ਹੋਣ ਵਾਲੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ 'ਚ ਮੌਸਮ ਬਦਲ ਗਿਆ ਹੈ ਅਤੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਅੱਜ ਕਾਲੇ ਬੱਦਲ ਛਾਏ ਹੋਏ ਹਨ। ਇਸ ਕਾਰਨ ਗਰਮੀ ਤੋਂ ਵੀ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੀ ਹੈ।

ਇਹ ਵੀ ਪੜ੍ਹੋ : PSEB ਨੇ ਖੋਲ੍ਹਿਆ ਰਜਿਸਟ੍ਰੇਸ਼ਨ/ਕੰਟੀਨਿਊਏਸ਼ਨ ਪੋਰਟਲ, ਫਾਰਮ ਭਰਨ 'ਚ ਹੋਈ ਦੇਰ ਤਾਂ ਲੱਗੇਗਾ ਭਾਰੀ ਜੁਰਮਾਨਾ

ਪੰਜਾਬ ਦੇ ਮੋਹਾਲੀ, ਪਟਿਆਲਾ, ਸੰਗਰੂਰ, ਗੁਰਦਾਸਪੁਰ, ਬਠਿੰਡਾ, ਮਾਨਸਾ ਅਤੇ ਬਰਨਾਲਾ ਸਣੇ ਹੋਰ ਕਈ ਜ਼ਿਲ੍ਹਿਆਂ 'ਚ ਗੂੜ੍ਹੇ ਕਾਲੇ ਬੱਦਲ ਛਾਏ ਹੋਏ ਹਨ ਅਤੇ ਮੌਸਮ ਖ਼ੁਸ਼ਨੁਮਾ ਬਣਿਆ ਹੋਇਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਦੌਰਾਨ ਤਾਪਮਾਨ ਅਚਾਨਕ ਡਿੱਗੇਗਾ ਅਤੇ ਕਈ ਇਲਾਕਿਆਂ 'ਚ ਭਾਰੀ ਮੀਂਹ ਪਵੇਗਾ। ਮੌਸਮ ਵਿਭਾਗ ਦੇ ਮੁਤਾਬਕ ਪੰਜਾਬ 'ਚ 27 ਜੂਨ ਮਤਲਬ ਕਿ ਭਲਕੇ ਮੀਂਹ ਦਾ ਦੌਰ ਸ਼ੁਰੂ ਹੋ ਰਿਹਾ ਹੈ। ਭਲਕੇ ਕਈ ਥਾਵਾਂ 'ਤੇ ਮੀਂਹ ਪਵੇਗਾ ਅਤੇ 28-29 ਜੂਨ ਨੂੰ ਹਲਕਾ ਮੀਂਹ ਪਵੇਗਾ।

ਇਹ ਵੀ ਪੜ੍ਹੋ : PGI 'ਚ ਹਾਈਕੋਰਟ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਦਾਨ, ਹਰ ਸਾਲ 10 ਹਜ਼ਾਰ ਮਰੀਜ਼ਾਂ ਨੂੰ ਮਿਲਦੀ ਹੈ ਮਦਦ

ਇਸ ਤੋਂ ਬਾਅਦ 30 ਜੂਨ ਅਤੇ 1 ਜੁਲਾਈ ਨੂੰ ਜ਼ਿਆਦਾਤਰ ਜ਼ਿਲ੍ਹਿਆਂ 'ਚ ਦਰਮਿਆਨੀ ਬਾਰਸ਼ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਪੰਜਾਬ ’ਚ ਘੱਟੋ-ਘੱਟ ਤਾਪਮਾਨ 25 ਡਿਗਰੀ ਦਰਜ ਕੀਤਾ ਗਿਆ ਹੈ, ਜਦੋਂ ਕਿ ਫਰੀਦਕੋਟ, ਅੰਮ੍ਰਿਤਸਰ ਵਰਗੇ ਸ਼ਹਿਰਾਂ ’ਚ ਘੱਟੋ-ਘੱਟ ਤਾਪਮਾਨ 30 ਨੂੰ ਪਾਰ ਕਰ ਗਿਆ ਹੈ। ਇਸ ਦੇ ਨਾਲ ਹੀ 1-2 ਦਿਨਾਂ 'ਚ ਜਲੰਧਰ ਦਾ ਘੱਟੋ-ਘੱਟ ਤਾਪਮਾਨ 30 ਡਿਗਰੀ ਦੇ ਨੇੜੇ ਪਹੁੰਚ ਜਾਵੇਗਾ ਅਤੇ ਬਾਕੀ ਜ਼ਿਲ੍ਹਿਆਂ 'ਚ ਵੀ ਤਾਪਮਾਨ ਅਚਾਨਕ ਘਟੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News