ਕੇਰਲ ਦੀ ਮਦਦ ਦੇ ਲਈ ਵਧੇ ਹੱਥ, 7 ਲੱਖ ਲਿਟਰ ਪੀਣ ਦਾ ਪਾਣੀ ਲੈ ਪੂਨੇ ਤੋਂ ਨਿਕਲੀ ਟ੍ਰੇਨ
Saturday, Aug 18, 2018 - 08:42 PM (IST)

ਚੇਨਈ- ਹੜ੍ਹ ਨਾਲ ਜੂਝ ਰਹੇ ਕੇਰਲ ਦੀ ਮਦਦ ਦੇ ਲਈ ਪੂਰਾ ਦੇਸ਼ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਾ ਹੋ ਗਿਆ ਹੈ। ਸੰਕਟ ਦੀ ਇਸ ਘੜੀ ਵਿਚ ਭਾਰਤੀ ਰੇਲਵੇ ਵੀ ਕੇਰਲ ਦੇ ਨਾਗਰਿਕਾਂ ਦੀ ਮਦਦ ਦੇ ਲਈ ਅੱਗੇ ਆ ਗਿਆ ਹੈ। ਰੇਲਵੇ ਨੇ ਵਿਸ਼ੇਸ਼ ਟਰੇਨਾਂ ਦੇ ਜ਼ਰੀਏ 7 ਲੱਖ ਲਿਟਰ ਪੀਣ ਦਾ ਪਾਣੀ ਕੇਰਲ ਦੇ ਲਈ ਰਵਾਨਾ ਕੀਤਾ ਹੈ। ਇਸ ਵਿਚ ਹੀ ਦੇਸ਼ ਦੀਆਂ ਨਾਮਵਾਰ ਹਸਤੀਆਂ, ਰਾਜਨੇਤਾ ਅਤੇ ਵਿਦੇਸ਼ੀ ਸਰਕਾਰਾਂ ਕੇਰਲ ਦੇ ਹੜ੍ਹ ਪ੍ਰਭਾਵਿਤਾਂ ਦੀ ਮਦਦ ਦੇ ਲਈ ਅੱਗੇ ਆਈਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਵੀ ਰਾਜ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ 500 ਕਰੋੜ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ।
ਦੱਖਣੀ ਰੇਲਵੇ ਨੇ ਪਾਣੀ ਨਾਲ ਭਰੀਆਂ 3 ਸਪੈਸ਼ਲ ਟ੍ਰੇਨਾਂ ਨੂੰ ਕੇਰਲ ਦੇ ਲਈ ਰਵਾਨਾ ਕੀਤਾ। ਇਸ ਦੇ ਇਲਾਵਾ ਕੇਰਲ ਵਿਚ ਪੀਣ ਦੇ ਪਾਣੀ ਦੇ ਲਈ 1 ਲੱਖ ਲਿਟਰ ਪਾਣੀ ਦੀਆਂ ਬੋਤਲਾਂ ਦੀ ਸਪਲਾਈ ਵੀ ਕੀਤੀ ਜਾਵੇਗੀ।
ਇਰੋੜ ਜੰਕਸ਼ਨ ਤੋਂ 7 ਅਤੇ 15 ਓਪਨ ਵੇਂਗਸ ਵਾਲੀਆਂ ਦੋ ਟ੍ਰੇਨਾਂ ਨੂੰ ਕੇਰਲ ਦੇ ਲਈ ਰਵਾਨਾ ਕੀਤਾ ਗਿਆ।
ਉਥੇ ਹੀ 7 ਲੱਖ ਲਿਟਰ ਪੀਣ ਦੇ ਪਾਣੀ ਦੇ ਨਾਲ ਸਪੈਸ਼ਲ ਟ੍ਰੇਨਾਂ ਨੂੰ ਪੂਨਾ ਤੋਂ ਰਵਾਨਾ ਕਰੇਗਾ। ਟ੍ਰੇਨ ਦੇ 14 ਡੱਬੇ ਪੂਨਾ ਸਟੇਸ਼ਨ ਤੋਂ ਭਰੇ ਗਏ, ਜਦਕਿ ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲੇ ਤੋਂ 15 ਭਰੇ ਹੋਏ BTPN ਡੱਬੇ ਆ ਰਹੇ ਹਨ। ਪਾਣੀ ਨਾਲ ਭਰੇ ਇਨ੍ਹਾਂ ਸਾਰੇ ਡੱਬਿਆਂ ਨੂੰ ਟ੍ਰੇਨ ਦੇ ਨਾਲ ਕੇਰਲ ਦੇ ਲਈ ਰਵਾਨਾ ਕੀਤਾ ਜਾਵੇਗਾ।
ਕੇਰਲ ਵਿਚ ਜਾਰੀ ਭਾਰੀ ਬਾਰਿਸ਼ ਦੀ ਵਜ੍ਹਾ ਨਾਲ ਪੰਪਿਗ ਸਟੇਸ਼ਨਾਂ ਦੀ ਫਕਸ਼ਨਿੰਗ 'ਤੇ ਬੁਰਾ ਅਸਰ ਪਿਆ। ਇਸ ਦੀ ਵਜ੍ਹਾ ਨਾਲ ਪੀਣ ਦੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਕੇਰਲ ਵਾਟਰ ਅਥਾਰਿਟੀ ਦੇ ਮੁਤਾਬਿਕ ਮੀਂਹ ਅਤੇ ਹੜ੍ਹ ਦੀ ਵਜ੍ਹਾ ਨਾਲ ਪੇਰਿਆਰ ਨਦੀ ਦਾ ਪਾਣੀ ਵੀ ਪੀਣ ਯੋਗ ਨਹੀਂ ਰਿਹਾ। ਗੌਰਤਲਬ ਹੈ ਕਿ ਹੜ੍ਹ ਨਾਲ ਜੂਝ ਰਹੇ ਕੇਰਲ ਦੇ ਨਾਗਰਿਕਾਂ ਦੇ ਸਾਹਮਣੇ ਪੀਣ ਯੋਗ ਪਾਣੀ ਦੀ ਸਮੱਸਿਆ ਖੜ੍ਹੀ ਹੋ ਗਈ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਮਦਦ ਦਾ ਐਲਾਨ
ਇਸ ਵਿਚ 100 ਸਾਲਾਂ ਦੀ ਸਭ ਤੋਂ ਭਿਆਨਕ ਹੜ੍ਹ ਦੀ ਚਪੇਟ ਵਿਚ ਆਏ ਕੇਰਲ ਦੇ ਹਾਲਾਤ ਦਾ ਜਾਇਜ਼ਾ ਲੈਣ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਪਿਨਾਰਾਈ ਵਿਜਯਨ ਅਤੇ ਹੋਰ ਕਈ ਅਧਿਕਾਰੀਆਂ ਦੇ ਨਾਲ ਸਮੀਖਿਆ ਬੈਠਕ ਕੀਤੀ। ਪ੍ਰਧਾਨ ਮੰਤਰੀ ਨੇ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਵੀ ਕੀਤਾ। ਪ੍ਰਧਾਨ ਮੰਤਰੀ ਨੇ ਹੜ੍ਹ ਨਾਲ ਪ੍ਰਭਾਵਿਤ ਕੇਰਲ ਦੇ ਲਈ 500 ਕਰੋੜ ਰੁਪਏ ਦੀ ਤਤਕਾਲ ਮਦਦ ਦੇਣ ਦਾ ਐਲਾਨ ਕੀਤਾ ਹੈ। 500 ਕਰੋੜ ਤੋਂ ਪਹਿਲਾਂ 100 ਕਰੋੜ ਦੀ ਰਾਸ਼ੀ ਦੇ ਭੁਗਤਾਨ ਦੀ ਘੋਸ਼ਣਾ ਪੀ. ਐੱਮ. ਦੁਆਰਾ ਇਸ ਤੋਂ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼ ਤੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਮਦਦ ਦਾ ਐਲਾਨ ਵੀ ਕੀਤਾ ਜੀ ਚੁੱਕਾ ਹੈ।
ਰਾਜ ਸਰਕਾਰਾਂ ਨੇ ਵੀ ਦਿੱਤੀ ਮਦਦ
ਓਧਰ, ਮੁਸ਼ਕਲ ਦੀ ਇਸ ਘੜੀ ਵਿਚ ਰਾਜ ਸਰਕਾਰਾਂ ਵੀ ਅੱਗੇ ਆਈਆਂ ਹਨ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ 5 ਕਰੋੜ ਰੁਪਏ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 10 ਕਰੋੜ ਰੁਪਏ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ 10 ਕਰੋੜ ਰੁਪਏ ਕੇਰਲ ਸਰਕਾਰ ਨੂੰ ਦੇਣ ਦਾ ਐਲਾਨ ਕੀਤਾ ਹੈ।
ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵਿੰਦਰ ਫਡਨਵੀਸ ਨੇ 20 ਕਰੋੜ ਦੀ ਸਹਾਇਤਾ ਰਾਸ਼ੀ ਅਤੇ ਗੁਜਰਾਤ ਸਰਕਾਰ ਨੇ 10 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਕੇਰਲ ਦੇ ਲਈ ਘੋਸ਼ਿਤ ਕੀਤੀ ਹੈ। ਉੜੀਸਾ ਤੋਂ 245 ਅੱਗ ਬੁਝਾਉਣ ਵਾਲੇ ਤੇ ਕਿਸ਼ਤੀਆਂ ਵੀ ਕੇਰਲ ਭੇਜੀਆਂ ਜਾਣਗੀਆਂ। ਯੂ. ਪੀ. ਦੇ ਮੁੱਖ ਮੰਤਰੀ ਯੋਗੀ ਅਦਿਤਾਆਨਾਥ ਨੇ 15 ਕਰੋੜ ਰੁਪਏ ਅਤੇ ਝਾਰਖੰਡ ਦੇ ਮੱਖ ਮੰਤਰੀ ਰਘੁਬਰ ਦਾਸ ਨੇ 5 ਕਰੋੜ ਦੀ ਮਦਦ ਦਾ ਐਲਾਨ ਕੀਤਾ ਹੈ।
ਫਿਲਮੀ ਸਿਤਾਰੇ ਵੀ ਆਏ ਮਦਦ ਦੇ ਲਈ ਅੱਗੇ
ਸੰਕਟ ਦੀ ਇਸ ਘੜੀ ਵਿਚ ਸਿਨੇਮਾ ਜਗਤ ਵੀ ਅੱਗੇ ਆਇਆ ਹੈ। ਸਦੀ ਦੇ ਮਹਾਨਾਇਕ ਅਮਿਤਾਭ ਬਚਨ,ਅਨੁਸ਼ਕਾ ਸ਼ਰਮਾ, ਵਰੁਣ ਧਵਨ ਅਤੇ ਸ਼ਰਦਾ ਕਪੂਰ ਜਿਹੇ ਸਿਤਾਰਿਆਂ ਨੇ ਟਵਿਟਰ ਦੇ ਜ਼ਰੀਏ ਕੇਰਲ ਦੇ ਨਾਗਰਿਕਾਂ ਦੀ ਮਦਦ ਦੀ ਅਪੀਲ ਕੀਤੀ ਹੈ। ਇਸਦੇ ਨਾਲ ਹੀ ਅਭਿਸ਼ੇਕ ਬਚਨ,ਵਿੱਕੀ ਕੌਸ਼ਲ ਅਤੇ ਭੂਮੀ ਪੇਡਨੇਕਰ ਜਿਹੇ ਐਕਟਰਾਂ ਨੇ ਵੀ ਹੈਲਪਲਾਈਨ ਜਾਰੀ ਕੀਤਾ ਹੈ ਅਤੇ ਸਾਰਿਆਂ ਨੂੰ ਆਪਣੀ ਸਮਰਥਾ ਅਨੁਸਾਰ ਆਰਥਿਕ ਸਹਾਇਤਾ ਦਾ ਅਪੀਲ ਕੀਤੀ ਹੈ।
ਸੰਕਟ ਦੀ ਇਸ ਘੜੀ ਵਿਚ ਸੰਯੁਕਤ ਅਰਬ ਅਮੀਰਾਤ ਵੀ ਨਾਲ
ਸੰਕਟ ਦੀ ਇਸ ਘੜੀ ਵਿਚ ਕੇਰਲ ਵੱਲ ਮਦਦ ਦਾ ਹੱਥ ਵਧਾਉਂਦੇ ਹੋਏ ਸੰਯੁਕਤ ਅਰਬ ਅਮੀਰਾਤ ਦੇ ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਹ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਸਤੁਕਮ ਨੇ ਰਾਜ ਵਿਚ ਮੀਂਹ ਅਤੇ ਹੜ੍ਹ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਦੀ ਮਦਦ ਦੇ ਲਈ ਆਪਾਤ ਸਮਿਤੀ ਬਣਾਉਣ ਦਾ ਆਦੇਸ਼ ਦਿੱਤਾ ਹੈ। ਅੰਗਰੇਜ਼ੀ ਅਤੇ ਮਲਆਲੀ ਭਾਸ਼ਾਵਾਂ ਵਿਚ ਕੀਤੇ ਗਏ ਨਵੇਂ ਟਵੀਟ ਵਿਚ ਉਨ੍ਹਾਂ ਨੇ ਕਿਹਾ ਕਿ ਕੇਰਲ ਦੇ ਲੋਕ ਹਮੇਸ਼ਾ ਤੇ ਹੁਣ ਵੀ ਯੂ.ਏ.ਈ. ਦੀ ਸਫਲਤਾ ਦੇ ਲਈ ਸਾਂਝੀਦਾਰ ਰਹੇ ਹਨ। ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਅਤੇ ਉਨ੍ਹਾਂ ਦੀ ਮਦਦ ਕਰਨੇ ਦੀ ਸਾਡੀ ਖਾਸ ਜ਼ਿੰਮੇਦਾਰੀ ਬਣਦੀ ਹੈ। ਖਾਸ ਤੌਰ 'ਤੇ ਇਸ ਪਵਿੱਤਰ ਮਹੀਨੇ ਵਿਚ।