ਕਸ਼ਮੀਰ ''ਚ ਸ਼ੀਸ਼ੇ ਵਾਲੇ ਕੋਚਾਂ ਦੀ ਟਰੇਨ ਦਾ ਪ੍ਰੀਖਣ, ਸੈਲਾਨੀਆਂ ਨੂੰ ਸਹੂਲਤ

02/23/2018 10:04:31 AM

ਸ਼੍ਰੀਨਗਰ— ਰੇਲਵੇ ਨੇ ਯਾਤਰੀਆਂ ਨੂੰ ਕਸ਼ਮੀਰ ਘਾਟੀ ਦੇ ਮਨ ਮੋਹ ਲੈਣ ਵਾਲੇ ਦ੍ਰਿਸ਼ ਦਾ ਅਹਿਸਾਸ ਕਰਵਾਉਣ ਦੇ ਟੀਚੇ ਨਾਲ ਸ਼੍ਰੀਨਗਰ ਤੋਂ ਦੱਖਣੀ ਕਸ਼ਮੀਰ ਵਿਚਾਲੇ ਅੱਜ ਡੱਬਿਆਂ ਦੀਆਂ ਛੱਤਾਂ 'ਚ ਸ਼ੀਸ਼ਾ ਲੱਗੇ ਕੋਚਾਂ ਵਾਲੀ ਟਰੇਨ ਦਾ ਪ੍ਰੀਖਣ ਕੀਤਾ।  ਰੇਲਵੇ ਦੇ ਇਕ ਅਧਿਕਾਰੀ ਮੁਤਾਬਕ ਫਿਰੋਜ਼ਪੁਰ ਮੰਡਲ ਦੇ ਰੇਲ ਪ੍ਰਬੰਧਕ ਵਿਵੇਕ ਕੁਮਾਰ ਨੇ ਸ਼੍ਰੀਨਗਰ ਤੋਂ ਅਨੰਤਨਾਗ ਅਤੇ ਸਦੂਰਾ ਵਿਚਾਲੇ ਡੱਬਿਆਂ ਦੀਆਂ ਛੱਤਾਂ 'ਚ ਸ਼ੀਸ਼ਾ ਲੱਗੀ ਟਰੇਨ ਦਾ ਟਰਾਇਲ ਕੀਤਾ। ਉਨ੍ਹਾਂ ਕਿਹਾ ਕਿ ਸੈਲਾਨੀਆਂ ਲਈ ਇਹ ਸੇਵਾ ਆਉਣ ਵਾਲੇ 2-3 ਮਹੀਨਿਆਂ ਵਿਚ ਸ਼ੁਰੂ ਹੋਣ ਦੀ ਆਸ ਹੈ।
ਉਨ੍ਹਾਂ ਕਿਹਾ ਕਿ ਵਿਸਟਾਡੋਮ ਡੱਬਿਆਂ ਦੀਆਂ ਛੱਤਾਂ 'ਚ ਸ਼ੀਸ਼ਾ, ਐੱਲ. ਈ. ਡੀ. ਲਾਈਟ, ਘੁੰਮਣ ਵਾਲੀ ਲਾਈਟ ਅਤੇ ਜੀ. ਪੀ. ਐੱਸ. ਆਧਾਰਿਤ ਸੂਚਨਾ ਪ੍ਰਣਾਲੀ ਦੀ ਸਹੂਲਤ ਹੈ। ਸਲੀਪਰ ਡੱਬਿਆਂ ਵਿਚ ਵੱਡੇ ਸ਼ੀਸ਼ੇ ਦੀਆਂ ਖਿੜਕੀਆਂ ਲੱਗੀਆਂ ਹੋਣਗੀਆਂ, ਜਿਸ ਨਾਲ ਸੈਲਾਨੀ ਬਿਨਾਂ ਕਿਸੇ ਰੁਕਾਵਟ ਤੋਂ ਕਸ਼ਮੀਰ ਘਾਟੀ ਦੀ ਸੁੰਦਰਤਾ ਨੂੰ ਦੇਖ ਸਕਣਗੇ।


Related News