ਰੇਲਵੇ ਨੇ 200 ਸਪੈਸ਼ਲ ਟਰੇਨਾਂ ਦੀ ਸੇਵਾ ਕੀਤੀ ਸ਼ੁਰੂ
Tuesday, Jun 02, 2020 - 12:48 AM (IST)
ਨਵੀਂ ਦਿੱਲੀ- ਰੇਲਵੇ ਨੇ ਸੋਮਵਾਰ ਨੂੰ ਦੇਸ਼ ਦੇਸ਼ਭਰ 'ਚ ਕਰੀਬ 1.45 ਲੱਖ ਯਾਤਰੀਆਂ ਦੇ ਨਾਲ 200 ਸਪੈਸ਼ਲ ਟਰੇਨਾਂ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ। ਉਸ 'ਚ ਕਰੀਬ 60 ਫੀਸਦੀ ਟਰੇਨਾਂ ਉੱਤਰ ਭਾਰਤ 'ਚ ਸ਼ੁਰੂ ਹੋਈ। ਅਜਿਹੀ ਪਹਿਲੀ ਟਰੇਨ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਸਟੇਸ਼ਨ ਤੋਂ ਰਾਤ 12:10 ਮਿੰਟ 'ਤੇ ਵਾਰਾਨਸੀ ਦੇ ਲਈ ਰਵਾਨਾ ਹੋਈ। ਰੇਲਵੇ ਦੀਆਂ ਅਜਿਹੀਆਂ 200 ਟਰੇਨਾਂ ਚਲਾਉਣ ਦੀ ਯੋਜਨਾ ਹੈ। ਇਨ੍ਹਾਂ ਟਰੇਨਾਂ ਦਾ 60 ਫੀਸਦੀ ਯਾਤਾਯਾਤ ਉੱਤਰ ਰੇਲਵੇ ਦੇ ਅੰਤਰਗਤ ਹੈ। ਉਨ੍ਹਾਂ ਦੇ ਨੈੱਟਵਰਕ 'ਚ 118 ਟਰੇਨਾਂ ਚੱਲ ਰਹੀਆਂ ਹਨ। ਉਨ੍ਹਾਂ 'ਚ 100 ਅਜਿਹੀਆਂ ਟਰੇਨਾਂ ਜੋ ਜਾਂ ਤਾਂ ਇਸ ਜੋਨ ਤੋਂ ਰਵਾਨਾ ਹੋਈਆ ਜਾਂ ਉਸਦਾ ਮੰਜ਼ਿਲ ਜੋਨ ਹੈ। 9 ਹੋਰ ਟਰੇਨਾਂ ਇਸ ਵਿਚੋਂ ਲੰਘ ਰਹੀਆਂ ਹਨ। ਦਿੱਲੀ ਖੇਤਰ 'ਚ 36 ਟਰੇਨਾਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਪਹੁੰਚੀਆਂ ਜਾਂ ਉੱਥੋ ਰਵਾਨਾ ਹੋਈਆਂ, 8 ਟਰੇਨਾਂ ਉੱਥੋ ਲੰਘੀਆਂ। ਨਿਜ਼ਾਮੂਦੀਨ ਸਟੇਸ਼ਨ 'ਤੇ 18 ਟਰੇਨਾਂ ਪਹੁੰਚੀਆਂ ਜਾਂ ਉੱਥੋ ਰਵਾਨਾ ਹੋਈਆ, ਇਕ ਟਰੇਨ ਉੱਥੋ ਲੰਘੀ। ਆਨੰਦ ਵਿਹਾਰ ਰੇਲਵੇ ਸਟੇਸ਼ਨ 'ਤੇ 10 ਟਰੇਨਾਂ ਪਹੁੰਚੀਆਂ ਜਾਂ ਉੱਥੋ ਰਵਾਨਾ ਹੋਈਆਂ। ਪੁਰਾਣੀ ਦਿੱਲੀ ਰੇਲਵੇ ਸਟੇਸ਼ਨ 'ਤੇ ਚਾਰ ਟਰੇਨਾਂ ਪਹੁੰਚੀਆਂ ਤੇ ਉੱਥੋਂ ਚਾਰ ਟਰੇਨਾਂ ਰਵਾਨਾ ਹੋਈਆਂ।