ਰੇਲਵੇ ਨੇ ਅੱਜ ਤੋਂ ਸ਼ੁਰੂ ਕੀਤੀਆਂ 50 ਜੋੜੀ ਟਰੇਨਾਂ, ਇੱਥੇ ਵੇਖੋ ਲਿਸਟ

Thursday, Jul 01, 2021 - 09:38 PM (IST)

ਨਵੀਂ ਦਿੱਲੀ - ਕੋਰੋਨਾ ਮਹਾਮਾਰੀ ਨੂੰ ਲੈ ਕੇ ਜਦੋਂ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ ਤਾਂ ਰੇਲਵੇ ਦੀ ਰਫ਼ਤਾਰ ਵੀ ਰੁੱਕ ਗਈ ਸੀ। ਜਿਵੇਂ-ਜਿਵੇਂ ਹਾਲਾਤ ਕਾਬੂ ਵਿੱਚ ਆਏ ਤਾਂ ਰੇਲਵੇ ਨੇ ਟਰੇਨਾਂ ਦਾ ਸੰਚਾਲਨ ਫਿਰ ਸ਼ੁਰੂ ਕਰ ਦਿੱਤਾ। ਅੱਜ ਉੱਤਰ ਰੇਲਵੇ ਨੇ ਕਰੀਬ 50 ਟਰੇਨਾਂ ਨੂੰ ਮੁੜ ਪਟੜੀ 'ਤੇ ਉਤਾਰਾ ਹੈ। ਉੱਤਰ ਰੇਲਵੇ ਦੇ ਪੀ.ਆਰ.ਓ. ਕਲਟਰ ਸਿੰਘ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁਸਾਫਰਾਂ ਦੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਟਰੇਨਾਂ ਨੂੰ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਰੇਲਵੇ ਨੇ ਜਿਨ੍ਹਾਂ ਟਰੇਨਾਂ ਦਾ ਸੰਚਾਲਨ ਮੁੜ ਸ਼ੁਰੂ ਕੀਤਾ ਹੈ, ਉਨ੍ਹਾਂ ਵਿੱਚ 04202 ਪ੍ਰਤਾਪਗੜ-ਵਾਰਾਣਸੀ (ਅਪ/ਡਾਉਨ), 04203 ਫੈਜ਼ਾਬਾਦ-ਲਖਨਊ (ਅਪ/ਡਾਉਨ), 04303 ਬਰੇਲੀ-ਦਿੱਲੀ (ਅਪ/ਡਾਉਨ) ਵਰਗੀਆਂ ਟਰੇਨਾਂ ਸ਼ਾਮਲ ਹਨ। 

ਲੋਕਮਾਨਯ ਤਿਲਕ ਟਰਮਿਨਸ-ਹਬੀਬਗੰਜ ਟਰੇਨ ਦੀ ਸੇਵਾ ਬਹਾਲ
ਰੇਲ ਪ੍ਰਸ਼ਾਸਨ ਨੇ ਲੋਕਮਾਨਯ ਤਿਲਕ ਟਰਮਿਨਸ ਤੋਂ ਚੱਲਕੇ ਹਬੀਬਗੰਜ ਤੱਕ ਚੱਲਣ ਵਾਲੀ ਹਫ਼ਤਾਵਾਰ ਐਕਸਪ੍ਰੈੱਸ ਸਪੈਸ਼ਲ ਦੀ ਸੇਵਾ ਨੂੰ ਬਹਾਲ ਕਰ ਦਿੱਤਾ ਹੈ। ਪੱਛਮੀ ਮੱਧ ਰੇਲਵੇ ਦੇ ਅਨੁਸਾਰ ਰੇਲ ਪ੍ਰਸ਼ਾਸਨ ਦੁਆਰਾ ਮੁਸਾਫਰਾਂ ਦੀ ਸਹੂਲਤ ਲਈ ਗੱਡੀ ਨੰਬਰ 02153/02154 ਲੋਕਮਾਨਯ ਤਿਲਕ ਟਰਮਿਨਸ-ਹਬੀਬਗੰਜ-ਲੋਕਮਾਨਯ ਤਿਲਕ ਟਰਮਿਨਸ ਹਫ਼ਤਾਵਾਰ ਐਕਸਪ੍ਰੈੱਸ ਸਪੈਸ਼ਲ ਦੀ ਸੇਵਾ ਅੱਜ 01 ਜੁਲਾਈ ਤੋਂ ਅਗਲੀ ਸੂਚਨਾ ਤੱਕ ਲਈ ਬਹਾਲ ਕਰ ਦਿੱਤਾ ਹੈ।

ਗੱਡੀ ਨੰਬਰ 02153 ਲੋਕਮਾਨਯ ਤਿਲਕ ਟਰਮਿਨਸ-ਹਬੀਬਗੰਜ ਹਫ਼ਤਾਵਾਰ ਐਕਸਪ੍ਰੈੱਸ ਸਪੈਸ਼ਲ ਇੱਕ ਜੁਲਾਈ ਤੋਂ ਅਤੇ ਗੱਡੀ ਨੰਬਰ 02154 ਹਬੀਬਗੰਜ-ਲੋਕਮਾਨਯ ਤਿਲਕ ਟਰਮਿਨਸ ਹਫ਼ਤਾਵਾਰ ਐਕਸਪ੍ਰੈੱਸ ਸਪੈਸ਼ਲ 02 ਜੁਲਾਈ ਤੋਂ ਅਗਲੀ ਸੂਚਨਾ ਤੱਕ ਆਪਣੇ ਨਿਰਧਾਰਤ ਸਮਾਂ-ਸਾਰਣੀ ਦੇ ਅਨੁਸਾਰ ਚੱਲਦੀ ਰਹੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News