Kumbh Mela: ਕੁੰਭ ਮੇਲੇ ਜਾਣ ਵਾਲੇ ਸ਼ਰਧਾਲੂਆਂ ਲਈ ਰੇਲਵੇ ਚਲਾਏਗਾ ਵਿਸ਼ੇਸ਼ ਰੇਲ ਗੱਡੀਆਂ

Saturday, Jan 04, 2025 - 12:39 PM (IST)

Kumbh Mela: ਕੁੰਭ ਮੇਲੇ ਜਾਣ ਵਾਲੇ ਸ਼ਰਧਾਲੂਆਂ ਲਈ ਰੇਲਵੇ ਚਲਾਏਗਾ ਵਿਸ਼ੇਸ਼ ਰੇਲ ਗੱਡੀਆਂ

ਅੰਬਾਲਾ : ਰੇਲਵੇ ਨੇ ਕੁੰਭ ਮੇਲੇ ਵਿੱਚ ਜਾਣ ਵਾਲੇ ਸ਼ਰਧਾਲੂਆਂ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਰੇਲਵੇ ਨੇ ਅੱਧੀ ਦਰਜਨ ਟਰੇਨਾਂ ਦੇ ਸੰਚਾਲਨ ਦੀ ਰੂਪਰੇਖਾ ਤਿਆਰ ਕਰ ਲਈ ਹੈ। ਇਨ੍ਹਾਂ ਟਰੇਨਾਂ ਦੀ ਸਮਾਂ ਸਾਰਣੀ ਅਤੇ ਤਰੀਕਾਂ ਦਾ ਵੀ ਐਲਾਨ ਕੀਤਾ ਗਿਆ ਹੈ ਤਾਂ ਜੋ ਸ਼ਰਧਾਲੂ ਰਿਜ਼ਰਵੇਸ਼ਨ ਕਰਵਾ ਸਕਣ ਅਤੇ ਆਪਣੀ ਆਉਣ ਵਾਲੀ ਯਾਤਰਾ ਬਿਨਾਂ ਕਿਸੇ ਪਰੇਸ਼ਾਨੀ ਦੇ ਕਰ ਸਕਣ। ਰੇਲਵੇ ਨੇ ਅੰਬਾਲਾ ਡਿਵੀਜ਼ਨ ਅਧੀਨ ਪੈਂਦੇ ਅੰਬ ਅੰਦੋਰਾ ਸਮੇਤ ਬਠਿੰਡਾ ਰੇਲਵੇ ਸਟੇਸ਼ਨ ਤੋਂ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ - ਬੱਚਿਆਂ ਦੀਆਂ ਲੱਗੀਆਂ ਮੌਜਾਂ : ਠੰਡ ਕਾਰਨ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ

ਇਸ ਤੋਂ ਇਲਾਵਾ ਫ਼ਿਰੋਜ਼ਪੁਰ ਡਿਵੀਜ਼ਨ ਦੇ ਫ਼ਿਰੋਜ਼ਪੁਰ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨਾਂ ਤੋਂ ਵੀ ਵਿਸ਼ੇਸ਼ ਰੇਲ ਗੱਡੀਆਂ ਚੱਲਣਗੀਆਂ। ਕੁੰਭ ਮੇਲੇ ਲਈ ਦਿੱਲੀ ਅਤੇ ਦੇਹਰਾਦੂਨ ਤੋਂ ਵਿਸ਼ੇਸ਼ ਰੇਲ ਗੱਡੀਆਂ ਵੀ ਚਲਾਈਆਂ ਜਾਣਗੀਆਂ। ਟਰੇਨ ਨੰਬਰ 04526 ਬਠਿੰਡਾ ਤੋਂ 19, 22 ਅਤੇ 25 ਜਨਵਰੀ ਅਤੇ 8, 18 ਅਤੇ 22 ਫਰਵਰੀ ਨੂੰ ਚੱਲੇਗੀ। ਇਸੇ ਤਰ੍ਹਾਂ ਵਾਪਸੀ ਦੀ ਦਿਸ਼ਾ ਵਿੱਚ ਟਰੇਨ ਨੰਬਰ 04524 ਫਾਫਾਮਾਊ ਤੋਂ 20, 23 ਅਤੇ 26 ਜਨਵਰੀ ਅਤੇ 9,19 ਅਤੇ 23 ਫਰਵਰੀ ਨੂੰ ਚੱਲੇਗੀ। ਇਹ ਟਰੇਨ ਬਠਿੰਡਾ ਤੋਂ ਸਵੇਰੇ 4.30 ਵਜੇ ਚੱਲੇਗੀ, ਸਵੇਰੇ 8.20 ਵਜੇ ਅੰਬਾਲਾ ਕੈਂਟ ਅਤੇ ਰਾਤ 11.55 ਵਜੇ ਫਫਮਾਊ ਸਟੇਸ਼ਨ ਪਹੁੰਚੇਗੀ। ਇਹ ਟਰੇਨ ਫਫਮਾਊ ਤੋਂ ਸਵੇਰੇ 6.30 ਵਜੇ ਰਵਾਨਾ ਹੋਵੇਗੀ ਅਤੇ ਅੰਬਾਲਾ ਕੈਂਟ ਤੋਂ ਰਾਤ 9.25 ਵਜੇ ਚੱਲ ਕੇ 1 ਵਜੇ ਬਠਿੰਡਾ ਪਹੁੰਚੇਗੀ।

ਇਹ ਵੀ ਪੜ੍ਹੋ - ਠੰਡ ਦੇ ਮੱਦੇਨਜ਼ਰ ਬਦਲਿਆ ਸਕੂਲਾਂ ਦਾ ਸਮਾਂ, ਇਸ ਸਮੇਂ ਲੱਗਣਗੀਆਂ ਕਲਾਸਾਂ

ਵਿਚਕਾਰਲੇ ਰਾਸਤੇ ਰੇਲ ਗੱਡੀ ਰਾਮਪੁਰਾ ਫੂਲ, ਬਰਨਾਲਾ, ਧੂਰੀ, ਪਟਿਆਲਾ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ-ਜਗਾਧਰੀ, ਸਹਾਰਨਪੁਰ, ਰੁੜਕੀ, ਲਕਸਰ, ਨਜੀਬਾਬਾਦ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਹਰਦੋਈ, ਲਖਨਊ ਅਤੇ ਰਾਏ ਬਰੇਲੀ ਰੇਲਵੇ ਸਟੇਸ਼ਨਾਂ 'ਤੇ ਰੁਕੇਗੀ। ਟਰੇਨ ਨੰਬਰ 04528 ਅੰਬ ਅੰਦੌਰਾ ਤੋਂ 17, 20 ਅਤੇ 25 ਜਨਵਰੀ ਅਤੇ 9, 15 ਅਤੇ 23 ਫਰਵਰੀ ਨੂੰ ਚੱਲੇਗੀ। ਇਸ ਦੇ ਬਦਲੇ ਟਰੇਨ ਨੰਬਰ 04527 18, 21 ਅਤੇ 26 ਜਨਵਰੀ ਅਤੇ 10, 16 ਅਤੇ 24 ਫਰਵਰੀ ਨੂੰ ਫਫਾਮਾਊ ਤੋਂ ਵਾਪਸੀ ਲਈ ਚੱਲੇਗੀ। ਇਹ ਰੇਲਗੱਡੀ ਅੰਬ ਅੰਦੌਰਾ ਤੋਂ ਰਾਤ 10.05 ਵਜੇ ਰਵਾਨਾ ਹੋਵੇਗੀ ਅਤੇ 1.50 ਵਜੇ ਅੰਬਾਲਾ ਛਾਉਣੀ ਅਤੇ ਅਗਲੇ ਦਿਨ ਸ਼ਾਮ 6 ਵਜੇ ਫਫਮਾਊ ਪਹੁੰਚੇਗੀ।

ਇਹ ਵੀ ਪੜ੍ਹੋ - ਪਿਤਾ ਦੀ ਮੌਤ 'ਤੇ ਪੁੱਤ ਦਾ ਜਸ਼ਨ: ਸ਼ਮਸ਼ਾਨਘਾਟ 'ਚ ਡਾਂਸ, ਉਡਾਏ ਨੋਟਾਂ ਦੇ ਬੰਡਲ (ਵੀਡੀਓ ਵਾਇਰਲ)

ਵਾਪਸੀ ਦੇ ਸਮੇਂ ਇਹ ਟਰੇਨ ਫਫਾਮਾਊ ਤੋਂ ਰਾਤ 10.30 ਵਜੇ ਚੱਲੇਗੀ ਅਤੇ ਅਗਲੇ ਦਿਨ ਦੁਪਹਿਰ 1 ਵਜੇ ਅੰਬਾਲਾ ਕੈਂਟ ਅਤੇ ਸ਼ਾਮ 5.50 ਵਜੇ ਅੰਬ ਅੰਦੌਰ ਪਹੁੰਚੇਗੀ। ਰੂਟ ਦੌਰਾਨ ਰੇਲਗੱਡੀ ਊਨਾ ਹਿਮਾਚਲ, ਨੰਗਲ ਡੈਮ, ਆਨੰਦਪੁਰ ਸਾਹਿਬ, ਰੋਪੜ, ਮੋਰਿੰਡਾ, ਚੰਡੀਗੜ੍ਹ, ਅੰਬਾਲਾ ਕੈਂਟ, ਯਮੁਨਾਨਗਰ-ਜਗਾਧਰੀ, ਸਹਾਰਨਪੁਰ, ਰੁੜਕੀ, ਨਜੀਬਾਬਾਦ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਲਖਨਊ ਅਤੇ ਰਾਏਬਰੇਲੀ ਰੇਲਵੇ 'ਤੇ ਦੋਵੇਂ ਦਿਸ਼ਾਵਾਂ ਵਿੱਚ ਰੁਕੇਗੀ।  

ਇਹ ਵੀ ਪੜ੍ਹੋ - 31 ਦਸੰਬਰ ਦੀ ਰਾਤ ਲੋਕਾਂ ਨੇ ਸਭ ਤੋਂ ਵੱਧ Online ਆਰਡਰ ਕੀਤੀਆਂ ਇਹ ਚੀਜ਼ਾਂ, ਸੁਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News