ਦੀਵਾਲੀ-ਛਠ ਮੌਕੇ ਘਰ ਜਾਣ ਵਾਲੇ ਯਾਤਰੀਆਂ ਲਈ ਖੁਸ਼ਖ਼ਬਰੀ, ਚੱਲਣਗੀਆਂ ਸਪੈਸ਼ਲ ਟਰੇਨਾਂ
Wednesday, Oct 11, 2023 - 06:07 PM (IST)
ਨਵੀਂ ਦਿੱਲੀ- ਹਰ ਤਿਉਹਾਰ ਦੀ ਖੁਸ਼ੀ ਉਦੋਂ ਦੁੱਗਣੀ ਹੋ ਜਾਂਦੀ ਹੈ ਜਦੋਂ ਤੁਸੀਂ ਆਪਣੇ ਪਰਿਵਾਰ ਨਾਲ ਹੁੰਦੇ ਹੋ। ਦੁਸਹਿਰਾ, ਦੀਵਾਲੀ ਅਤੇ ਛਠ, ਇਹ ਤਿੰਨੋਂ ਤਿਉਹਾਰ ਯੂ. ਪੀ. ਅਤੇ ਬਿਹਾਰ ਰਾਜ 'ਚ ਵਧੇਰੇ ਮਨਾਏ ਜਾਂਦੇ ਹਨ। ਅਜਿਹੇ 'ਚ ਜੋ ਲੋਕ ਆਪਣੇ ਘਰਾਂ ਤੋਂ ਦੂਰ ਰਹਿੰਦੇ ਹਨ, ਉਹ ਆਪਣੇ ਪਰਿਵਾਰ ਨਾਲ ਰਹਿਣਾ ਚਾਹੁੰਦੇ ਹਨ। ਪਰ ਰੇਲ ਦੀਆਂ ਟਿਕਟਾਂ ਲੈਣੀਆਂ ਬਹੁਤ ਮੁਸ਼ਕਲ ਹੋ ਜਾਂਦੀਆਂ ਹਨ। ਅਜਿਹੇ 'ਚ ਅਸੀਂ ਤੁਹਾਡੇ ਲਈ ਖੁਸ਼ਖਬਰੀ ਲੈ ਕੇ ਆਏ ਹਾਂ। ਰੇਲਵੇ ਨੇ ਸਪੈਸ਼ਲ ਟਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਤਿਉਹਾਰਾਂ ਦੌਰਾਨ ਯਾਤਰੀਆਂ ਨੂੰ ਆਪਣੇ ਘਰਾਂ ਨੂੰ ਜਾਣ 'ਚ ਕੋਈ ਦਿੱਕਤ ਨਾ ਆਵੇ। ਨਿਊਜ਼ ਏਜੰਸੀ ਮੁਤਾਬਕ ਦਿੱਲੀ ਤੋਂ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਸ਼ਹਿਰਾਂ ਲਈ ਪੰਜ ਸਪੈਸ਼ਲ ਟਰੇਨਾਂ ਚੱਲਣਗੀਆਂ।
ਇਹ ਵੀ ਪੜ੍ਹੋ- 2020 'ਚ ਭਾਰਤ 'ਚ 30 ਲੱਖ ਤੋਂ ਵਧੇਰੇ ਬੱਚਿਆਂ ਦਾ ਸਮੇਂ ਤੋਂ ਪਹਿਲਾਂ ਜਨਮ, ਪੂਰੀ ਦੁਨੀਆ 'ਚ ਸਭ ਤੋਂ ਵੱਧ
1. ਆਨੰਦ ਵਿਹਾਰ ਟਰਮੀਨਲ-ਜਯਨਗਰ ਸਪੈਸ਼ਲ ਟਰੇਨ
ਸਭ ਤੋਂ ਪਹਿਲਾਂ ਅਸੀਂ ਆਨੰਦ ਵਿਹਾਰ ਟਰਮੀਨਲ-ਜਯਨਗਰ ਸਪੈਸ਼ਲ (04060/04059) ਟਰੇਨ ਬਾਰੇ ਗੱਲ ਕਰਾਂਗੇ। ਇਹ 7 ਨਵੰਬਰ ਤੋਂ 28 ਨਵੰਬਰ ਤੱਕ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਸਵੇਰੇ 10.30 ਵਜੇ ਆਨੰਦ ਵਿਹਾਰ ਟਰਮੀਨਲ ਤੋਂ ਚੱਲੇਗੀ। ਵਾਪਸੀ ਦੀ ਗੱਲ ਕਰੀਏ ਤਾਂ ਇਹ 8 ਨਵੰਬਰ ਤੋਂ 29 ਨਵੰਬਰ ਤੱਕ ਹਰ ਬੁੱਧਵਾਰ ਅਤੇ ਸ਼ਨੀਵਾਰ ਸ਼ਾਮ 5 ਵਜੇ ਰਵਾਨਾ ਹੋਵੇਗੀ। ਇਹ ਟਰੇਨ ਇਨ੍ਹਾਂ ਰੂਟਾਂ ਤੋਂ ਲੰਘੇਗੀ ਜਿਵੇਂ ਕਿ- ਮੁਰਾਦਾਬਾਦ, ਬਰੇਲੀ, ਲਖਨਊ, ਰਾਏਬਰੇਲੀ, ਅਮੇਠੀ, ਪ੍ਰਤਾਪਗੜ੍ਹ, ਵਾਰਾਣਸੀ, ਪੰਡਿਤ ਦੀਨਦਿਆਲ ਉਪਾਧਿਆਏ ਜੰਕਸ਼ਨ, ਬਕਸਰ, ਆਰਾ, ਦਾਨਾਪੁਰ, ਪਾਟਲੀਪੁੱਤਰ, ਹਾਜੀਪੁਰ, ਮੁਜ਼ੱਫਰਪੁਰ, ਸਮਸਤੀਪੁਰ, ਦਰਭੰਗਾ ਅਤੇ ਮਧੁਬਨੀ ਵਿਖੇ ਰੁਕੇਗੀ।
ਇਹ ਵੀ ਪੜ੍ਹੋ- ਸਭ ਤੋਂ ਵਡੇਰੀ ਉਮਰ ਦੀ ਵਿਦਿਆਰਥਣ 'ਅੰਮਾ' ਨਹੀਂ ਰਹੀ, ਮਿਲ ਚੁੱਕੈ ਨਾਰੀ ਸ਼ਕਤੀ ਪੁਰਸਕਾਰ
2. ਆਨੰਦ ਵਿਹਾਰ ਟਰਮੀਨਲ-ਗੋਰਖਪੁਰ ਸਪੈਸ਼ਲ ਟਰੇਨ
ਜੇਕਰ ਤੁਸੀਂ ਤਿਉਹਾਰ ਦੌਰਾਨ 4 ਨਵੰਬਰ ਨੂੰ ਘਰ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਟਰੇਨ 'ਚ ਟਿਕਟ ਬੁੱਕ ਕਰ ਸਕਦੇ ਹੋ। ਇਹ 4 ਨਵੰਬਰ ਤੋਂ 25 ਨਵੰਬਰ ਤੱਕ ਹਰ ਸ਼ਨੀਵਾਰ ਰਾਤ 11.15 ਵਜੇ ਆਨੰਦ ਵਿਹਾਰ ਟਰਮੀਨਲ ਤੋਂ ਰਵਾਨਾ ਹੋਵੇਗੀ। ਇਹ 5 ਨਵੰਬਰ ਤੋਂ 26 ਨਵੰਬਰ ਤੱਕ ਹਰ ਐਤਵਾਰ ਸ਼ਾਮ 5:25 ਵਜੇ ਗੋਰਖਪੁਰ ਤੋਂ ਵਾਪਸ ਆਵੇਗੀ। ਏਅਰ ਕੰਡੀਸ਼ਨਡ ਅਤੇ ਸਲੀਪਰ ਕਲਾਸ ਕੋਚਾਂ ਵਾਲੀ ਇਹ ਟਰੇਨ ਗਾਜ਼ੀਆਬਾਦ, ਮੁਰਾਦਾਬਾਦ, ਚੰਦੌਸੀ, ਬਰੇਲੀ ਛਾਉਣੀ, ਸੀਤਾਪੁਰ, ਗੋਂਡਾ ਅਤੇ ਬਸਤੀ ਵਿਖੇ ਰੁਕੇਗੀ।
ਇਹ ਵੀ ਪੜ੍ਹੋ- ਇਜ਼ਰਾਈਲ-ਹਮਾਸ ਯੁੱਧ ਦੌਰਾਨ PM ਮੋਦੀ ਨੇ PM ਨੇਤਨਯਾਹੂ ਨਾਲ ਫੋਨ 'ਤੇ ਕੀਤੀ ਗੱਲ, ਦਵਾਇਆ ਇਹ ਭਰੋਸਾ
3. ਆਨੰਦ ਵਿਹਾਰ ਟਰਮੀਨਲ-ਜੋਗਬਨੀ ਸਪੈਸ਼ਲ ਟਰੇਨ
ਜੇਕਰ ਤੁਸੀਂ 7 ਨਵੰਬਰ ਦੀਆਂ ਟਿਕਟਾਂ ਦੀ ਤਲਾਸ਼ ਕਰ ਰਹੇ ਹੋ, ਤਾਂ ਤੁਹਾਨੂੰ ਇਹ ਵੀ ਮਿਲ ਜਾਣਗੀਆਂ। ਤੁਸੀਂ ਇਸ ਸਪੈਸ਼ਲ ਟਰੇਨ 'ਚ ਟਿਕਟ ਬੁੱਕ ਕਰ ਸਕਦੇ ਹੋ। ਇਹ ਟਰੇਨ ਹਰ ਮੰਗਲਵਾਰ 7 ਨਵੰਬਰ ਤੋਂ 28 ਨਵੰਬਰ ਤੱਕ ਚੱਲੇਗੀ। ਜਿਸ ਤਹਿਤ ਇਹ ਰਾਤ 11.45 ਵਜੇ ਆਨੰਦ ਵਿਹਾਰ ਟਰਮੀਨਲ ਤੋਂ ਚੱਲਣੀ ਸ਼ੁਰੂ ਹੋਵੇਗੀ। ਇਹ 9 ਨਵੰਬਰ ਤੋਂ 30 ਨਵੰਬਰ ਤੱਕ ਹਰ ਵੀਰਵਾਰ ਸਵੇਰੇ 9 ਵਜੇ ਰਵਾਨਾ ਹੋਵੇਗੀ। ਏਅਰ ਕੰਡੀਸ਼ਨਡ, ਸਲੀਪਰ ਅਤੇ ਆਮ ਕੋਚ ਵਾਲੀ ਇਹ ਵਿਸ਼ੇਸ਼ ਟਰੇਨ ਗਾਜ਼ੀਆਬਾਦ, ਮੁਰਾਦਾਬਾਦ, ਚੰਦੌਸੀ, ਬਰੇਲੀ ਛਾਉਣੀ, ਸੀਤਾਪੁਰ, ਗੋਂਡਾ, ਬਸਤੀ, ਗੋਰਖਪੁਰ, ਦੇਵਰੀਆ ਸਦਰ, ਸੀਵਾਨ, ਛਪਰਾ, ਸੋਨਪੁਰ, ਹਾਜ਼ੀਪੁਰ, ਸ਼ਾਹਪੁਰ ਪਟੋਰੀ, ਬਰੌਨੀ, ਬੇਗੂਸਰਾਏ ਖਗੜੀਆ, ਨੌਗਾਚੀਆ, ਕਟਿਹਾਰ, ਪੂਰਨੀਆ, ਅਰਰੀਆ ਕੋਰਟ ਅਤੇ ਅਰਰੀਆ ਵਿਖੇ ਰੁਕੇਗੀ।
ਇਹ ਵੀ ਪੜ੍ਹੋ- 'ਸਿੰਘ ਦੁਆਰ' ਤਿਆਰ, ਫਰਸ਼ 'ਤੇ ਨੱਕਾਸ਼ੀ ਦਾ ਕੰਮ ਜ਼ੋਰਾਂ 'ਤੇ, ਵੇਖੋ ਰਾਮ ਮੰਦਰ ਨਿਰਮਾਣ ਦੀਆਂ ਤਾਜ਼ਾ ਤਸਵੀਰਾਂ
4. ਆਨੰਦ ਵਿਹਾਰ ਟਰਮੀਨਲ- ਸਹਰਸਾ ਸਪੈਸ਼ਲ ਟਰੇਨ
ਤੁਸੀਂ 16 ਅਕਤੂਬਰ ਨੂੰ ਛਠ ਮਨਾਉਣ ਲਈ ਘਰ ਵੀ ਜਾ ਸਕਦੇ ਹੋ। ਇਹ ਸਪੈਸ਼ਲ ਟਰੇਨ ਤੁਹਾਨੂੰ ਘਰ ਛੱਡ ਦੇਵੇਗੀ। ਇਹ ਟਰੇਨ 16 ਅਕਤੂਬਰ ਤੋਂ 27 ਨਵੰਬਰ ਤੱਕ ਚੱਲੇਗੀ। ਇਸ ਦੌਰਾਨ ਇਹ ਹਰ ਸੋਮਵਾਰ ਸਵੇਰੇ 11:10 ਵਜੇ ਆਨੰਦ ਵਿਹਾਰ ਟਰਮੀਨਲ ਤੋਂ ਚੱਲੇਗੀ। ਇਹ 17 ਅਕਤੂਬਰ ਤੋਂ 28 ਨਵੰਬਰ ਤੱਕ ਹਰ ਮੰਗਲਵਾਰ ਦੁਪਹਿਰ 1:55 ਵਜੇ ਸਹਰਸਾ ਤੋਂ ਚੱਲੇਗੀ। ਜਿਸ ਦੇ ਸਟਾਪ ਹਾਪੁੜ, ਮੁਰਾਦਾਬਾਦ, ਬਰੇਲੀ, ਹਰਦੋਈ, ਲਖਨਊ, ਗੋਰਖਪੁਰ, ਦੇਵਰੀਆ ਸਦਰ, ਸੀਵਾਨ, ਛਪਰਾ, ਹਾਜੀਪੁਰ, ਮੁਜ਼ੱਫਰਪੁਰ, ਸਮਸਤੀਪੁਰ, ਦਲਸਿੰਘ ਸਰਾਏ, ਬਰੌਨੀ, ਬੇਗੂਸਰਾਏ, ਖਗੜੀਆ ਅਤੇ ਐੱਸ. ਬਖਤਿਆਰਪੁਰ ਹਨ।
5. ਨਵੀਂ ਦਿੱਲੀ-ਦਰਭੰਗਾ ਸਪੈਸ਼ਲ ਟਰੇਨ
ਇਹ ਟਰੇਨ 7 ਨਵੰਬਰ ਤੋਂ 28 ਨਵੰਬਰ ਤੱਕ ਚੱਲੇਗੀ। ਇਸ ਦੌਰਾਨ ਇਹ ਨਵੀਂ ਦਿੱਲੀ ਤੋਂ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਸ਼ਾਮ 7.20 ਵਜੇ ਰਵਾਨਾ ਹੋਵੇਗੀ। ਇਹ 8 ਨਵੰਬਰ ਤੋਂ 29 ਨਵੰਬਰ ਤੱਕ ਸ਼ਾਮ 6 ਵਜੇ ਦਰਭੰਗਾ ਤੋਂ ਵਾਪਸ ਆਵੇਗੀ। ਏਅਰ ਕੰਡੀਸ਼ਨਡ, ਸਲੀਪਰ ਅਤੇ ਜਨਰਲ ਕਲਾਸ ਕੋਚਾਂ ਵਾਲੀ ਇਹ ਸਪੈਸ਼ਲ ਟਰੇਨ ਮੁਰਾਦਾਬਾਦ, ਬਰੇਲੀ, ਲਖਨਊ, ਗੋਰਖਪੁਰ, ਨਰਕਟੀਆਗੰਜ, ਰਕਸੌਲ, ਸੀਤਾਮੜੀ ਤੱਕ ਪਹੁੰਚੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8