ਰੇਲਵੇ ਨੇ ਰੱਦ ਕੀਤੀਆਂ 14 ਅਪ੍ਰੈਲ ਤੱਕ ਬੁੱਕ ਕਰਵਾਈਆਂ ਟਿਕਟਾਂ
Tuesday, Jun 23, 2020 - 09:15 PM (IST)
ਨਵੀਂ ਦਿੱਲੀ (ਯੂ. ਐੱਨ. ਆਈ.)- ਰੇਲਵੇ ਨੇ 14 ਅਪ੍ਰੈਲ ਤੱਕ ਬੁੱਕ ਕਰਵਾਈਆਂ ਗਈਆਂ ਸਾਰੀਆਂ ਟਿਕਟਾਂ ਰੱਦ ਕਰਨ ਦਾ ਫੈਸਲਾ ਲਿਆ ਹੈ। ਰੇਲਵੇ ਬੋਰਡ ਦੇ ਇਕ ਆਦੇਸ਼ 'ਚ ਕਿਹਾ ਗਿਆ ਹੈ ਕਿ ਨਿਯਮਿਤ ਸਮੇਂ-ਸਾਰਣੀ ਟਰੇਨਾਂ 'ਚ 14 ਅਪ੍ਰੈਲ ਜਾਂ ਇਸ ਤੋਂ ਪਹਿਲਾਂ ਬੁੱਕ ਕਰਵਾਈਆਂ ਗਈਆਂ ਸਾਰੀਆਂ ਟਿਕਟਾਂ ਰੱਦ ਕੀਤੀਆਂ ਜਾਣਗੀਆਂ।
ਰੇਲਵੇ 'ਚ ਜ਼ਿਆਦਾਤਰ 120 ਦਿਨ ਪਹਿਲਾਂ ਬੁਕਿੰਗ ਕਰਵਾਈ ਜਾ ਸਕਦੀ ਹੈ। ਇਸ ਪ੍ਰਕਾਰ 12 ਅਗਸਤ ਤੱਕ ਦੀਆਂ ਟਿਕਟਾਂ ਰੱਦ ਕੀਤੀਆਂ ਜਾਣਗੀਆਂ। ਇਸ ਤੋਂ ਇਹ ਵੀ ਸੰਕੇਤ ਮਿਲਦਾ ਹੈ ਕਿ 12 ਅਗਸਤ ਤੱਕ ਆਮ ਰੇਲ ਸੇਵਾ ਸ਼ੁਰੂ ਹੋਣ ਦੀ ਉਮੀਦ ਨਹੀਂ ਹੈ। ਰੇਲਵੇ ਬੋਰਡ ਦੇ ਸੋਮਵਾਰ ਨੂੰ ਜਾਰੀ ਆਦੇਸ਼ 'ਚ ਕਿਹਾ ਗਿਆ ਹੈ ਕਿ ਜਿਨ੍ਹਾਂ ਯਾਤਰੀਆਂ ਦੀਆਂ ਟਿਕਟਾਂ ਰੱਦ ਹੋਣਗੀਆਂ ਉਨ੍ਹਾਂ ਨੂੰ ਪੂਰਾ ਰੀਫੰਡ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਆਮ ਸੰਚਾਲਨ ਬੰਦ ਕਰ ਹੁਣ 230 ਵਿਸ਼ੇਸ਼ ਟਰੇਨਾਂ ਚਲਾਈਆਂ ਜਾ ਰਹੀਆਂ ਹਨ।