ਰੇਲਵੇ ''ਚ 10ਵੀਂ ਪਾਸ ਲਈ ਨਿਕਲੀ ਭਰਤੀ, ਜਲਦ ਕਰੋ ਅਪਲਾਈ

Wednesday, Jul 24, 2024 - 10:26 AM (IST)

ਰੇਲਵੇ ''ਚ 10ਵੀਂ ਪਾਸ ਲਈ ਨਿਕਲੀ ਭਰਤੀ, ਜਲਦ ਕਰੋ ਅਪਲਾਈ

ਨਵੀਂ ਦਿੱਲੀ- ਭਾਰਤੀ ਰੇਲਵੇ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਰੇਲਵੇ ਰਿਕੂਰਟਮੈਂਟ ਸੈੱਲ, ਮੁੰਬਈ ਨੇ ਸਪੋਰਟਸ ਕੋਟਾ ਦੇ ਅਧੀਨ ਕਈ ਅਹੁਦਿਆਂ 'ਤੇ ਭਰਤੀ ਕੱਢੀ ਹੈ। 

ਅਹੁਦਿਆਂ ਦਾ ਵੇਰਵਾ

ਕੁੱਲ 62 ਅਹੁਦਿਆਂ 'ਤੇ ਉਮੀਦਵਾਰਾਂ ਦੀ ਭਰਤੀ ਹੋਵੇਗੀ। ਇਨ੍ਹਾਂ 'ਚੋਂ 21 ਅਹੁਦੇ ਗਰੁੱਪ ਸੀ ਦੇ ਹਨ ਅਤੇ 41 ਅਹੁਦੇ ਗਰੁੱਪ ਡੀ ਦੇ ਹਨ। ਲੇਵਲ 5/4 ਦੇ 5 ਅਹੁਦੇ ਹਨ, ਲੇਵਲ 3/2 ਦੇ 16 ਅਹੁਦੇ ਹਨ ਅਤੇ ਲੇਵਲ 1 ਦੇ 41 ਅਹੁਦੇ ਹਨ। ਵਾਲੀਬਾਲ, ਬਾਸਕੇਟਬਾਲ, ਬੈਡਮਿੰਟਨ, ਰੈਸਲਿੰਗ, ਟੇਬਲ ਟੈਨਿਸ, ਐਥਲੀਸਟਸ ਤੁਸੀਂ ਕੋਈ ਵੀ ਗੇਮ ਖੇਡਿਆ ਹੋਵੇ ਅਤੇ ਇਕ ਪੱਧਰ ਤੱਕ ਪਹੁੰਚੇ ਹੋ ਤਾਂ ਇਨ੍ਹਾਂ ਭਰਤੀਆਂ ਲਈ ਅਪਲਾਈ ਕਰ ਸਕਦੇ ਹੋ। 

ਸਿੱਖਿਆ ਯੋਗਤਾ

ਲੇਵਲ 5/4 ਲਈ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕੀਤੇ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਲੇਵਲ 3/2 ਲਈ 12ਵੀਂ ਪਾਸ ਜਾਂ ਆਈ.ਟੀ.ਆਈ. ਪਾਸ ਜਾਂ 10 ਪਾਸ ਪਲਸ ਅਪਰੇਂਟਿਸ ਕੀਤੇ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਲੇਵਲ 1 ਅਹੁਦੇ ਲਈ 10ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਉਮਰ

ਉਮੀਦਵਾਰ ਦੀ ਉਮਰ 18 ਤੋਂ 25 ਸਾਲ ਤੈਅ ਕੀਤੀ ਗਈ ਹੈ।

ਆਖ਼ਰੀ ਤਾਰੀਖ਼

ਉਮੀਦਵਾਰ 21 ਅਗਸਤ 2024 ਤੱਕ ਅਪਲਾਈ ਕਰ ਸਕਦੇ ਹਨ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News