ਰੇਲਵੇ ’ਚ ਸਟੇਸ਼ਨ ਮਾਸਟਰ ਦੇ ਅਹੁਦੇ ’ਤੇ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ
Wednesday, Jul 07, 2021 - 11:40 AM (IST)
ਨਵੀਂ ਦਿੱਲੀ— ਰੇਲਵੇ ’ਚ ਨੌਕਰੀ ਦਾ ਸੁਫ਼ਨਾ ਵੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਦਰਅਸਲ ਰੇਲਵੇ ਭਰਤੀ ਸੈੱਲ (ਆਰ. ਆਰ. ਸੀ.) ਨੇ ਪੱਛਮੀ ਮੱਧ ਰੇਲਵੇ ਦੇ ਯੋਗ ਕਾਮਿਆਂ ਲਈ ਜਨਰਲ ਵਿਭਾਗੀ ਪ੍ਰਤੀਯੋਗੀ ਪ੍ਰੀਖਿਆ (ਜੀ. ਡੀ. ਸੀ. ਈ.) ਕੋਟਾ ਤਹਿਤ ਐੱਨ. ਟੀ. ਪੀ. ਸੀ. (ਗਰੈਜੂਏਟ) ਦੇ 38 ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਪੱਛਮੀ ਮੱਧ ਰੇਲਵੇ 2021 ਦੀ ਆਨਲਾਈਨ ਅਪਲਾਈ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਅਪਲਾਈ ਕਰ ਸਕਦੇ ਹਨ।
ਮੱਹਤਵਪੂਰਣ ਤਾਰੀਖ਼ਾਂ—
ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਖ਼- 25 ਜੂਨ, 2021
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼- 25 ਜੁਲਾਈ 2021
ਅਹੁਦੇ ਦਾ ਵੇਰਵਾ—
ਸਟੇਸ਼ਨ ਮਾਸਟਰ -38 ਅਹੁਦੇ
ਸਿੱਖਿਅਕ ਯੋਗਤਾ—
ਉਮੀਦਵਾਰ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਡਿਗਰੀ ਹੋਣੀ ਚਾਹੀਦੀ ਹੈ। ਉਮੀਦਵਾਰਾਂ ਲਈ ਮੈਡੀਕਲ ਫਿਟ ਹੋਣਾ ਵੀ ਜ਼ਰੂਰੀ ਹੈ। ਜੇਕਰ ਉਮੀਦਵਾਰ ਮੈਡੀਕਲ ਫਿਟਨੈੱਸ ਪਾਸ ਨਹੀਂ ਕਰਦੇ ਹਨ ਤਾਂ ਪੈਨਲ ’ਚ ਸ਼ਾਮਲ ਕਰਨ ਲਈ ਉਪਯੁਕਤ ਨਹੀਂ ਮੰਨਿਆ ਜਾਵੇਗਾ।
ਇੰਝ ਕਰੋ ਅਪਲਾਈ—
ਯੋਗ ਉਮੀਦਵਾਰ ਆਰ. ਆਰ. ਸੀ. ਦੀ ਅਧਿਕਾਰਤ ਵੈੱਬਸਾਈਟ http://www.indianrailway.gov.in ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਉਮਰ ਹੱਦ-
ਉਮੀਦਵਾਰਾਂ ਦੀ ਉਮਰ 18 ਤੋਂ 45 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
ਵਧੇਰੇ ਜਾਣਕਾਰੀ ਲਈ ਲਿੰਕ ’ਤੇ ਕਲਿੱਕ ਕਰੋ।