ਰੇਲ ਮੰਤਰਾਲਾ ਦਾ ਫੈਸਲਾ- ''ਨੇਤਾਜੀ ਐਕਸਪ੍ਰੈੱਸ'' ਦੇ ਨਾਮ ਨਾਲ ਜਾਣੀ ਜਾਵੇਗੀ ਕਾਲਕਾ ਮੇਲ
Wednesday, Jan 20, 2021 - 02:17 AM (IST)
ਨਵੀਂ ਦਿੱਲੀ - ਭਾਰਤੀ ਰੇਲ ਮੰਤਰਾਲਾ ਨੇ ਕਾਲਕਾ ਮੇਲ ਟ੍ਰੇਨ ਦਾ ਨਾਮ ਬਦਲ ਦਿੱਤਾ ਹੈ। ਰੇਲਵੇ ਮੰਤਰਾਲਾ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮੌਕੇ ਇਸ ਟ੍ਰੇਨ ਦਾ ਨਾਮ 'ਨੇਤਾਜੀ ਐਕਸਪ੍ਰੈੱਸ' ਕਰਣ ਦਾ ਫੈਸਲਾ ਕੀਤਾ ਹੈ। ਰੇਲ ਮੰਤਰਾਲਾ ਵੱਲੋਂ ਇਹ ਜਾਣਕਾਰੀ ਦਿੱਤੀ ਗਈ। ਮੰਗਲਵਾਰ (19 ਜਨਵਰੀ, 2021) ਨੂੰ ਰੇਲਵੇ ਬੋਰਡ ਦੇ ਡਿਪਟੀ ਡਾਇਰੈਕਟਰ ਕੋਚਿੰਗ ਰਾਜੇਸ਼ ਕੁਮਾਰ ਨੇ ਇਸ ਨਾਲ ਜੁੜਿਆ ਆਦੇਸ਼ ਜਾਰੀ ਕੀਤਾ।
ਇਹ ਵੀ ਪੜ੍ਹੋ- ਸੰਸਦ ਭਵਨ 'ਚ ਸਬਸਿਡੀ ਵਾਲਾ ਸਸਤਾ ਖਾਣਾ ਬੰਦ, ਹੁਣ ਦੇਣਾ ਹੋਵੇਗਾ ਪੂਰਾ ਪੈਸਾ
ਪੱਛਮੀ ਬੰਗਾਲ ਵਿੱਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਬੰਗਾਲੀ ਵੋਟਰਾਂ ਨੂੰ ਲੁਭਾਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ ਨੂੰ ਪਰਾਕਰਮ ਦਿਵਸ ਦੇ ਤੌਰ 'ਤੇ ਮਨਾਉਣ ਦਾ ਐਲਾਨ ਕੀਤਾ। ਭਾਰਤ ਸਰਕਾਰ ਨੇ ਇਸ ਸੰਬੰਧ ਵਿੱਚ ਇੱਕ ਗਜਟ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ- TMC ਕਰਮਚਾਰੀਆਂ ਦੀ ਵਿਵਾਦਿਤ ਨਾਅਰੇਬਾਜ਼ੀ- ਬੰਗਾਲ ਦੇ ਗੱਦਾਰਾਂ ਨੂੰ ਗੋਲੀ ਮਾਰੋ
ਗਜਟ ਵਿੱਚ ਲਿਖਿਆ ਗਿਆ ਹੈ ਕਿ ਜਿੱਥੇ ਭਾਰਤ ਦੇ ਲੋਕ, ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਸਾਲ ਵਿੱਚ ਇਸ ਮਹਾਨ ਰਾਸ਼ਟਰ ਲਈ ਉਨ੍ਹਾਂ ਦੇ ਅਦਭੁੱਤ ਯੋਗਦਾਨ ਨੂੰ ਯਾਦ ਕਰਦੇ ਹਨ। ਭਾਰਤ ਸਰਕਾਰ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ 'ਤੇ ਹਰ ਸਾਲ ਪਰਾਕਰਮ ਦਿਨ ਮਨਾਏ ਜਾਣ ਦਾ ਫੈਸਲਾ ਲਿਆ ਹੈ। ਇਹ ਸਿਲਸਿਲਾ ਉਨ੍ਹਾਂ ਦੀ 125ਵੀਂ ਜਯੰਤੀ ਸਾਲ ਨੂੰ 23 ਜਨਵਰੀ 2021 ਤੋਂ ਹੀ ਸ਼ੁਰੂ ਕੀਤਾ ਜਾਵੇਗਾ। ਗਜਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਨਾਲ ਨੌਜਵਾਨਾਂ ਨੂੰ ਆਫ਼ਤ ਦਾ ਸਾਹਮਣਾ ਕਰਨ ਲਈ ਨੇਤਾਜੀ ਦੇ ਜੀਵਨ ਤੋਂ ਪ੍ਰੇਰਣਾ ਮਿਲੇਗੀ ਅਤੇ ਉਨ੍ਹਾਂ ਵਿੱਚ ਦੇਸ਼ ਭਗਤੀ ਅਤੇ ਬਹਾਦਰੀ ਦੀ ਭਾਵਨਾ ਹੋਵੇਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।