ਰੇਲਵੇ ਨੇ ਜਾਰੀ ਕੀਤਾ ਫਰਮਾਨ, ਟਰੇਨਾਂ ''ਚ ਕਿੰਨਰਾਂ ਦੀ ਵਸੂਲੀ ''ਤੇ ਲਗਾਈ ਪਾਬੰਦੀ

Sunday, Feb 18, 2018 - 05:01 PM (IST)

ਨੈਸ਼ਨਲ ਡੈਸਕ— ਰੇਲਵੇ ਬੋਰਡ ਨੇ ਟਰੇਨਾਂ 'ਚ ਵਸੂਲੀ ਕਰ ਰਹੇ ਕਿੰਨਰਾਂ ਨੂੰ ਲੈ ਕੇ ਇਕ ਨਵਾਂ ਫਰਮਾਨ ਜਾਰੀ ਕੀਤਾ ਹੈ। ਰੇਲਵੇ ਨੇ 15 ਦਿਨਾਂ ਦੇ ਅੰਦਰ ਦੇਸ਼ ਭਰ ਦੀਆਂ ਸਾਰੀਆਂ ਟਰੇਨਾਂ ਨੂੰ ਕਿੰਨਰ ਮੁਕਤ ਕਰਨ ਦਾ ਆਦੇਸ਼ ਦਿੱਤਾ ਹੈ, ਜਿਸ ਤੋਂ ਬਾਅਦ ਰੇਲਵੇ ਸੁਰੱਖਿਆ ਫੋਰਸ ਹਰਕਤ 'ਚ ਆਇਆ ਅਤੇ ਕਿੰਨਰਾਂ ਦੇ ਖਿਲਾਫ ਕਾਰਵਾਈ ਕਰਨੀ ਸ਼ੁਰੂ ਕੀਤੀ।
ਜ਼ਿਕਰਯੋਗ ਹੈ ਕਿ 3 ਫਰਵਰੀ 2018 ਦੱਖਣੀ ਪੂਰਬ ਮੱਧ ਰੇਲਵੇ ਸਥਿਤ ਸਾਲੇਮ ਮੰਡਲ ਦੇ ਕੱਟੀ ਰੇਲਵੇ ਸਟੇਸ਼ਨ ਕੋਲ ਕਾਫੀ ਗਿਣਤੀ 'ਚ ਕਿੰਨਰਾਂ ਨੇ ਟਰੇਨ 'ਚ ਜਾ ਕੇ ਉਗਾਹੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ 2 ਯਾਤਰੀਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਕਿੰਨਰਾਂ ਨੇ ਦੋਹਾਂ ਨੂੰ ਚੱਲਦੀ ਟਰੇਨ ਤੋਂ ਬਾਹਰ ਸੁੱਟ ਦਿੱਤਾ। ਇਕ ਯਾਤਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਦੂਜਾ ਹਸਪਤਾਲ 'ਚ ਮੌਤ ਨਾਲ ਲੜ ਰਿਹਾ ਹੈ। ਯਾਤਰੀ ਦੇ ਪਰਿਵਾਰ ਵਾਲਿਆਂ ਨੇ ਰੇਲਵੇ ਬੋਰਡ ਦੇ ਟਵਿੱਟਰ ਹੈਂਡਲ 'ਤੇ ਇਸ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਰੇਲਵੇ ਬੋਰਡ ਹਰਕਤ 'ਚ ਆਇਆ ਅਤੇ ਕਿੰਨਰਾਂ ਦੇ ਖਿਲਾਫ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।


Related News