ਮੰਦਰ ਖਾਲੀ ਕਰੋ, ਨਹੀਂ ਤਾਂ ਤੁਹਾਡੇ ਖਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ, ਰੇਲਵੇ ਨੇ ਹਨੂੰਮਾਨ ਜੀ ਨੂੰ ਭੇਜਿਆ ਨੋਟਿਸ

Wednesday, Oct 12, 2022 - 10:44 AM (IST)

ਰਾਂਚੀ- ਝਾਰਖੰਡ ਦੇ ਧਨਬਾਦ ਵਿਚ ਈਸਟ ਸੈਂਟਰਲ ਰੇਲਵੇ ਨੇ ਹਨੂੰਮਾਨ ਜੀ ਨੂੰ ਨੋਟਿਸ ਭੇਜ ਕੇ 10 ਦਿਨਾਂ ਦੇ ਅੰਦਰ ਮੰਦਰ ਖਾਲੀ ਕਰਨ ਨੂੰ ਕਿਹਾ ਹੈ। ਮਾਮਲਾ ਧਨਬਾਦ ਦੇ ਬੇਕਾਰਬੰਨ੍ਹ ਖੇਤਰ ਦਾ ਹੈ, ਜਿਥੇ ਖਟਿਕ ਬਸਤੀ ਵਿਚ ਰੇਲਵੇ ਨੇ ਆਪਣੀ ਜ਼ਮੀਨ ਖਾਲੀ ਕਰਾਉਣ ਲਈ ਨੋਟਿਸ ਚਿਪਕਾਇਆ ਹੈ। ਨੋਟਿਸ ਵਿਚ ਹਨੂੰਮਾਨ ਜੀ ਦੇ ਨਾਂ ਨਾਲ ਸਪੱਸ਼ਟ ਲਿਖਿਆ ਹੈ ਕਿ ਮੰਦਰ ਰੇਲਵੇ ਦੀ ਜ਼ਮੀਨ ਹੈ, ਉਥੇ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ। ਨੋਟਿਸ ਮਿਲਣ ਦੇ 10 ਦਿਨਾਂ ਦੇ ਅੰਦਰ ਮੰਦਰ ਹਟਾ ਲਓ ਅਤੇ ਜ਼ਮੀਨ ਖਾਲੀ ਕਰ ਕੇ ਸੀਨੀਅਰ ਸੈਕਸ਼ਨ ਇੰਜੀਨੀਅਰ ਵਿਭਾਗ ਨੂੰ ਸੌਂਪ ਦਿਓ ਨਹੀਂ ਤਾਂ ਤੁਹਾਡੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਏਗੀ।

ਇਹ ਵੀ ਪੜ੍ਹੋ- ਬੇਅੰਤ ਸਿੰਘ ਕਤਲਕਾਂਡ: ਰਾਜੋਆਣਾ ਦੀ ਪਟੀਸ਼ਨ ’ਤੇ SC ਇਸ ਤਾਰੀਖ਼ ਨੂੰ ਕਰੇਗਾ ਅੰਤਿਮ ਸੁਣਵਾਈ

ਮੰਦਰ ਮਗਰੋਂ ਲੋਕਾਂ ਨੂੰ ਵੀ ਮਿਲਿਆ ਨੋਟਿਸ-

ਰੇਲਵੇ ਨੇ ਨਾ ਸਿਰਫ਼ ਹਨੂੰਮਾਨ ਮੰਦਰ ਸਗੋਂ ਇਸ ਦੇ ਆਲੇ-ਦੁਆਲੇ ਨਾਜਾਇਜ਼ ਝੁੱਗੀਆਂ-ਝੌਂਪੜੀਆਂ ਨੂੰ ਵੀ ਹਟਾਉਣ ਦੇ ਹੁਕਮ ਦਿੱਤੇ ਹਨ। ਰੇਲਵੇ ਅਧਿਕਾਰੀਆਂ ਮੁਤਾਬਕ ਉਹ ਜ਼ਮੀਨ ਰੇਲਵੇ ਦੀ ਹੈ, ਜਿੱਥੇ ਉਹ ਗੈਰ-ਕਾਨੂੰਨੀ ਰੂਪ ਨਾਲ ਰਹਿ ਰਹੇ ਹਨ। ਇਸ ਨੋਟਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਵਿਰੋਧ ਦਰਜ ਕਰਾਇਆ। ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ ਅਤੇ ਕਿਹਾ ਕਿ ਰੇਲਵੇ ਦੀ ਸੈਂਕੜੇ ਏਕੜ ਜ਼ਮੀਨ ’ਤੇ ਹੋਰ ਧਾਰਮਿਕ ਸਥਾਨ ਬਣੇ ਹਨ ਜੋ ਕਿ ਮੁੱਖ ਸੜਕ ਕੰਢੇ ਸਥਿਤ ਹਨ ਪਰ ਰੇਲਵੇ ਕਦੇ ਉਧਰ ਨਹੀਂ ਝਾਂਕਦਾ। 

ਇਹ ਵੀ ਪੜ੍ਹੋ- ਬੱਚੇ ਦੇ ਜਨਮ ਸਰਟੀਫ਼ਿਕੇਟ ਨੂੰ ਲੈ ਕੇ ਆਈ ਵੱਡੀ ਖ਼ਬਰ, ਹੁਣ ਮਾਪਿਆਂ ਦੀ ਮੁਸ਼ਕਲ ਹੋਵੇਗੀ ਆਸਾਨ

ਨੋਟਿਸ ਨੂੰ ਲੈ ਕੇ ਲੋਕਾਂ ’ਚ ਰੋਹ-

ਨੋਟਿਸ ਨੂੰ ਲੈ ਕੇ ਲੋਕਾਂ ’ਚ ਰੋਹ ਹੈ। ਇੱਥੇ ਤਕਰੀਬਨ 250 ਤੋਂ 300 ਪਰਿਵਾਰ ਰਹਿੰਦੇ ਹਨ। ਜੇਕਰ ਬਿਨਾਂ ਬਦਲਵੀਂ ਵਿਵਸਥਾ ਦਿੱਤੇ ਹਟਾਉਣ ਦੀ ਕੋਸ਼ਿਸ਼ ਹੋਈ ਤਾਂ ਇੱਥੋਂ ਸਾਲਾਂ ਤੋਂ ਰਹਿ ਰਹੇ ਲੋਕ ਕਿੱਥੇ ਜਾਣਗੇ। ਦੱਸ ਦੇਈਏ ਕਿ ਇੱਥੇ ਖਟਿਕ ਭਾਈਚਾਰੇ ਦੇ ਲੋਕ ਮੁੱਖ ਰੂਪ ਤੋਂ ਉੱਤਰ ਪ੍ਰਦੇਸ਼ ਤੋਂ ਆਏ ਹਨ। ਝੁੱਗੀਆਂ-ਝੌਂਪੜੀਆਂ ਪਾ ਕੇ ਸਾਲਾਂ ਤੋਂ ਫ਼ਲ, ਮੱਛੀਆਂ, ਸਬਜ਼ੀਆਂ ਸਮੇਤ ਹੋਰ ਛੋਟੇ-ਛੋਟੇ ਕਾਰੋਬਾਰ ਕਰ ਕੇ ਆਪਣੀ ਰੋਜ਼ੀ-ਰੋਟੀ ਚਲਾ ਰਹੇ ਹਨ।


Tanu

Content Editor

Related News