ਦੇਸ਼ ਨੂੰ ‘ਜੰਨਤ-ਏ-ਕਸ਼ਮੀਰ’ ਨਾਲ ਦਸੰਬਰ 2021 ’ਚ ਜੋੜੇਗਾ ਝਨਾਂ ਦਾ ਰੇਲਵੇ ਆਰਕ ਬ੍ਰਿਜ

01/09/2020 12:45:40 AM

ਕੌੜੀ (ਰਿਆਸੀ) (ਉਦੇ) – ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ਵਿਚ ਝਨਾਂ ਦਰਿਆ ’ਤੇ ਵਿਸ਼ਵ ਦਾ ਸਭ ਤੋਂ ਉੱਚਾ ਆਰਕ ਬ੍ਰਿਜ ਦੇਸ਼ ਨੂੰ ‘ਜੰਨਤ-ਏ-ਕਸ਼ਮੀਰ’ ਨਾਲ 2021 ਦੀ ਸ਼ੁਰੂਆਤ ਵਿਚ ਜੋੜ ਦੇਵੇਗਾ ਜਦਕਿ ਇਸ ਪ੍ਰਾਜੈਕਟ ਨੂੰ ਦਸੰਬਰ 2021 ਵਿਚ ਪੂਰਾ ਕਰਨ ਦਾ ਟਾਰਗੈੱਟ ਦਿੱਤਾ ਗਿਆ ਹੈ। ਐਫਿਲ ਟਾਵਰ ਤੋਂ ਵੱਧ ਉਚਾਈ ਦੇ ਇਸ ਬ੍ਰਿਜ ਉੱਤੇ ਸਾਲ 2014 ਦੇ ਬਾਅਦ ਨਿਰਮਾਣ ਤੇਜ਼ ਗਤੀ ਨਾਲ ਚੱਲ ਰਿਹਾ ਹੈ ਅਤੇ 55 ਫੀਸਦੀ ਬ੍ਰਿਜ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ। ਤੇਜ਼ ਹਵਾਵਾਂ, ਖਰਾਬ ਮੌਸਮ ਅਤੇ ਮੁਸ਼ਕਲ ਭੂਗੋਲਿਕ ਹਾਲਾਤ ਿਵਚ ਬਣ ਰਿਹਾ ਇਹ ਬ੍ਰਿਜ ਇੰਜੀਨੀਅਰਿੰਗ ਦਾ ਵਿਸ਼ਵ ਵਿਚ ਅਨੋਖਾ ਨਮੂਨਾ ਹੋਵੇਗਾ।


Inder Prajapati

Content Editor

Related News