ਮਹਾ ਕੁੰਭ ਮੇਲੇ ’ਤੇ 150 ਸਪੈਸ਼ਲ ਟਰੇਨਾਂ ਚੱਲਣਗੀਆਂ
Tuesday, Dec 31, 2024 - 11:51 PM (IST)
ਗੋਰਖਪੁਰ, (ਯੂ. ਐੱਨ. ਆਈ)- ਨਵੇਂ ਸਾਲ ਦੇ ਸ਼ੁਰੂ ’ਚ ਅਯੋਜਿਤ ਹੋਣ ਵਾਲੇ ਪ੍ਰਯਾਗਰਾਜ ਮਹਾਕੁੰਭ ਮੇਲੇ ’ਚ ਸ਼ਰਧਾਲੂਆਂ ਦੀ ਸਹੂਲਤ ਲਈ ਰੇਲਵੇ ਪ੍ਰਸ਼ਾਸਨ ਨੇ ਗੋਰਖਪੁਰ, ਛਪਰਾ, ਸੀਵਾਨ ਬਨਾਰਸ, ਲਖਨਊ ਤੇ ਅਯੁੱਧਿਆ ਤਕ ਲਗਭਗ 150 ਮਹਾਕੁੰਭ ਮੇਲਾ ਸਪੈਸ਼ਲ ਟਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ।
ਉੱਤਰੀ-ਪੂਰਬੀ ਰੇਲਵੇ ਦੇ ਬੁਲਾਰੇ ਨੇ ਮੰਗਲਵਾਰ ਦੱਸਿਆ ਕਿ ਇਨ੍ਹਾਂ ਟਰੇਨਾਂ ਨੂੰ ਚਲਾਉਣ ਲਈ ਮਕੈਨੀਕਲ ਫੈਕਟਰੀ ਗੋਰਖਪੁਰ ’ਚ ਮਹਾਕੁੰਭ ਥੀਮ ’ਤੇ 80 ਕੋਚ ਤਿਆਰ ਕੀਤੇ ਜਾ ਰਹੇ ਹਨ। ਮਹਾਕੁੰਭ ਦੌਰਾਨ ਵਿਸ਼ੇਸ਼ ਤੇ ਨਿਯਮਤ ਰੇਲਗੱਡੀਆਂ ਦੇ ਨਿਰਵਿਘਨ ਸੰਚਾਲਨ ਲਈ ਉੱਤਰੀ-ਪੂਰਬੀ ਰੇਲਵੇ ਨੇ ਰੇਲਵੇ ਬੋਰਡ ਤੋਂ ਜਨਰਲ ਕੋਚ ਰੇਲ ਗੱਡੀਆਂ ਦੇ 25 ਰੈਕ ਤੇ ਲਗਭਗ 25 ਐਮ. ਈ. ਐਮ .ਯੂ. ਦੀ ਵੀ ਮੰਗ ਕੀਤੀ ਹੈ। ਸਪੈਸ਼ਲ ਤੇ ਰੈਗੂਲਰ ਟਰੇਨਾਂ ਲਈ ਵੀ ਕਰੀਬ 24 ਇਲੈਕਟ੍ਰਿਕ ਇੰਜਣਾਂ ਦੀ ਮੰਗ ਕੀਤੀ ਗਈ ਹੈ।