ਕੁੰਭ ਰਾਸ਼ੀ ਵਾਲਿਆਂ ਦੇ ਮਿੱਤਰ ਅਤੇ ਕੰਮਕਾਜੀ ਸਾਥੀ ਆਪ ਨਾਲ ਤਾਲਮੇਲ ਰੱਖਣਗੇ, ਦੇਖੋ ਆਪਣੀ ਰਾਸ਼ੀੋ

Wednesday, Dec 03, 2025 - 05:29 AM (IST)

ਕੁੰਭ ਰਾਸ਼ੀ ਵਾਲਿਆਂ ਦੇ ਮਿੱਤਰ ਅਤੇ ਕੰਮਕਾਜੀ ਸਾਥੀ ਆਪ ਨਾਲ ਤਾਲਮੇਲ ਰੱਖਣਗੇ, ਦੇਖੋ ਆਪਣੀ ਰਾਸ਼ੀੋ

ਮੇਖ : ਸਿਤਾਰਾ ਕਾਰੋਬਾਰੀ ਕੰਮਾਂ ’ਚ ਸਫਲਤਾ ਦੇਣ ਅਤੇ ਜਨਰਲ ਤੌਰ ’ਤੇ ਬਿਹਤਰ ਹਾਲਾਤ ਰੱਖਣ ਵਾਲਾ, ਸਫਲਤਾ ਸਾਥ ਦੇਵੇਗੀ।
ਬ੍ਰਿਖ : ਸਿਤਾਰਾ ਉਲਝਣਾਂ, ਝਗੜਿਆਂ ਵਾਲਾ, ਧਿਆਨ ਰੱਖੋ ਕਿ ਆਪ ਦੀ ਪਲਾਨਿੰਗ ਉਖੜ-ਵਿਗੜ ਨਾ ਜਾਵੇ, ਨੁਕਸਾਨ ਦਾ ਵੀ ਡਰ ਰਹਿ ਸਕਦਾ ਹੈ।
ਮਿਥੁਨ : ਸਿਤਾਰਾ ਧਨ ਲਾਭ ਵਾਲਾ,ਕਾਰੋਬਾਰੀ ਟੂਰਿੰਗ, ਪਲਾਨਿੰਗ, ਪ੍ਰੋਗਰਾਮਿੰਗ ਵੀ ਚੰਗਾ ਨਤੀਜਾ ਦੇਵੇਗੀ, ਮਾਣ-ਸਨਮਾਨ ਬਣਿਆ ਰਹੇਗਾ।
ਕਰਕ : ਰਾਜਕੀ ਕੰਮ ਹੱਥ ’ਚ ਲੈਣ ਲਈ ਸਮਾਂ ਚੰਗਾ, ਅਫਸਰਾਂ ਦੇ ਰੁਖ ’ਚ ਨਰਮੀ ਰਹੇਗੀ ਅਤੇ ਉਹ ਆਪ ਦੀ ਗੱਲ ਧਿਆਨ ਨਾਲ ਸੁਣਨਗੇ।
ਸਿੰਘ : ਇਰਾਦਿਆਂ ’ਚ ਮਜ਼ਬੂਤੀ, ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ, ਯਤਨ ਕਰਨ ’ਤੇ ਕੰਮਕਾਜੀ ਰੁਕਾਵਟ ਮੁਸ਼ਕਲ ਹਟੇਗੀ।
ਕੰਨਿਆ : ਲਿਮਿਟ ’ਚ ਖਾਣਾ-ਪੀਣਾ ਕਰਨਾ ਸਹੀ ਰਹੇਗਾ, ਕਿਉਂਕਿ ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਵੀ ਪੇਟ ਵਿਗੜਿਆ-ਵਿਗੜਿਆ ਰਹੇਗਾ।
ਤੁਲਾ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਸਾਫਟ ਰੁਖ ਰੱਖਣਗੇ।
ਬ੍ਰਿਸ਼ਚਕ : ਡਿਸਟਰਬ-ਬੇਚੈਨ ਅਤੇ ਅਸ਼ਾਂਤ ਮਨ ਕਰ ਕੇ ਆਪ ਕਿਸੇ ਵੀ ਕੰਮ ਜਾਂ ਕੋਸ਼ਿਸ਼ ਨੂੰ ਹੱਥ ’ਚ ਲੈਣ ਦੀ ਹਿੰਮਤ ਨਾ ਰੱਖੋਗੇ।
ਧਨ : ਪ੍ਰੋਗਰਾਮਿੰਗ-ਪਲਾਨਿੰਗ ਨੂੰ ਅੱਗੇ ਵਧਾਉਣ ਲਈ ਸਮਾਂ ਚੰਗਾ, ਇਰਾਦਿਆਂ ’ਚ ਮਜ਼ਬੂਤੀ, ਧਾਰਮਿਕ ਕੰਮਾਂ ’ਚ ਰੁਚੀ।
ਮਕਰ : ਕੋਰਟ-ਕਚਹਿਰੀ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਸ਼ਤਰੂ ਵੀ ਆਪ ਅੱਗੇ ਟਿਕ ਨਾ ਸਕਣਗੇ।
ਕੁੰਭ : ਮਿੱਤਰ ਅਤੇ ਕੰਮਕਾਜੀ ਸਾਥੀ ਆਪ ਨਾਲ ਤਾਲਮੇਲ ਰੱਖਣਗੇ ਅਤੇ ਆਪ ਦੀ ਗੱਲ ਧਿਆਨ ਨਾਲ ਸੁਣਨਗੇ ਪਰ ਸੁਭਾਅ ’ਚ ਗੁੱਸਾ ਰਹੇਗਾ।
ਮੀਨ : ਮਿੱਟੀ, ਰੇਤਾ, ਬੱਜਰੀ, ਟਿੰਬਰ ਅਤੇ ਕੰਸਟ੍ਰਕਸ਼ਨ, ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕੰਮਕਾਜੀ ਭੱਜਦੌੜ ਦੀ ਚੰਗੀ ਰਿਟਰਨ ਮਿਲੇਗੀ।

3 ਦਸੰਬਰ 2025, ਬੁੱਧਵਾਰ
ਮੱਘਰ ਸੁਦੀ ਤਿੱਥੀ ਤਰੋਦਸ਼ੀ (ਦੁਪਹਿਰ 12.26 ਤਕ) ਅਤੇ ਮਗਰੋਂ ਤਿੱਥੀ ਚੌਦਸ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ       ਬ੍ਰਿਸ਼ਚਕ ’ਚ 
ਚੰਦਰਮਾ   ਮੇਖ ’ਚ 
ਮੰਗਲ     ਬ੍ਰਿਸ਼ਚਕ ’ਚ
 ਬੁੱਧ        ਤੁਲਾ ’ਚ 
 ਗੁਰੂ       ਕਰਕ ’ਚ 
 ਸ਼ੁੱਕਰ     ਤੁਲਾ  ’ਚ 
 ਸ਼ਨੀ      ਮੀਨ ’ਚ
 ਰਾਹੂ      ਕੁੰਭ ’ਚ                                                     
 ਕੇਤੂ      ਸਿੰਘ ’ਚ  

ਬਿਕ੍ਰਮੀ ਸੰਮਤ : 2082, ਮੱਘਰ ਪ੍ਰਵਿਸ਼ਟੇ 18, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 12 (ਕੱਤਕ), ਹਿਜਰੀ ਸਾਲ 1447, ਮਹੀਨਾ : ਜਮਾਦਿ ਉੱਲਸਾਨੀ, ਤਰੀਕ : 12, ਸੂਰਜ ਉਦੇ ਸਵੇਰੇ 7.14 ਵਜੇ, ਸੂਰਜ ਅਸਤ : ਸ਼ਾਮ 5.20 ਵਜੇ (ਜਲੰਧਰ ਟਾਈਮ), ਨਕਸ਼ੱਤਰ : ਭਰਣੀ (ਸ਼ਾਮ 6 ਵਜੇ ਤਕ) ਅਤੇ ਮਗਰੋਂ ਨਕਸ਼ੱਤਰ ਕ੍ਰਿਤਿਕਾ, ਯੋਗ : ਪਰਿਧ (ਸ਼ਾਮ 4.57 ਤਕ) ਅਤੇ ਮਗਰੋਂ ਯੋਗ ਸ਼ਿਵ, ਚੰਦਰਮਾ : ਮੇਖ ਰਾਸ਼ੀ ’ਤੇ (ਰਾਤ 11.47 ਤਕ)ਅਤੇ ਮਗਰੋਂ ਬ੍ਰਿਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ, ਪੁਰਬ, ਦਿਵਸ ਅਤੇ  ਤਿਓਹਾਰ : ਸ਼ਿਵ ਚਤੁਰਦਸ਼ੀ ਵਰਤ, ਡਾ. ਰਾਜਿੰਦਰ ਪ੍ਰਸਾਦ ਜੈਅੰਤੀ।
 - (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


author

Sandeep Kumar

Content Editor

Related News