ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਨੇ ਰੋਕੀਆਂ ਰੇਲਾਂ, ਪੰਜਾਬ ਸਮੇਤ ਉੱਤਰ ਪ੍ਰਦੇਸ਼-ਬਿਹਾਰ ’ਚ ਵੀ ਅਸਰ

Thursday, Feb 18, 2021 - 01:21 PM (IST)

ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਨੇ ਰੋਕੀਆਂ ਰੇਲਾਂ, ਪੰਜਾਬ ਸਮੇਤ ਉੱਤਰ ਪ੍ਰਦੇਸ਼-ਬਿਹਾਰ ’ਚ ਵੀ ਅਸਰ

ਨਵੀਂ ਦਿੱਲੀ/ਜਲੰਧਰ—  ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨਾਂ ਵਲੋਂ ਦੇਸ਼ ਭਰ ’ਚ ਰੇਲ ਰੋਕੋ ਅੰਦੋਲਨ ਜਾਰੀ ਹੈ। ਕਿਸਾਨਾਂ ਵਲੋਂ ਦੁਪਹਿਰ 12 ਤੋਂ 4 ਵਜੇ ਤੱਕ ਰੇਲਗੱਡੀਆਂ ਦਾ ਚੱਕਾ ਜਾਮ ਕੀਤਾ ਜਾਵੇਗਾ। ਕਿਸਾਨਾਂ ਵਲੋਂ ਰੇਲ ਰੋਕੋ ਅੰਦੋਲਨ ਦਾ ਮਕਸਦ ਸਰਕਾਰ ’ਤੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਦਬਾਅ ਬਣਾਉਣ ਹੈ। ਸੰਯੁਕਤ ਕਿਸਾਨ ਮੋਰਚੇ ਨੇ ਦੇਸ਼ ਭਰ ਵਿਚ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦਾ ਐਲਾਨ ਮੁਸਾਫ਼ਰ ਕਿਰਪਾ ਧਿਆਨ ਦੇਣ, ਰੇਲਾਂ ਤਾਂ ਅਸੀਂ ਰੋਕਾਂਗੇ, ਮੁਸ਼ਕਲ ਲਈ ਅਫਸੋਸ ਹੈ

PunjabKesari

ਰੇਲ ਰੋਕੋ ਅੰਦੋਲਨ ਦਾ ਅਸਰ ਉੱਤਰ ਪ੍ਰਦੇਸ਼ ਅਤੇ ਬਿਹਾਰ ’ਚ ਵੇਖਣ ਨੂੰ ਮਿਲ ਰਿਹਾ ਹੈ। ਦਿੱਲੀ, ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਵਿਚ ਇਸ ਰੇਲ ਰੋਕੋ ਅੰਦੋਲਨ ਨੂੰ ਲੈ ਕੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ‘ਰੇਲ ਰੋਕੋ ਅੰਦੋਲਨ’: ਮੁਸਾਫਰਾਂ ਨੂੰ ਨਾ ਹੋਵੇ ਕੋਈ ਤੰਗੀ, ਕਿਸਾਨਾਂ ਨੇ ਕੀਤਾ ਪੂਰਾ ਇੰਤਜ਼ਾਮ

PunjabKesari

ਅੰਬਾਲਾ ਦੇ ਸੈਂਕੜੇ ਕਿਸਾਨ ਟਰੈਕ ’ਤੇ ਬੈਠ ਗਏ ਹਨ। ਬਿਹਾਰ ਵਿਚ ਵੀ ਜਨ ਅਧਿਕਾਰੀ ਪਾਰਟੀ ਨੇ ਰੇਲ ਰੋਕਣ ਦਾ ਕੰਮ ਕੀਤਾ। ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਤੋਂ ਬਾਅਦ ਰੇਲਵੇ ਪੂਰੀ ਤਰ੍ਹਾਂ ਚੌਕਸ ਹੈ। ਰੇਲਵੇ ਟਰੈਕ ਦੇ ਆਲੇ-ਦੁਆਲੇ 20 ਵਾਧੂ ਆਰ. ਪੀ. ਐੱਸ. ਐੱਫ. ਦੀਆਂ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਮੁੱਖ ਤੌਰ ’ਤੇ ਯੂ. ਪੀ., ਹਰਿਆਣਾ ਅਤੇ ਪੰਜਾਬ ’ਚ ਫੋਕਸ ਹੈ, ਕਿਉਂਕਿ ਕਿਸਾਨਾਂ ਦਾ ਅੰਦੋਲਨ ਇਨ੍ਹਾਂ ਸੂਬਿਆਂ ਵਿਚ ਹੀ ਸਭ ਤੋਂ ਵਧੇਰੇ ਹੈ। 

ਇਹ ਵੀ ਪੜ੍ਹੋ : ਭਲਕੇ 12 ਤੋਂ 4 ਵਜੇ ਤੱਕ ਦੇਸ਼ ਭਰ ’ਚ ਰੇਲਾਂ ਰੋਕਣਗੇ ਕਿਸਾਨ, ਜਾਣੋ ਕੀ ਬੋਲੇ ਰਾਕੇਸ਼ ਟਿਕੈਤ

PunjabKesari

ਦਿੱਲੀ ਦੇ ਕਈ ਮੈਟਰੋ ਸਟੇਸ਼ਨ ਬੰਦ—
ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਰਮਿਆਨ ਦਿੱਲੀ ਮੈਟਰੋ ਦੇ ਕਈ ਸਟੇਸ਼ਨਾਂ ’ਚ ਐਂਟਰੀ ਬੰਦ ਕਰ ਦਿੱਤੀ ਗਈ ਹੈ। ਦਿੱਲੀ ਮੈਟਰੋ ਦੇ ਟਿਕਰੀ ਬਾਰਡਰ, ਬਹਾਦਰਗੜ੍ਹ, ਬਿ੍ਰਗੇਡੀਅਰ ਹੁਸ਼ਿਆਰ ਸਿੰਘ ਮੈਟਰੋ ਸਟੇਸ਼ਨ ਦੇ ਐਂਟਰੀ-ਐਗਜ਼ਿਟ ਗੇਟ ਨੂੰ ਬੰਦ ਕਰ ਦਿੱਤਾ ਗਿਆ ਹੈ। ਅੰਦੋਲਨ ਨੂੰ ਵੇਖਦਿਆਂ ਗਾਜ਼ੀਪੁਰ ਬਾਰਡਰ ਵੀ ਬੰਦ ਕੀਤਾ ਗਿਆ ਹੈ।

PunjabKesari

ਓਧਰ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਸਾਡਾ ਰੇਲ ਰੋਕੋ ਅੰਦੋਲਨ ਸ਼ਾਂਤੀਪੂਰਨ ਰਹੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਿਸਾਨਾਂ ਵਲੋਂ ਭਾਰਤ ਬੰਦ ਅਤੇ ਟਰੈਕਟਰ ਪਰੇਡ ਵਰਗੇ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ। 

PunjabKesari

ਨੋਟ : ਕਿਸਾਨਾਂ ਵਲੋਂ ਰੇਲਾਂ ਰੋਕਣ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

Tanu

Content Editor

Related News