ਮੋਹਾਲੀ ਦੇ ਸਕੂਲ ''ਚ ਕੀਤੀ ਗਈ ਛੁੱਟੀ, ਵਿਚਾਲੇ ਰੋਕੀਆਂ ਪ੍ਰੀਖਿਆਵਾਂ, ਪੜ੍ਹੋ ਕਾਰਨ

Monday, Sep 21, 2026 - 12:32 PM (IST)

ਮੋਹਾਲੀ ਦੇ ਸਕੂਲ ''ਚ ਕੀਤੀ ਗਈ ਛੁੱਟੀ, ਵਿਚਾਲੇ ਰੋਕੀਆਂ ਪ੍ਰੀਖਿਆਵਾਂ, ਪੜ੍ਹੋ ਕਾਰਨ

ਮੋਹਾਲੀ (ਵੈੱਬ ਡੈਸਕ) : ਮੋਹਾਲੀ ਦੇ ਫੇਜ਼-6 ਸਥਿਤ ਸ਼ਿਵਾਲਿਕ ਸਕੂਲ ਨੂੰ ਇਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਹੜਕੰਪ ਮਚ ਗਿਆ। ਸਕੂਲ ਪ੍ਰਸ਼ਾਸਨ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਜਾਣਕਾਰੀ ਮੁਤਾਬਕ ਇਹ ਧਮਕੀ ਉਸ ਸਮੇਂ ਮਿਲੀ, ਜਦੋਂ ਸਕੂਲ 'ਚ ਪ੍ਰੀਖਿਆਵਾਂ ਚੱਲ ਰਹੀਆਂ ਹਨ। ਧਮਕੀ ਮਿਲਣ ਮਗਰੋਂ ਸਾਵਧਾਨੀ ਵਜੋਂ ਪ੍ਰੀਖਿਆਵਾਂ ਵਿਚਾਲੇ ਹੀ ਰੋਕ ਦਿੱਤੀਆਂ ਗਈਆਂ ਅਤੇ ਵਿਦਿਆਰਥੀਆਂ ਨੂੰ ਸਕੂਲ 'ਚੋਂ ਬਾਹਰ ਕੱਢਿਆ ਗਿਆ।

ਸਕੂਲ ਪ੍ਰਸ਼ਾਸਨ ਨੇ ਮਾਪਿਆਂ ਨੂੰ ਸੂਚਨਾ ਦੇ ਕੇ ਬੱਚਿਆਂ ਨੂੰ ਸੁਰੱਖਿਆ ਘਰ ਭੇਜ ਦਿੱਤਾ। ਛੋਟੇ ਬੱਚਿਆਂ ਅਤੇ ਦੂਰ-ਦੁਰਾਡੇ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਬੱਸਾਂ ਦੇ ਮਾਧਿਅਮ ਰਾਹੀਂ ਸੁਰੱਖਿਅਤ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਸ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਸਕੂਲ ਕੰਪਲੈਕਸ ਦੀ ਸੁਰੱਖਿਆ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਵਲੋਂ ਧਮਕੀ ਭਰੀ ਈ-ਮੇਲ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਸਕੂਲ 'ਚ ਸੁਰੱਖਿਆ ਨੂੰ ਸਖ਼ਤ ਕੀਤਾ ਗਿਆ ਹੈ ਅਤੇ ਪੁਲਸ ਵਲੋਂ ਅੱਗੇ ਦੀ ਕਾਰਵਾਈ ਜਾਰੀ ਹੈ।


author

Babita

Content Editor

Related News