ਚਲਦੀ ਰੇਲ ''ਚ ਚੜ੍ਹਦੇ ਸਮੇਂ ਫਿਸਲਿਆ ਪੈਰ ਤਾਂ ਪਲੇਟਫਾਰਮ ''ਚ ਫਸਿਆ ਯਾਤਰੀ, RPF ਜਵਾਨਾਂ ਨੇ ਇੰਝ ਬਚਾਈ ਜਾਨ

Sunday, Jan 08, 2023 - 05:26 PM (IST)

ਚਲਦੀ ਰੇਲ ''ਚ ਚੜ੍ਹਦੇ ਸਮੇਂ ਫਿਸਲਿਆ ਪੈਰ ਤਾਂ ਪਲੇਟਫਾਰਮ ''ਚ ਫਸਿਆ ਯਾਤਰੀ, RPF ਜਵਾਨਾਂ ਨੇ ਇੰਝ ਬਚਾਈ ਜਾਨ

ਜਮੁਈ- ਬਿਹਾਰ ਦੇ ਜਮੁਈ ਜ਼ਿਲ੍ਹੇ 'ਚ ਝਾਝਾ ਸਟੇਸ਼ਨ 'ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇਕ ਯਾਤਰੀ ਚਲਦੀ ਰੇਲ 'ਚ ਚੜ੍ਹਦੇ ਸਮੇਂ ਰੇਲ ਅਤੇ ਪਲੇਟਫਾਰਮ ਦੇ ਵਿਚਕਾਰ ਫਸ ਗਿਆ। ਇਸ ਦੌਰਾਨ ਯਾਤਰੀ ਰਗੜ ਖਾਉਂਦੇ ਹੋਏ ਕਾਫੀ ਦੂਰ ਤਕ ਚਲਾ ਗਿਆ। ਹਾਲਾਂਕਿ, ਇਸ ਦਰਮਿਆਦ ਦੇਵਦੂਤ ਬਣ ਕੇ ਆਏ ਆਰ.ਪੀ.ਐੱਫ. ਦੇ ਜਵਾਨਾਂ ਨੇ ਰੇਲ ਯਾਤਰੀ ਦੀ ਜਾਨ ਬਚਾਉਂਦੇ ਹੋਏ ਉਸਨੂੰ ਸਹੀ ਸਲਾਮਤ ਰੈਸਕਿਊ ਕਰ ਲਿਆ। ਉੱਥੇ ਹੀ ਇਹ ਘਟਨਾ ਸਟੇਸ਼ਨ 'ਤੇ ਲੱਗੇ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ। 

PunjabKesari

ਪੈਰ ਫਿਸਲਣ ਕਾਰਨ ਫਸਿਆ ਯਾਤਰੀ

ਜਾਣਕਾਰੀ ਮੁਤਾਬਕ, ਘਟਨਾ ਕਿਉਲ-ਜਸੀਡੀਹ ਰੇਲਖੰਡ ਝਾਝਾ ਸਟੇਸ਼ਨ ਦੀ ਹੈ। ਯਾਤਰੀ ਦਾ ਨਾਂ ਮੁਬਾਰਕ ਅਲੀ ਹੈ ਅਤੇ ਉਸਦੀ ਉਮਰ 43 ਸਾਲ ਹੈ। ਉਹ ਜਮੁਈ ਜ਼ਿਲ੍ਹੇ ਦੇ ਸੋਨੋ ਇਲਾਕੇ ਦੇ ਬਾਬੂਡੀਹ ਪਿੰਡ ਦਾ ਰਹਿਣ ਵਾਲਾ ਹੈ। ਬੁੱਧਵਾਰ ਨੂੰ ਘਟੀ ਇਸ ਘਟਨਾ ਬਾਰੇ ਦੱਸਿਆ ਜਾ ਰਿਹਾ ਹੈ ਕਿ ਮੁਬਾਰਕ ਅਲੀ ਵੀਰਵਾਰ ਨੂੰ ਝਾਝਾ ਸਟੇਸ਼ਨ 'ਤੇ ਦਾਨਾਪੁਰ ਟਾਟਾ ਐਕਸਪ੍ਰੈੱਸ 'ਤੇ ਚੜ੍ਹ ਰਿਹਾ ਸੀ। ਜਦੋਂ ਰੇਲ ਨੰਬਰ 18184 ਪਲੇਟਫਾਰਮ ਨੰਬਰ 2 'ਤੇ ਐਂਟਰ ਕਰ ਰਹੀ ਸੀ ਤਾਂ ਯਾਤਰੀ ਨੇ ਚਲਦੀ ਰੇਲ 'ਚ ਚੜ੍ਹਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸਦਾ ਪੈਰ ਫਿਸਲ ਗਿਆ ਅਤੇ ਉਹ ਰੇਲ ਅਤੇ ਪਲੇਟਪਾਰਮ ਵਿਚਕਾਰ ਫਸ ਗਿਆ। ਇਸ ਤੋਂ ਬਾਅਦ ਉਹ ਕਰੀਬ 50 ਫੁਟ ਤਕ ਘਸੀਟਦਾ ਚਲਾ ਗਿਆ। 


author

Rakesh

Content Editor

Related News