OYO ''ਚ ਛਾਪਾ, ਕਮਰੇ ''ਚ ਵੜੀ ਪੁਲਸ ਤਾਂ ਪਈ ਭਾਜੜ, ਘੰਟਿਆਂ ਦੇ ਹਿਸਾਬ ਨਾਲ ਮਿਲਦਾ ਸੀ ਕਮਰਾ

Monday, Nov 11, 2024 - 07:36 PM (IST)

OYO ''ਚ ਛਾਪਾ, ਕਮਰੇ ''ਚ ਵੜੀ ਪੁਲਸ ਤਾਂ ਪਈ ਭਾਜੜ, ਘੰਟਿਆਂ ਦੇ ਹਿਸਾਬ ਨਾਲ ਮਿਲਦਾ ਸੀ ਕਮਰਾ

ਗਾਜ਼ੀਆਬਾਦ : ਵਿਜੇਨਗਰ ਇਲਾਕੇ ਦੇ ਅੰਬੇਡਕਰ ਨਗਰ 'ਚ ਹੋਟਲਾਂ 'ਚ ਚੱਲ ਰਹੇ ਦੇਹ ਵਪਾਰ ਦੀ ਸ਼ਿਕਾਇਤ 'ਤੇ ਪੁਲਸ ਨੇ ਛਾਪੇਮਾਰੀ ਕੀਤੀ। ਮੌਕੇ ਤੋਂ ਪੁਲਸ ਨੂੰ ਦੋ ਹੋਟਲਾਂ ਵਿੱਚੋਂ ਤਿੰਨ ਜੋੜੇ ਇਤਰਾਜ਼ਯੋਗ ਹਾਲਤ ਵਿੱਚ ਮਿਲੇ ਹਨ। ਮਾਮਲੇ ਵਿੱਚ ਪੁਲਸ ਨੇ ਤਿੰਨ ਕੁੜੀਆਂ ਤੇ ਔਰਤਾਂ ਨੂੰ ਛੁਡਵਾਇਆ ਤੇ ਤਿੰਨ ਨੌਜਵਾਨਾਂ ਤੇ ਦੋ ਹੋਟਲ ਮਾਲਕਾਂ ਤੇ ਪ੍ਰਬੰਧਕਾਂ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਏਸੀਪੀ ਕੋਤਵਾਲੀ ਰਿਤੇਸ਼ ਤ੍ਰਿਪਾਠੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਵਿਜੇਨਗਰ ਇਲਾਕੇ ਦੇ ਹੋਟਲਾਂ ਵਿੱਚ ਦੇਹ ਵਪਾਰ ਚਲਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਟੀਮ ਦੇ ਨਾਲ ਜਦੋਂ ਅਚਨਚੇਤ ਨਿਰੀਖਣ ਕੀਤਾ ਗਿਆ ਤਾਂ ਹੋਟਲ ਡਰੀਮ ਐਂਪਾਇਰ ਅਤੇ ਹੋਟਲ ਸਟੇ ਇਨ 'ਚੋਂ ਤਿੰਨ ਜੋੜੇ ਇਤਰਾਜ਼ਯੋਗ ਹਾਲਤ 'ਚ ਪਾਏ ਗਏ। ਇਨ੍ਹਾਂ ਕੋਲੋਂ ਇਤਰਾਜ਼ਯੋਗ ਵਸਤੂਆਂ ਵੀ ਬਰਾਮਦ ਕੀਤੀਆਂ ਗਈਆਂ ਹਨ।

PunjabKesari

ਏਸੀਪੀ ਨੇ ਦੱਸਿਆ ਕਿ ਮਾਮਲੇ ਵਿੱਚ ਮੁਹੰਮਦ ਨਜ਼ੀਰ ਵਾਸੀ ਮੁਜ਼ੱਫਰਪੁਰ, ਬਿਹਾਰ, ਆਕਾਸ਼ ਤੇ ਪਵਨ ਵਾਸੀ ਗੌਤਮ ਬੁੱਧ ਨਗਰ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੇ ਨਾਲ ਹੀ ਹੋਟਲ ਡਰੀਮ ਐਂਪਾਇਰ ਦੇ ਮਾਲਕ  ਡੁੰਡਾਹੇੜਾ, ਕਰਾਸਿੰਗ ਰਿਪਬਲਿਕ ਵਾਸੀ ਅਜੈਬ ਸਿੰਘ ਚੌਧਰੀ ਅਤੇ ਹੋਟਲ ਸਟੇਅ ਇੰਨ ਦੀ ਸੰਚਾਲਕ ਸਵਾਤੀ ਕਟਾਰੀਆ ਵਾਸੀ ਵਿਜੇਨਗਰ ਅਤੇ ਮੈਨੇਜਰ ਮੋਹਿਤ, ਵਾਸੀ ਪਰਤਾਪੁਰ, ਮੇਰਠ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

PunjabKesari

ਘੰਟਿਆਂ ਦੇ ਹਿਸਾਬ ਨਾਲ ਉਪਲਬੱਧ ਕਰਵਾਉਂਦੇ ਸਨ ਕਮਰੇ

ਏਸੀਪੀ ਨੇ ਦੱਸਿਆ ਕਿ ਹੋਟਲ ਵਿੱਚ ਰਿਸੈਪਸ਼ਨ ’ਤੇ ਬੈਠੇ ਮੁਲਾਜ਼ਮਾਂ ਕੋਲੋਂ ਵੀ ਇਤਰਾਜ਼ਯੋਗ ਵਸਤੂਆਂ ਬਰਾਮਦ ਹੋਈਆਂ ਹਨ, ਜੋ ਹੋਟਲ ’ਚ ਆਉਣ ਵਾਲੇ ਨੌਜਵਾਨ ਲੜਕੇ-ਲੜਕੀਆਂ ਨੂੰ ਮੁਹੱਈਆ ਕਰਵਾ ਰਹੇ ਸਨ। ਜਾਂਚ 'ਚ ਸਾਹਮਣੇ ਆਇਆ ਕਿ ਹੋਟਲ ਸੰਚਾਲਕ ਕੁਝ ਜੋੜਿਆਂ ਨੂੰ ਘੰਟੇ ਦੇ ਹਿਸਾਬ ਨਾਲ ਕਮਰੇ ਮੁਹੱਈਆ ਕਰਵਾ ਰਹੇ ਸਨ। ਜਿਸ ਤੋਂ ਉਹ 500 ਰੁਪਏ ਤੋਂ ਲੈ ਕੇ 2000 ਰੁਪਏ ਤੱਕ ਕਮਰੇ ਦਾ ਖਰਚਾ ਵਸੂਲਦੇ ਸਨ। ਇਸ ਤੋਂ ਇਲਾਵਾ ਇਕੱਲੇ ਆਉਣ ਵਾਲੇ ਗਾਹਕਾਂ ਨੂੰ ਵੀ ਹੋਟਲ ਸਟਾਫ ਲੜਕੀਆਂ ਮੁਹੱਈਆ ਕਰਵਾ ਰਿਹਾ ਹੈ।

PunjabKesari

ਜ਼ਿਲ੍ਹਾ ਮੈਜਿਸਟਰੇਟ ਨੂੰ ਭੇਜੀ ਰਿਪੋਰਟ

ਏਸੀਪੀ ਨੇ ਦੱਸਿਆ ਕਿ ਹੋਟਲਾਂ ਨੂੰ ਸੀਜ਼ ਕਰਕੇ ਲਾਇਸੈਂਸ ਰੱਦ ਕਰਨ ਲਈ ਜ਼ਿਲ੍ਹਾ ਮੈਜਿਸਟਰੇਟ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ। ਐਫਆਈਆਰ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।


author

DILSHER

Content Editor

Related News