ਚੱਲਦੇ ਵਿਆਹ ''ਚ ਪੈ ਗਈ ਰੇਡ ! ਸਜ-ਧਜ ਫੇਰਿਆਂ ''ਚ ਬੈਠੀ ਲਾੜੀ ਨੂੰ ਛੱਡ ਭੱਜ ਗਿਆ ਲਾੜਾ

Tuesday, Jul 08, 2025 - 10:15 AM (IST)

ਚੱਲਦੇ ਵਿਆਹ ''ਚ ਪੈ ਗਈ ਰੇਡ ! ਸਜ-ਧਜ ਫੇਰਿਆਂ ''ਚ ਬੈਠੀ ਲਾੜੀ ਨੂੰ ਛੱਡ ਭੱਜ ਗਿਆ ਲਾੜਾ

ਨੈਸ਼ਨਲ ਡੈਸਕ- ਬੀਤੇ ਲੰਬੇ ਸਮੇਂ ਤੋਂ ਮਹਾਦੇਵ ਬੈਟਿੰਗ ਐਪ ਦਾ ਮਾਮਲਾ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮਾਮਲੇ 'ਚ ਕਈ ਵੱਡੇ ਅਦਾਕਾਰਾਂ ਦੇ ਨਾਂ ਵੀ ਸ਼ਾਮਲ ਦੱਸੇ ਜਾ ਰਹੇ ਹਨ, ਜਿਸ ਮਗਰੋਂ ਈ.ਡੀ. ਵੱਲੋਂ ਜਗ੍ਹਾ-ਜਗ੍ਹਾ ਛਾਪੇਮਾਰੀ ਕਰ ਕੇ ਜਾਣਕਾਰੀ ਜੁਟਾਈ ਜਾ ਰਹੀ ਹੈ। ਇਸੇ ਦੌਰਾਨ ਇਸ ਮਾਮਲੇ 'ਚ ਈ.ਡੀ. ਨੇ ਜੈਪੁਰ ਦੇ ਇੱਕ ਅਲਿਸ਼ਾਨ 5-ਸਟਾਰ ਹੋਟਲ ‘ਚ ਰੇਡ ਮਾਰ ਦਿੱਤੀ, ਜਿਸ ਦੀ ਜਾਣਕਾਰੀ ਮਿਲਦਿਆਂ ਹੀ ਲਾੜਾ ਫੇਰਿਆਂ ਤੋਂ ਐਨ ਪਹਿਲਾਂ ਫਰਾਰ ਹੋ ਗਿਆ।

ਦਰਅਸਲ ਇਹ ਲਾੜਾ ਸੌਰਭ ਅਹੂਜਾ ਸੀ, ਜਿਸ ਦਾ ਨਾਂ ਮਹਾਦੇਵ ਬੈਟਿੰਗ ਐਪ ਘੋਟਾਲੇ ਵਿੱਚ ਮੁੱਖ ਦੋਸ਼ੀ ਵਜੋਂ ਸਾਹਮਣੇ ਆ ਰਿਹਾ ਹੈ। ਜਾਣਕਾਰੀ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਉਸ ਦੇ ਵਿਆਹ ਮੌਕੇ ਛਾਪਾ ਮਾਰਨਾ ਸੀ, ਪਰ ਉਹ ਕਾਰਵਾਈ ਤੋਂ ਠੀਕ ਪਹਿਲਾਂ ਹੀ ਫਰਾਰ ਹੋ ਗਿਆ।

ਇਹ ਘਟਨਾ 2 ਜੁਲਾਈ ਨੂੰ ਜੈਪੁਰ ਦੇ ਮਸ਼ਹੂਰ ਫੇਅਰਮੌਂਟ ਹੋਟਲ ਵਿੱਚ ਵਾਪਰੀ, ਜਿੱਥੇ ਸੌਰਭ ਦੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ ਤੇ ਲਾੜਾ ਫੇਰੇ ਲੈਣ ਲਈ ਤਿਆਰ ਸੀ, ਪਰ ਜਿਵੇਂ ਹੀ ਉਸ ਨੂੰ ED ਦੀ ਰੇਡ ਦਾ ਪਤਾ ਲੱਗਾ ਤਾਂ ਉਹ ਇੱਕ ਐਮਰਜੈਂਸੀ ਕਾਲ ਦਾ ਬਹਾਨਾ ਬਣਾਕੇ ਮੰਡਪ ਤੋਂ ਉੱਠ ਕੇ ਬਾਹਰ ਨਿਕਲ ਆਇਆ ਤੇ ਮਗਰੋਂ ਫਰਾਰ ਹੋ ਗਿਆ। ED ਦੀ ਟੀਮ ਨੇ ਹੋਟਲ ‘ਚ ਵੜ ਕੇ ਜਾਂਚ ਸ਼ੁਰੂ ਕਰ ਦਿੱਤੀ, ਪਰ ਸੌਰਭ ਤਕ ਪੁੱਜਣ ਤੋਂ ਪਹਿਲਾਂ ਹੀ ਉਹ ਫਰਾਰ ਹੋ ਚੁੱਕਾ ਸੀ।

ਇਹ ਵੀ ਪੜ੍ਹੋ- ਰਿਸ਼ਤੇਦਾਰ ਦੇ ਘਰ ਖਾਣਾ ਖਾਣ ਗਿਆ ਸੀ ਨਵਾਂ ਵਿਆਹਿਆ ਜੋੜਾ, ਪਲਾਂ 'ਚ ਉੱਜੜ ਗਈ ਦੁਨੀਆ

ਸੌਰਭ ਅਹੂਜਾ ਦਾ ਨਾਂ ਮਹਾਦੇਵ ਬੈਟਿੰਗ ਐਪ ਘੋਟਾਲੇ ਵਿੱਚ ਲੰਮੇ ਸਮੇਂ ਤੋਂ ਚਲ ਰਿਹਾ ਸੀ। ਇਹ ਐਪ ਆਨਲਾਈਨ ਬੈਟਿੰਗ ਦੇ ਜ਼ਰੀਏ ਕਈ ਹਜ਼ਾਰ ਕਰੋੜ ਰੁਪਏ ਦੀ ਕਾਲੀ ਕਮਾਈ ਕਰਨ ਕਾਰਨ ਲਗਾਤਾਰ ਸੁਰਖੀਆਂ ‘ਚ ਰਿਹਾ ਹੈ। ED ਨੇ ਇਸ ਘੋਟਾਲੇ ਵਿੱਚ ਪਹਿਲਾਂ ਵੀ ਕਈ ਗ੍ਰਿਫ਼ਤਾਰੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਫਿਲਮੀ ਹਸਤੀਆਂ ਤੋਂ ਲੈ ਕੇ ਕਾਰੋਬਾਰੀ ਵੀ ਸ਼ਾਮਲ ਹਨ। ਅਜੇ ਹਾਲ ਹੀ ਵਿੱਚ ਇੱਕ ਹੋਰ ਕਾਰੋਬਾਰੀ ਅਤੇ EaseMyTrip ਦੇ CEO ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਸੀ।

ਹਾਲਾਂਕਿ ਸੌਰਭ ਦੇ ਫਰਾਰ ਹੋਣ ਤੋਂ ਬਾਅਦ ਵੀ ਈ.ਡੀ. ਦੀ ਟੀਮ ਖ਼ਾਲੀ ਹੱਥ ਨਹੀਂ ਪਰਤੀ, ਅਧਿਕਾਰੀਆਂ ਨੇ ਉੱਥੇ ਮੌਜੂਦ ਲਾੜੀ ਤੇ ਹੋਰ ਕਈ ਹਾਈ ਪ੍ਰੋਫਾਈਲ ਹਸਤੀਆਂ ਤੋਂ ਮਾਮਲੇ ਦੀ ਪੁੱਛਗਿੱਛ ਕੀਤੀ। ਇਸ ਤਰ੍ਹਾਂ ਵਿਆਹ ਵਾਲਾ ਇਹ ਮਾਹੌਲ ਕੁਝ ਪਲਾਂ 'ਚ ਹੀ ਰੇਡ 'ਚ ਬਦਲ ਗਿਆ ਤੇ ਲਾੜੇ ਦੇ ਫਰਾਰ ਹੋਣ ਮਗਰੋਂ ਲਾੜੀ ਹੱਥਾਂ 'ਤੇ ਮਹਿੰਦੀ ਲਾ ਕੇ ਉਡੀਕਦੀ ਰਹਿ ਗਈ। 

ਇਹ ਵੀ ਪੜ੍ਹੋ- ਤੇਲ 'ਤੇ ਡਾਕਾ ! ਸਣੇ ਡਰਾਈਵਰਾਂ ਦੇ ਚੱਕ ਲਏ ਟੈਂਕਰ, ਹੋਸ਼ ਉਡਾਏਗਾ ਪੂਰਾ ਮਾਮਲਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News