ਰਾਹੁਲ ਨੇ ਮਹਿੰਗਾਈ ਨੂੰ ਲੈ ਕੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਖੁਸ਼ਹਾਲੀ ਦਾ ਮਹਿਲ ਬਣਾਉਣ ''ਚ ਜੁਟੀ ਹੈ ਸਰਕਾਰ

Saturday, Mar 26, 2022 - 01:39 PM (IST)

ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਹਿੰਗਾਈ ਨੂੰ ਲੈ ਕੇ 2 ਲਾਈਨਾਂ ਦੀ ਕਵਿਤਾ 'ਚ ਸਰਕਾਰ 'ਤੇ ਸ਼ਨੀਵਾਰ ਨੂੰ ਤਿੱਖਾ ਤੰਜ ਕੱਸਿਆ ਹੈ। ਰਾਹੁਲ ਨੇ ਕਿਹਾ ਕਿ ਉਹ ਆਪਣੇ ਲਈ ਖੁਸ਼ਹਾਲੀ ਦਾ ਮਹਿਲ ਬਣਾਉਣ 'ਚ ਜੁਟੀ ਹੈ ਅਤੇ ਜਨਤਾ ਮਹਿੰਗਾਈ ਦੀ ਮਾਰ ਨਾਲ ਪੀੜਤ ਹੈ। ਰਾਹੁਲ ਨੇ ਟਵੀਟ ਕੀਤਾ,''ਰਾਜਾ ਕਰੇ ਮਹਿਲ ਦੀ ਤਿਆਰੀ, ਪ੍ਰਜਾ ਵੇਚਾਰੀ ਮਹਿੰਗਾਈ ਦੀ ਮਾਰੀ।''

PunjabKesari

ਇਸ ਦੇ ਨਾਲ ਹੀ ਉਨ੍ਹਾਂ ਨੇ ਮੀਡੀਆ ਦੇ ਕੁਝ ਟਵੀਟ ਨੂੰ ਦਰਸਾਇਆ ਹੈ ਕਿ ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਆਊਟ ਆਫ਼ ਕੰਟਰੋਲ ਹੋ ਗਈ ਹੈ ਅਤੇ 5 ਦਿਨਾਂ 'ਚ ਇਨ੍ਹਾਂ ਦੀ ਦਰ 3.20 ਰੁਪਏ ਪ੍ਰਤੀ ਲਿਟਰ ਵਧੀ ਹੈ, ਜਦੋਂ ਕਿ ਘਰੇਲੂ ਸਿਲੰਡਰ ਗੈਸ ਦੀ ਕੀਮਤ 50 ਰੁਪਏ ਤੱਕ ਮਹਿੰਗੀ ਹੋ ਗਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News