ਰਾਹੁਲ ਦਾ ਮੋਦੀ ਸਰਕਾਰ ’ਤੇ ਨਿਸ਼ਾਨਾ, ਪੁੱਛਿਆ- ਕਿੱਥੇ ਗਏ ਜੋ ਕਹਿੰਦੇ ਸਨ ਚੰਗੇ ਦਿਨ ਆ ਰਹੇ ਹਨ?

Sunday, Nov 07, 2021 - 04:36 PM (IST)

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦੇਸ਼ ’ਚ ਤੇਜ਼ੀ ਨਾਲ ਵੱਧ ਰਹੀ ਗਰੀਬੀ ਦੀ ਇਕ ਸਰਵੇ ਰਿਪੋਰਟ ਸ਼ੇਅਰ ਕਰਦੇ ਹੋਏ ਕੇਂਦਰ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ,‘‘ਜੋ ਪਹਿਲੇ ਮੱਧ ਵਰਗ ’ਚ ਸਨ, ਹੁਣ ਗਰੀਬ ਹਨ, ਜੋ ਪਹਿਲੇ ਗਰੀਬ ਸਨ, ਹੁਣ ਕੁਚਲੇ ਜਾ ਰਹੇ ਸਨ, ਕਿੱਥੇ ਗਏ ਜੋ ਕਹਿੰਦੇ ਸਨ ਚੰਗੇ ਦਿਨ ਆ ਰਹੇ ਹਨ?’’ ਇਸ ਟਵੀਟ ਨੂੰ ਸ਼ੇਅਰ ਕਰਦੇ ਹੋਏ ਰਾਹੁਲ ਨੇ ਜਿਸ ਖ਼ਬਰ ਦਾ ਹਵਾਲਾ ਦਿੱਤਾ ਹੈ, ਉਹ ਇਕ ਸਰਵੇਖਣ ਰਿਪੋਰਟ ਹੈ। ਜਿਸ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਬੀਤੇ 8 ਸਾਲਾਂ ’ਚ ਜਿੰਨੀ ਤੇਜ਼ੀ ਨਾਲ ਗਰੀਬੀ ਦੀ ਗਿਣਤੀ ਵਧੀ ਹੈ, ਓਨੀ ਤੇਜ਼ੀ ਨਾਲ ਵਾਧਾ ਅੱਜ ਤੱਕ ਨਹੀਂ ਦੇਖਿਆ ਗਿਆ।

PunjabKesari

ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਰਾਹੁਲ ਲਗਾਤਾਰ ਦੇਸ਼ ’ਚ ਵੱਧ ਰਹੀ ਮਹਿੰਗਾਈ ਅਤੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ’ਤੇ ਕੇਂਦਰ ਨੂੰ ਨਿਸ਼ਾਨੇ ’ਤੇ ਲੈ ਰਹੇ ਹਨ। ਦਰਅਸਲ ਦੇਸ਼ ’ਚ ਵਧਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਲੈ ਕੇ ਆਮ ਜਨਤਾ ਕਾਫ਼ੀ ਪਰੇਸ਼ਾਨ ਹੈ। ਸਰਕਾਰ ਮਹਿੰਗਾਈ ’ਤੇ ਲਗਾਮ ਕੱਸਣ ਦੇ ਲੱਖ ਦਾਅਵੇ ਕਰ ਰਹੀ ਹੈ ਪਰ ਇਹ ਦਾਅਵੇ ਸੱਚਾਈ ਤੋਂ ਕਾਫ਼ੀ ਦੂਰ ਹਨ। ਆਸਮਾਨ ਛੂੰਹਦੀ ਜਾ ਰਹੀ ਮਹਿੰਗਾਈ ਕਾਰਨ ਲੋਕਾਂ ਦੇ ਘਰਾਂ ਦਾ ਬਜਟ ਵਿਗੜ ਚੁੱਕਿਆ ਹੈ। ਬਜ਼ਾਰ ’ਚ ਦਾਲ, ਸਬਜ਼ੀਆਂ, ਸਰ੍ਹੋਂ ਦਾ ਤੇਲ, ਦੁੱਧ, ਕੱਪੜਾ, ਰਸੋਈ ਗੈਸ ਦੀ ਲਗਾਤਾਰ ਵੱਧ ਰਹੀ ਕੀਮਤ ਨੇ ਆਮ ਜਨਤਾ ਦੀ ਕਮਰ ਤੋੜ ਦਿੱਤੀ ਹੈ।

ਇਹ ਵੀ ਪੜ੍ਹੋ : ਪੁੱਤ ਨੂੰ ਬਚਾਉਣ ਦੀ ਕੋਸ਼ਿਸ ’ਚ ਸੜ ਕੇ ਸੁਆਹ ਹੋਈ ਮਾਂ, ਘਰ ਦੀਆਂ ਪੌੜੀਆਂ ’ਚ ਮਿਲਿਆ ਕੰਕਾਲ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News