ਰਾਹੁਲ ਨੇ ਮੋਦੀ ''ਤੇ ਸਾਧਿਆ ਨਿਸ਼ਾਨਾ

Tuesday, Jun 26, 2018 - 02:27 PM (IST)

ਰਾਹੁਲ ਨੇ ਮੋਦੀ ''ਤੇ ਸਾਧਿਆ ਨਿਸ਼ਾਨਾ

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਔਰਤਾਂ ਵਿਰੁੱਧ ਹਿੰਸਾ ਦੇ ਮਾਮਲੇ 'ਚ ਭਾਰਤ ਨੂੰ ਸਭ ਤੋਂ ਖਤਰਨਾਕ ਦੇਸ਼ ਦੱਸਣ ਵਾਲੀ ਖਬਰ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਟਘਰੇ 'ਚ ਖੜਾ ਕਰਦੇ ਹੋਏ ਅੱਜ ਕਿਹਾ ਕਿ ਇਹ ਰਿਪੋਰਟ ਦੇਸ਼ ਨੂੰ ਸ਼ਰਮਿੰਦਾ ਕਰਨ ਵਾਲੀ ਹੈ। ਰਾਹੁਲ ਨੇ ਟਵੀਟ ਕੀਤਾ ਕਿ ਸਾਡੇ ਪ੍ਰਧਾਨ ਮੰਤਰੀ ਬਾਗ 'ਚ ਚੁੱਪਚਾਪ ਯੋਗ ਦਾ ਵੀਡੀਓ ਬਣਾ ਰਹੇ ਹਨ, ਜਦਕਿ ਔਰਤਾਂ ਨਾਲ ਹਿੰਸਾ ਅਤੇ ਬਲਾਤਕਾਰ ਦੇ ਮਾਮਲੇ 'ਚ ਭਾਰਤ ਅਫਗਾਨਿਸਤਾਨ, ਸੀਰੀਆ ਅਤੇ ਸਾਊਦੀ ਅਰਬ ਵਰਗੇ ਦੇਸ਼ਾਂ 'ਚ ਸਭ ਤੋਂ ਸਿਖਰ 'ਤੇ ਹੈ। ਇਹ ਦੇਸ਼ ਲਈ ਕਿੰਨੀ ਸ਼ਰਮ ਦੀ ਗੱਲ ਹੈ। 

ਇਸ ਨਾਲ ਹੀ ਉਨ੍ਹਾਂ ਨੇ ਉਹ ਖਬਰ ਹੀ ਪੋਸਟ ਕੀਤੀ ਹੈ ਜਿਸ 'ਚ ਕਿਹਾ ਗਿਆ ਹੈ ਕਿ ਹਾਲ ਹੀ 'ਚ ਹੋਏ ਇਕ ਸਰਵੇਖਣ ਮੁਤਾਬਕ ਔਰਤਾਂ ਲਈ ਦੁਨੀਆਂ ਦੇ 10 ਸਭ ਤੋਂ ਜ਼ਿਆਦਾ ਅਸੁਰੱਖਿਅਤ ਦੇਸ਼ਾਂ 'ਚ ਭਾਰਤ ਪਹਿਲੇ ਸਥਾਨ 'ਤੇ ਹੈ।


Related News