ਰਾਹੁਲ ਨੇ ਜਾਣਬੁੱਝ ਕੇ ਰਾਸ਼ਟਰਵਾਦੀ ਕ੍ਰਾਂਤੀਕਾਰੀ ਸਾਵਰਕਰ ਦਾ ਕੀਤਾ ਅਪਮਾਨ: ਤਰੁਣ ਚੁੱਘ

Tuesday, Mar 28, 2023 - 02:18 PM (IST)

ਨੈਸ਼ਨਲ ਡੈਸਕ- ਮਾਣਹਾਨੀ ਮਾਮਲੇ ਵਿਚ ਸੂਰਤ ਦੀ ਕੋਰਟ ਵਲੋਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਲੋਕ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ। ਇਸ ਦਰਮਿਆਨ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਾਂਗਰਸ 'ਤੇ ਤਿੱਖਾ ਸ਼ਬਦੀ ਵਾਰ ਕੀਤਾ ਹੈ। ਤਰੁਣ ਚੁੱਘ ਨੇ ਕਿਹਾ ਕਿ ਕਾਂਗਰਸ ਦੀ ਸੰਸਕ੍ਰਿਤੀ ਨੇ ਦੇਸ਼ ਦੀ ਵੋਟ ਬੈਂਕ ਦੇ ਰੂਪ ਵਿਚ ਸੱਤਾ-ਲਾਲਸਾ, ਵੰਸ਼ਵਾਦ, ਹੰਕਾਰ ਅਤੇ ਧਰਮਨਿਰਪੱਖਤਾ ਦੀ ਭੈੜੀ ਰਾਜਨੀਤੀ ਨੂੰ ਜਨਮ ਦਿੱਤਾ ਹੈ। ਦੇਸ਼ ਨੂੰ ਅਪਮਾਨਤ ਕਰਨ ਵਾਲੀਆਂ ਇਨ੍ਹਾਂ ਦੀਆਂ ਹਰਕਤਾਂ ਬਾਰੇ ਜਨਤਾ ਜਾਣ ਚੁੱਕੀ ਹੈ। 

ਤਰੁਣ ਮੁਤਾਬਕ ਉਨ੍ਹਾਂ ਲੋਕਾਂ ਦੀ ਆਦਤ ਬਣ ਗਈ ਹੈ ਜੋ ਅੱਤਵਾਦੀਆਂ ਲਈ ਸਤਿਕਾਰਯੋਗ ਸ਼ਬਦ ਵਰਤਦੇ ਹਨ। ਦਿੱਲੀ ਵਿਚ ਕਤਲੇਆਮ ਕਰਨ ਵਾਲਿਆਂ ਨੂੰ ਸੱਤਿਆਗ੍ਰਹਿ ਕਹਿੰਦੇ ਹਨ ਅਤੇ ਪਾਕਿਸਤਾਨ ਦੀ ਗੋਦ 'ਚ ਬੈਠ ਕੇ ਕਸ਼ਮੀਰ 'ਚ ਅਸ਼ਾਂਤੀ ਫੈਲਾਉਣ ਵਾਲਿਆਂ ਨੂੰ ਬਰਿਆਨੀ ਖੁਆਉਂਦੇ ਹਨ। ਤਰੁਣ ਨੇ ਇਸ ਦੇ ਨਾਲ ਹੀ ਕਿਹਾ ਕਿ ਦੇਸ਼ ਦੇ ਮਹਾਨ ਸੁਤੰਤਰਤਾ ਸੈਨਾਨੀਆਂ ਨੂੰ ਅਪਮਾਨਤ ਕਰ ਦੀ ਕਾਂਗਰਸ ਦੀ ਆਦਤ ਬਣ ਚੁੱਕੀ ਹੈ। ਜਾਣਬੁੱਝ ਕੇ ਰਾਸ਼ਟਰਵਾਦੀ, ਕ੍ਰਾਂਤੀਕਾਰੀ ਸਾਵਰਕਰ ਦਾ ਅਪਮਾਨ ਕਰ ਰਹੇ ਹਨ। ਇਹ ਪੂਰੇ ਦੇਸ਼ ਦੀ ਆਜ਼ਾਦੀ ਸੰਘਰਸ਼ ਦਾ ਅਪਮਾਨ ਹੈ।

 

ਰਾਹੁਲ ਨੂੰ ਨਿਯਮਾਂ ਮੁਤਾਬਕ ਬੰਗਲਾ ਖਾਲੀ ਕਰਨ ਲਈ ਗਿਆ ਹੈ। ਇਸ ਬਾਬਤ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਇਹ ਰਾਹੁਲ ਨੂੰ ਕਮਜ਼ੋਰ ਕਰਨ ਲਈ ਕੀਤਾ ਜਾ ਰਿਹਾ ਹੈ। ਖੜਗੇ ਦੇ ਇਸ ਬਿਆਨ 'ਤੇ ਤਰੁਣ ਨੇ ਕਿਹਾ ਕਿ ਖੜਗੇ ਜੀ ਨੂੰ ਮਾਲੂਮ ਹੋਣਾ ਚਾਹੀਦਾ ਹੈ ਕਿ ਦੇਸ਼ ਦਾ ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਰਾਹੁਲ ਗਾਂਧੀ ਦੇ ਉਪਰ ਕੀਤੀ ਜਾ ਰਹੀ ਕਾਰਵਾਈ ਕਾਨੂੰਨ ਮੁਤਾਬਕ ਹੈ। ਇਹ ਦੇਸ਼ ਕਠਪੁਤਲੀ ਵਾਂਗ ਨਹੀਂ ਚੱਲੇਗਾ, ਕਾਨੂੰਨ ਮੁਤਾਬਕ ਚਲੇਗਾ। ਨਿਯਮ ਸਾਰੇ ਸੰਸਦ ਮੈਂਬਰਾਂ ਲਈ ਇਕ ਹੈ।
 


Tanu

Content Editor

Related News