8 ਸਤੰਬਰ ਨੂੰ ਅਮਰੀਕਾ ਦੌਰੇ ''ਤੇ ਜਾਣਗੇ ਰਾਹੁਲ ਗਾਂਧੀ, ਪ੍ਰਵਾਸੀ ਭਾਰਤੀਆਂ ਮਿਲਣਗੇ
Saturday, Aug 31, 2024 - 04:42 PM (IST)
ਨਵੀਂ ਦਿੱਲੀ- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 8 ਸਤੰਬਰ ਤੋਂ ਅਮਰੀਕਾ ਦੀ ਤਿੰਨ ਦਿਨਾਂ ਦੀ ਯਾਤਰਾ 'ਤੇ ਰਹਿਣਗੇ। ਜਿੱਥੋਂ ਉਹ ਟੈਕਸਾਸ ਯੂਨੀਵਰਸਿਟੀ 'ਚ ਵਿਦਿਆਰਥੀਆਂ ਨਾਲ ਹੀ ਵੱਖ-ਵੱਖ ਖੇਤਰਾਂ ਦੇ ਮਾਹਰਾਂ ਨਾਲ ਗੱਲਬਾਤ ਕਰਨਗੇ। ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਨੇ ਰਾਹੁਲ ਗਾਂਧੀ ਦੀ ਅਮਰੀਕਾ ਯਾਤਰਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਯਾਤਰਾ ਦੌਰਾਨ ਉਹ ਵੱਖ-ਵੱਖ ਖੇਤਰਾਂ ਦੇ ਲੋਕਾਂ ਨਾਲ ਹੀ ਰਾਜਨੇਤਾਵਾਂ ਨਾਲ ਵੀ ਸਲਾਹ ਮਸ਼ਵਰਾ ਕਰਨਗੇ।
ਸੈਮ ਨੇ ਕਾਂਗਰਸ ਨੇਤਾ ਦੀ ਯਾਤਰਾ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਗਾਂਧੀ 8 ਸਤੰਬਰ ਨੂੰ ਡਲਾਸ, ਟੈਕਸਾਸ ਅਤੇ 9 ਤੇ 10 ਸਤੰਬਰ ਨੂੰ ਵਾਸ਼ਿੰਗਟਨ ਡੀਸੀ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਪ੍ਰਵਾਸੀ ਭਾਰਤੀਆਂ, ਟੈਕਨੋਕ੍ਰੇਟ, ਬਿਜ਼ਨੈੱਸ ਲੀਡਰ, ਵਿਦਿਆਰਥੀਆਂ, ਮੀਡੀਆ ਅਤੇ ਸਿਆਸੀ ਨੇਤਾਵਾਂ ਨੂੰ ਵੀ ਮਿਲਣਗੇ। ਸੈਮ ਨੇ ਦੱਸਿਆ ਕਿ ਅਮਰੀਕਾ ਯਾਤਰਾ ਦੌਰਾਨ ਕਾਂਗਰਸ ਨੇਤਾ ਟੈਕਸਾਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕਰਨਗੇ।