''ਸਰਹੱਦਾਂ ਤੋਂ ਰਹੋ ਦੂਰ...'', ਈਰਾਨ ''ਚ ਮੌਜੂਦ ਭਾਰਤੀਆਂ ਲਈ ਵੱਡੀ ਐਡਵਾਈਜ਼ਰੀ
Monday, Mar 09, 2026 - 07:03 PM (IST)
ਤੇਹਰਾਨ: ਈਰਾਨ 'ਚ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਭਾਰਤੀ ਦੂਤਾਵਾਸ ਵੱਲੋਂ ਇੱਕ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਐਡਵਾਈਜ਼ਰੀ ਰਾਹੀਂ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਦੂਤਾਵਾਸ ਨਾਲ ਤਾਲਮੇਲ ਕੀਤੇ ਬਿਨਾਂ ਦੇਸ਼ ਤੋਂ ਬਾਹਰ ਜਾਣ ਲਈ ਈਰਾਨ ਦੀ ਕਿਸੇ ਵੀ ਜ਼ਮੀਨੀ ਸਰਹੱਦ ਵੱਲ ਨਾ ਜਾਣ। ਦੂਤਾਵਾਸ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਸਰਹੱਦੀ ਪੁਆਇੰਟ ਵੱਲ ਜਾਣ ਤੋਂ ਪਹਿਲਾਂ ਦੂਤਾਵਾਸ ਤੋਂ ਸਪੱਸ਼ਟ ਮਾਰਗਦਰਸ਼ਨ ਪ੍ਰਾਪਤ ਕਰਨਾ ਲਾਜ਼ਮੀ ਹੈ।
ਬਿਨਾਂ ਤਿਆਰੀ ਸਰਹੱਦ ਪਾਰ ਕਰਨ 'ਤੇ ਮਦਦ ਮਿਲਣੀ ਮੁਸ਼ਕਲ
ਦੂਤਾਵਾਸ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਜੇਕਰ ਕੋਈ ਵਿਅਕਤੀ ਈਰਾਨੀ ਖੇਤਰ ਤੋਂ ਬਾਹਰ ਨਿਕਲ ਜਾਂਦਾ ਹੈ ਅਤੇ ਸਬੰਧਤ ਤੀਜੇ ਦੇਸ਼ ਵਿੱਚ ਦਾਖਲ ਹੋਣ ਵਿੱਚ ਅਸਮਰੱਥ ਰਹਿੰਦਾ ਹੈ, ਤਾਂ ਉਸ ਸਥਿਤੀ ਵਿੱਚ ਦੂਤਾਵਾਸ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਦੇ ਯੋਗ ਨਹੀਂ ਹੋਵੇਗਾ।
Indian nationals are hereby advised not to approach any of the land borders of Iran for travel outside the country without prior coordination with the Embassy. Any movement towards land border points should be undertaken only after obtaining explicit guidance from the Embassy.… pic.twitter.com/mdXz6uMSDR
— ANI (@ANI) March 9, 2026
ਸਹਾਇਤਾ ਲਈ ਐਮਰਜੈਂਸੀ ਹੈਲਪਲਾਈਨ ਨੰਬਰ
ਭਾਰਤੀ ਨਾਗਰਿਕਾਂ ਦੀ ਸਹਾਇਤਾ ਅਤੇ ਮਾਰਗਦਰਸ਼ਨ ਲਈ ਦੂਤਾਵਾਸ ਹਮੇਸ਼ਾ ਉਪਲਬਧ ਹੈ ਅਤੇ ਇਸ ਲਈ ਕੁਝ ਐਮਰਜੈਂਸੀ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ। ਕਿਸੇ ਵੀ ਲੋੜ ਦੀ ਸਥਿਤੀ ਵਿੱਚ ਇਹਨਾਂ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ:
• ਮੋਬਾਈਲ ਨੰਬਰ: +98 912 810 9115, +98 912 810 9102, +98 912 810 9109, +98 9932179359
• ਈਮੇਲ: cons.tehran@mea.gov.in
ਈਰਾਨ 'ਚ ਰਹਿ ਰਹੇ ਸਾਰੇ ਭਾਰਤੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਇਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
