ਟਰੱਕ ਤੇ ਬੱਸ ਬਾਡੀ ਬਣਾਉਣ ਵਾਲਿਆਂ ਦੇ ਵਫ਼ਦ ਨਾਲ ਗਡਕਰੀ ਨੂੰ ਮਿਲੇ ਰਾਹੁਲ ਤੇ ਪ੍ਰਿਯੰਕਾ ਗਾਂਧੀ
Wednesday, Mar 18, 2026 - 06:01 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਰਾਜਸਥਾਨ ਦੇ ਟਰੱਕ ਅਥੇ ਭੱਸ ਬਾਡੀ ਬਿਲਡਰ ਇਕਾਈ ਦੇ ਵਫ਼ਦ ਨਾਲ ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਦੀ ਅਪੀਲ ਕੀਤੀ। ਗਡਕਰੀ ਨਾਲ ਮੁਲਾਕਾਤ ਤੋਂ ਪਹਿਲਾਂ ਵਫ਼ਦ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਇ ਗੱਲ ਦੀ ਚਿੰਤਾ ਜਤਾਈ ਸੀ ਕਿ ਸਰਕਾਰ ਦੇ ਨਵੇਂ ਮਾਪਦੰਡ ਅਤੇ ਜ਼ਿਆਦਾ ਫੀਸ ਕਈ ਛੋਟੇ ਨਿਰਮਾਤਾਵਾਂ ਨੂੰ ਕਾਰੋਬਾਰ ਤੋਂ ਬਾਹਰ ਕਰ ਸਕਦੇ ਹਨ, ਜਿਸ ਨਾਲ ਲੱਖਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਨੂੰ ਖ਼ਤਰਾ ਹੋ ਸਕਦਾ ਹੈ।
📍संसद भवन, नई दिल्ली
— Nitin Gadkari (@nitin_gadkari) March 18, 2026
संसद के बजट सत्र के दौरान आज विपक्ष के नेता श्री @RahulGandhi जी समेत विभिन्न क्षेत्र के सांसदों ने संसद कक्ष में भेंट कर अपने क्षेत्रों में चल रहे विकास कार्यों पर चर्चा की।#BudgetSession #Parliament #ParliamentSession2026 pic.twitter.com/hclULZmig3
ਗਡਕਰੀ ਨਾਲ ਮੁਲਾਕਾਤ ਤੋਂ ਬਾਅਦ ਪ੍ਰਿਯੰਕਾ ਗਾਂਧੀ ਨੇ ਕਿਹਾ,''ਟਰੱਕ ਅਤੇ ਬੱਸ ਬਾਡੀ ਬਣਾਉਣ ਵਾਲਿਆਂ ਦੀ ਇਹ ਸਮੱਸਿਆ ਸੀ ਕਿ ਉਨ੍ਹਾਂ ਨੂੰ ਲਾਇਸੈਂਸ ਲਈ ਬਹੁਤ ਪੈਸੇ ਖਰਚ ਕਰਨੇ ਪੈਂਦੇ ਹਨ, ਨਾਲ ਹੀ ਇਸ 'ਚ ਸਮਾਂ ਵੀ ਬਹੁਤ ਲੱਗਦਾ ਹੈ। ਗਡਕਰੀ ਜੀ ਨੇ ਕਿਹਾ ਕਿ ਉਹ ਉਨ੍ਹਾਂ ਦੀ ਸਮੱਸਿਆ ਨੂੰ ਜਲਦੀ ਹੱਲ ਕਰਨਗੇ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
