ਜਿਨ੍ਹਾਂ ਕੋਲ ਇੰਟਰਨੈੱਟ ਨਹੀਂ, ਉਨ੍ਹਾਂ ਨੂੰ ਵੀ ਮਿਲੇ ਟੀਕਾਕਰਨ ਦੀ ਸਹੂਲਤ: ਰਾਹੁਲ

06/10/2021 1:05:02 PM

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਵਿਡ-19 ਰੋਕੂ ਟੀਕਾਕਰਨ ਲਈ ਸਿਰਫ਼ ਆਨਲਾਈਨ ਰਜਿਸਟ੍ਰੇਸ਼ਨ ਹੋਣ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ ਇੰਟਰਨੈੱਟ ਦੀ ਸਹੂਲਤ ਨਹੀਂ ਹੈ, ਉਨ੍ਹਾਂ ਨੂੰ ਵੀ ਟੀਕਾ ਲੱਗਣਾ ਚਾਹੀਦਾ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਟੀਕੇ ਲਈ ਸਿਰਫ਼ ਆਨਲਾਈਨ ਰਜਿਸਟ੍ਰੇਸ਼ਨ ਕਾਫ਼ੀ ਨਹੀਂ ਹੈ। ਟੀਕਾਕਰਨ ਕੇਂਦਰ ’ਤੇ ਪੈਦਲ ਪਹੁੰਚਣ ਵਾਲੇ ਹਰ ਵਿਅਕਤੀ ਨੂੰ ਟੀਕਾ ਮਿਲਣਾ ਚਾਹੀਦਾ ਹੈ। ਜੀਵਨ ਦਾ ਅਧਿਕਾਰ ਉਨ੍ਹਾਂ ਦਾ ਵੀ ਹੈ, ਜਿਨ੍ਹਾਂ ਕੋਲ ਇੰਟਰਨੈੱਟ ਦੀ ਸਹੂਲਤ ਨਹੀਂ ਹੈ। ਰਾਹੁਲ ਨੇ ਕਿਹਾ ਕਿ ਟੀਕਾ ਲਗਵਾਉਣਾ ਦੇਸ਼ ਦੇ ਹਰ ਨਾਗਰਿਕ ਦਾ ਹੱਕ ਹੈ ਅਤੇ ਅੱਜ ਵੀ ਵੱਡੀ ਗਿਣਤੀ ਵਿਚ ਅਜਿਹੇ ਗਰੀਬ ਹਨ, ਜਿਨ੍ਹਾਂ ਕੋਲ ਇੰਟਰਨੈੱਟ ਦੀ ਸਹੂਲਤ ਨਹੀਂ ਹੈ ਪਰ ਉਨ੍ਹਾਂ ਨੂੰ ਟੀਕਾ ਲਗਾਉਣ ਦੇ ਹੱਕ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ। 

PunjabKesari

ਇਹ ਵੀ ਪੜ੍ਹੋ- ਮੁੜ ਕਿਸਾਨਾਂ ਦੇ ਹੱਕ ’ਚ ਡਟੇ ਰਾਹੁਲ ਗਾਂਧੀ, ਬੋਲੇ- ‘ਨਾ ਡਰੇ ਅੱਜ ਵੀ ਖਰ੍ਹੇ ਹਨ ਕਿਸਾਨ’

ਦੱਸ ਦੇਈਏ ਕਿ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਜੈਰਾਮ ਰਮੇਸ਼ ਨੇ ਵੀ ਪਿਛਲੇ ਦਿਨੀਂ ‘ਕੋਵਿਨ’ ਰਜਿਸਟ੍ਰੇਸ਼ਨ ਦੀ ਜ਼ਰੂਰਤ ਨੂੰ ਲੈ ਕੇ ਸਵਾਲ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਕਈ ਵਾਰ ਕਿਹਾ ਕਿ ਇਹ ਜ਼ਰੂਰੀ ਨਹੀਂ ਹੋਣਾ ਚਾਹੀਦਾ ਕਿਉਂਕਿ ਦੇਸ਼ ਵਿਚ ਬਹੁਤ ਸਾਰੇ ਲੋਕਾਂ ਕੋਲ ਇੰਟਰਨੈੱਟ ਦੀ ਸਹੂਲਤ ਨਹੀਂ ਹੈ। ਸਰਕਾਰ ਨੇ ਮੰਗ ਸੁਣੀ ਪਰ ਪੂਰੀ ਨਹੀਂ ਸੁਣੀ। ਸਾਰੇ ਸਰਕਾਰੀ ਹਸਪਤਾਲਾਂ ਵਿਚ ਰਜਿਸਟ੍ਰੇਸ਼ਨ ਜ਼ਰੂਰੀ ਨਹੀਂ ਹੈ ਪਰ ਪ੍ਰਾਈਵੇਟ ਹਸਪਤਾਲਾਂ ਲਈ ਹੈ। ਅਸੀਂ ਫਿਰ ਤੋਂ ਕਹਿਣਾ ਚਾਹੁੰਦੇ ਹਾਂ ਕਿ ਸਾਰੀਆਂ ਥਾਂ ’ਤੇ ਕੋਵਿਨ ਰਜਿਸਟ੍ਰੇਸ਼ਨ ਜ਼ਰੂਰੀ ਨਹੀਂ ਹੋਣਾ ਚਾਹੀਦਾ।

ਇਹ ਵੀ ਪੜ੍ਹੋ- ਭਾਰਤ ’ਚ ਕੋਰੋਨਾ ਦੀ ਰਫ਼ਤਾਰ ਘਟੀ ਪਰ ਇਕ ਦਿਨ ’ਚ 6,148 ਲੋਕਾਂ ਨੇ ਤੋੜਿਆ ਦਮ

ਇਹ ਵੀ ਪੜ੍ਹੋ- ਕੋਰੋਨਾ ਵੈਕਸੀਨ ਸਰਟੀਫ਼ਿਕੇਟ ’ਚ ਹੋਈਆਂ ਗਲਤੀਆਂ ਹੁਣ ਕਰ ਸਕੋਗੇ ਠੀਕ, ਸਰਕਾਰ ਨੇ ਮੁਸ਼ਕਲ ਦਾ ਕੱਢਿਆ ਹੱਲ


Tanu

Content Editor

Related News