ਯੂਜ਼ਰਸ ਦਾ ਤੰਜ- ਇਕ ਰਾਹੁਲ ਨੇ ਅੱਜ 100+ ਬਣਾਏ, ਇਕ ਫਿਰ 0 ''ਤੇ ਆਊਟ

Tuesday, Feb 11, 2020 - 08:08 PM (IST)

ਯੂਜ਼ਰਸ ਦਾ ਤੰਜ- ਇਕ ਰਾਹੁਲ ਨੇ ਅੱਜ 100+ ਬਣਾਏ, ਇਕ ਫਿਰ 0 ''ਤੇ ਆਊਟ

ਨਵੀਂ ਦਿੱਲੀ — ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਨੇ ਜਿੱਤ ਦੀ ਹੈਟ੍ਰਿਕ ਲਗਾ ਦਿੱਤੀ ਹੈ। ਭਾਜਪਾ ਨੂੰ 8 ਸੀਟਾਂ ਮਿਲੀਆ ਪਰ ਕਾਂਗਰਸ ਦੀ ਸਥਿਤੀ ਪੰਜ ਸਾਲ ਪਹਿਲਾਂ ਵਰਗੀ 'ਜ਼ੀਰੋ ਬਟੇ ਸੰਨਾਟਾ' ਵਾਲੀ ਹੈ। ਪਾਰਟੀ ਲਗਾਤਾਰ ਦੂਜੀ ਵਾਰ ਦਿੱਲੀ 'ਚ ਜ਼ੀਰੋ 'ਤੇ ਆਊਟ ਹੋਈ ਹੈ। ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਜੰਮ ਕੇ ਟਰੋਲ ਕੀਤਾ। ਲੋਕ ਇਸ ਨੂੰ ਭਾਰਤ ਬਨਾਮ ਨਿਊਜ਼ੀਲੈਂਡ ਮੈਚ 'ਚ ਕੇ.ਐੱਲ. ਰਾਹੁਲ ਬਨਾਮ ਰਾਹੁਲ ਗਾਂਧੀ ਦੀ ਤੁਲਾਨਾ ਕਰਕੇ ਕਾਂਗਰਸ ਦੀ ਮਜ਼ਾਕ ਬਣਾ ਰਹੇ ਹਨ ਅਤੇ ਕਹਿ ਰਹੇ ਹਨ, 'ਇਕ ਰਾਹੁਲ ਨੇ 100 ਬਣਾ ਕੇ ਨਾਟਆਊਟ ਰਿਹਾ ਅਤੇ ਇਕ ਰਾਹੁਲ ਫਿਰ ਤੋਂ 0 'ਤੇ ਆਊਟ ਹੋ ਗਿਆ।' ਟਵਿਟਰ 'ਤੇ ਸਭ ਤੋਂ ਜ਼ਿਆਦਾ ਪੋਸਟ  ਵਰਗੇ ਹੈਸ਼ਟੈਗ ਨਾਲ ਹੋ ਰਹੀ ਹੈ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਵੀ ਸਭ ਤੋਂ ਜ਼ਿਆਦਾ ਨਿਸ਼ਾਨੇ 'ਤੇ ਹਨ ਅਤੇ ਲੋਕ ਉਨ੍ਹਾਂ ਦੇ ਇਕ ਦਿਨ ਪਹਿਲਾਂ ਕੀਤੇ 45+ ਸੀਟਾਂ ਵਾਲੇ ਟਵੀਟ ਨੂੰ ਵਾਰ-ਵਾਰ ਰੀਟਵੀਟ ਕਰਕੇ ਮਜ਼ਾਕ ਉਡਾ ਰਹੇ ਹਨ।


author

Inder Prajapati

Content Editor

Related News