ਮਹਾਰਾਸ਼ਟਰ ਚੋਣ ''ਚ ਫਿਰ ਨਿਕਲਿਆ ਰਾਫੇਲ ਜਿੰਨ, ਰਾਹੁਲ ਨੇ ਪੁੱਛਿਆ-ਫਰਾਂਸ ਕਿਉਂ ਗਏ ਰਾਜਨਾਥ?
Sunday, Oct 13, 2019 - 08:38 PM (IST)
ਮੁੰਬਈ — ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਭਾਜਪਾ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਦੇ ਹੋਏ ਇਕ ਵਾਰ ਫਿਰ ਰਾਫੇਲ ਲੜਾਕੂ ਜਹਾਜ਼ ਸੌਦੇ ਦਾ ਮੁੱਦਾ ਚੁੱਕਿਆ। ਹਾਲ ਹੀ 'ਚ ਫਰਾਂਸ ਨੇ ਭਾਰਤ ਨੂੰ ਪਹਿਲਾ ਰਾਫੇਲ ਜਹਾਜ਼ ਸੌਂਪਿਆ ਸੀ। ਇਸ ਪ੍ਰੋਗਰਾਮ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ਾਮਲ ਹੋਏ ਸੀ।
ਮੁੰਬਈ 'ਚ ਚਾਂਦੀਵਲੀ ਵਿਧਾਨ ਸਭਾ ਖੇਤਰ 'ਚ ਇਕ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਗਾਂਧੀ ਨੇ ਦੋਸ਼ ਲਗਾਇਆ ਕਿ ਜਿਸ ਤਰ੍ਹਾਂ ਆਜ਼ਾਦੀ ਤੋਂ ਪਹਿਲਾਂ ਅੰਗ੍ਰੇਜਾਂ ਨੇ ਭਾਰਤ ਨੂੰ ਵੰਡਿਆ ਅਤੇ ਲੁੱਟਿਆ ਉਸੇ ਤਰ੍ਹਾਂ ਭਾਰਤ ਭਾਜਪਾ ਕਰ ਰਹੀ ਹੈ।
ਉਨ੍ਹਾਂ ਨੇ ਉਥੇ ਮੌਜੂਦ ਲੋਕਾਂ ਤੋਂ ਪੁੱਛਿਆ, 'ਅਜਿਹਾ ਲਗਦਾ ਹੈ ਕਿ ਰਾਫੇਲ ਸੌਦਾ ਹੁਣ ਵੀ ਭਾਜਪਾ ਨੂੰ ਪ੍ਰੇਸ਼ਾਨ ਕਰ ਰਿਹਾ ਹੈ...(ਜੇਕਰ ਨਹੀਂ) ਤਾਂ ਰਾਜਨਾਥ ਸਿੰਘ ਪਹਿਲਾ ਲੜਾਕੂ ਜਹਾਜ਼ ਲੈਣ ਲਈ ਫਰਾਂਸ ਕਿਉਂ ਗਏ? ਗਾਂਧੀ ਨੇ 2019 ਦੇ ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਹੋਏ ਰਾਫੇਲ ਸੌਦੇ 'ਚ 'ਬੇਨਿਯਮੀਆਂ' ਦਾ ਦੋਸ਼ ਲਗਾਇਆ ਸੀ।