ਰਾਹੁਲ ਅਤੇ ਪ੍ਰਿਯੰਕਾ ਨੇ ਤਸਵੀਰਾਂ ਟਵੀਟ ਕਰ ਘੇਰੀ ਮੋਦੀ ਸਰਕਾਰ, ਕਿਹਾ- ਜਵਾਨ ਨੂੰ ਕਿਸਾਨ ਖ਼ਿਲਾਫ਼ ਕੀਤਾ
Saturday, Nov 28, 2020 - 11:18 AM (IST)
ਨਵੀਂ ਦਿੱਲੀ- ਖੇਤੀਬਾੜੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਦਿੱਲੀ 'ਚ ਦਾਖ਼ਲ ਹੋਣ ਦੀ ਮਨਜ਼ੂਰੀ ਮਿਲ ਗਈ ਹੈ। ਪਰ ਕਿਸਾਨਾਂ ਦਾ ਇਕ ਧਿਰ ਇਸ ਗੱਲ 'ਤੇ ਅੜ ਗਿਆ ਹੈ ਕਿ ਸਰਕਾਰ ਦਾ ਕੋਈ ਨੁਮਾਇੰਦਾ ਉਨ੍ਹਾਂ ਨਾਲ ਸਰਹੱਦ 'ਤੇ ਆ ਕੇ ਗੱਲ ਕਰੇ। ਇਸ ਦਰਮਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ। ਰਾਹੁਲ ਨੇ ਕਿਸਾਨ ਅੰਦੋਲਨ ਦੇ ਤੀਜੇ ਦਿਨ ਤਸਵੀਰਾਂ ਟਵੀਟ ਕੀਤੀਆਂ। ਉਨ੍ਹਾਂ ਨੇ ਲਿਖਿਆ,''ਬਹੁਤ ਹੀ ਦੁਖਦ ਫੋਟੋ ਹੈ। ਸਾਡਾ ਨਾਅਰਾ ਤਾਂ 'ਜੈ ਜਵਾਨ ਜੈ ਕਿਸਾਨ' ਦਾ ਸੀ ਪਰ ਅੱਜ ਪੀ.ਐੱਮ. ਮੋਦੀ ਦੇ ਹੰਕਾਰ ਨੇ ਜਵਾਨ ਨੂੰ ਕਿਸਾਨ ਵਿਰੁੱਧ ਖੜ੍ਹਾ ਕਰ ਦਿੱਤਾ। ਇਹ ਬਹੁਤ ਖ਼ਤਰਨਾਕ ਹੈ।''
ਇਹ ਵੀ ਪੜ੍ਹੋ : ਸੱਚਾਈ ਦੀ ਲੜਾਈ ਲੜ ਰਹੇ ਕਿਸਾਨਾਂ ਨੂੰ ਦੁਨੀਆ ਦੀ ਕੋਈ ਸਰਕਾਰ ਨਹੀਂ ਰੋਕ ਸਕਦੀ : ਰਾਹੁਲ ਗਾਂਧੀ
ਉੱਥੇ ਹੀ ਪ੍ਰਿਯੰਕਾ ਗਾਂਧੀ ਨੇ ਵੀ ਫੋਟੋਆਂ ਟਵੀਟ ਕਰ ਕੇ ਸਰਕਾਰ ਨੂੰ ਘੇਰਿਆ ਹੈ। ਪ੍ਰਿਯੰਕਾ ਨੇ ਟਵੀਟ ਕਰਦੇ ਹੋਏ ਲਿਖਿਆ,''ਭਾਜਪਾ ਸਰਕਾਰ 'ਚ ਦੇਸ਼ ਦੀ ਵਿਵਸਥਾ ਨੂੰ ਦੇਖੋ, ਜਦੋਂ ਭਾਜਪਾ ਦੇ ਖਰਬਪਤੀ ਦੋਸਤ ਦਿੱਲੀ ਆਉਂਦੇ ਹਨ ਤਾਂ ਉਨ੍ਹਾਂ ਲਈ ਲਾਲ ਕਾਲੀਨ ਪਾਈ ਜਾਂਦੀ ਹੈ। ਪਰ ਕਿਸਾਨਾਂ ਲਈ ਦਿੱਲੀ ਆਉਣ ਵਾਲੇ ਰਸਤੇ ਖੋਦੇ ਜਾ ਰਹੇ ਹਨ। ਦਿੱਲੀ ਕਿਸਾਨਾਂ ਵਿਰੁੱਧ ਕਾਨੂੰਨ ਬਣਾਏ ਹੋਏ ਠੀਕ ਪਰ ਸਰਕਾਰ ਨੂੰ ਆਪਣੀ ਗੱਲ ਸੁਣਾਉਣ ਕਿਸਾਨ ਦਿੱਲੀ ਆਉਣ ਤਾਂ ਉਹ ਗਲਤ?
ਇਹ ਵੀ ਪੜ੍ਹੋ : ਟਿਕਰੀ ਬਾਰਡਰ 'ਤੇ ਕਿਸਾਨਾਂ ਨੇ ਲਾਏ ਡੇਰੇ, ਬੋਲੇ- ਦਿੱਲੀ ਦੀਆਂ ਸੜਕਾਂ 'ਤੇ ਹੀ ਕਰਾਂਗੇ ਪ੍ਰਦਰਸ਼ਨ
ਦੱਸਣਯੋਗ ਹੈ ਕਿ ਦਿੱਲੀ ਪੁਲਸ ਨੇ ਸ਼ੁੱਕਰਵਾਰ ਨੂੰ ਪ੍ਰਦਰਸ਼ਨਕਾਰੀਆਂ ਨੂੰ ਦਿੱਲੀ 'ਚ ਆਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪਰ ਉਹ ਬੁਰਾੜੀ ਦੇ ਨਿਰੰਕਾਰੀ ਮੈਦਾਨ 'ਚ ਜਾਣ ਤੋਂ ਇਨਕਾਰ ਕਰ ਰਹੇ ਹਨ। ਕਿਸਾਨਾਂ ਨੂੰ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਸੰਬੰਧਤ ਮੈਦਾਨ 'ਚ ਪ੍ਰਦਰਸ਼ਨ ਜਾਰੀ ਰੱਖ ਸਕਦੇ ਹਨ। ਉੱਥੇ ਹੀ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਹਰਿਆਣਾ 'ਚ ਫਸੇ ਕਿਸਾਨਾਂ ਦੀ ਉਡੀਕ ਕਰ ਰਹੇ ਹਨ। ਕਈ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਜਾਂ ਤਾਂ ਰਾਮਲੀਲਾ ਮੈਦਾਨ ਜਾਣਾ ਚਾਹੁੰਦੇ ਹਨ ਜਾਂ ਪ੍ਰਦਰਸ਼ਨ ਲਈ ਜੰਤਰ-ਮੰਤਰ ਜਾਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਕਿਸਾਨ ਅੰਦਲੋਨ ਕਾਰਨ ਲੱਗਾ ਜਾਮ, ਘੋੜੀ ਛੱਡ ਪੈਦਲ ਹੀ ਬਰਾਤ ਲੈ ਕੇ ਨਿਕਲਿਆ ਲਾੜਾ (ਤਸਵੀਰਾਂ)