ਪੱਤਰਕਾਰਾਂ ਦੀ ਗ੍ਰਿਫ਼ਤਾਰੀ ''ਤੇ ਭੜਕੇ ਰਾਹੁਲ ਅਤੇ ਪ੍ਰਿਯੰਕਾ, ਸਰਕਾਰ ''ਤੇ ਸਾਧਿਆ ਨਿਸ਼ਾਨਾ

01/31/2021 3:38:06 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਸਾਨ ਅੰਦੋਲਨ ਨੂੰ ਕਵਰ ਕਰ ਰਹੇ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਵਿਰੁੱਧ ਸ਼ਿਕਾਇਤ ਦਰਜ ਕਰਨ ਲਈ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ। ਰਾਹੁਲ ਅਤੇ ਪ੍ਰਿਯੰਕਾ ਨੇ ਐਤਵਾਰ ਨੂੰ ਕਿਹਾ ਕਿ ਉਹ ਸੱਚ ਬੋਲਣ ਵਾਲਿਆਂ ਤੋਂ ਡਰਦੀ ਹੈ, ਇਸ ਲਈ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਹੁਲ ਨੇ ਟਵੀਟ ਕੀਤਾ,''ਜੋ ਸੱਚ ਤੋਂ ਡਰਦੇ ਹਨ, ਉਹ ਸੱਚੇ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕਰਦੇ ਹਨ।'' 

PunjabKesariਪ੍ਰਿਯੰਕਾ ਨੇ ਕਿਹਾ,''ਕਿਸਾਨ ਅੰਦੋਲਨ ਕਵਰ ਕਰ ਰਹੇ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ, ਉਨ੍ਹਾਂ 'ਤੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਕਈ ਜਗ੍ਹਾ ਇੰਟਰਨੈੱਟ ਬੰਦ ਕਰ ਦਿੱਤਾ ਹੈ। ਭਾਜਪਾ ਸਰਕਾਰ ਕਿਸਾਨਾਂ ਦੀ ਆਵਾਜ਼ ਕੁਚਲਣਾ ਚਾਹੁੰਦੀ ਹੈ ਪਰ ਉਹ ਭੁੱਲ ਗਏ ਹਨ ਕਿ ਜਿੰਨਾ ਦਬਾਓਗੇ, ਉਸ ਤੋਂ ਵੱਧ ਆਵਾਜ਼ਾਂ ਤੁਹਾਡੇ ਅੱਤਿਆਚਾਰ ਵਿਰੁੱਧ ਉਠਣਗੀਆਂ।''

PunjabKesariਕਾਂਗਰਸ ਨੇ ਆਪਣੇ ਅਧਿਕਾਰਤ ਪੇਜ਼ 'ਤੇ ਟਵੀਟ ਕੀਤਾ ਅਤੇ ਕਿਹਾ,''ਤਾਨਾਸ਼ਾਹ ਸਲਤਨਤ ਨੂੰ ਸੱਚ ਤੋਂ ਡਰ ਲੱਗਦਾ ਹੈ, ਤਾਨਾਸ਼ਾਹ ਸਲਤਨਤ ਨੂੰ ਅਹਿੰਸਾ ਤੋਂ ਡਰ ਲੱਗਦਾ, ਇਸ ਲਈ ਤਾਨਾਸ਼ਾਹ ਸਲਤਨਤ ਦਾ ਸ਼ਾਸਕ ਨਿਰਪੱਖ ਪੱਤਰਕਾਰੀ 'ਤੇ ਜ਼ੁਲਮ ਕਰਦਾ ਹੈ।'' ਪਾਰਟੀ ਦੇ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸੁਰਜੇਵਾਲਾ ਨੇ ਕਿਹਾ,''ਭਾਜਪਾ ਦੀ ਸ਼ਹਿ 'ਤੇ ਅੰਦੋਲਨਕਾਰੀ ਕਿਸਾਨਾਂ 'ਤੇ ਹਮਲੇ ਦੀ ਪੋਲ ਖੋਲ੍ਹਣ ਵਾਲੇ ਪੱਤਰਕਾਰਾਂ 'ਤੇ ਝੂਠੇ ਮਾਮਲੇ ਦਰਜ ਕਰ ਕੇ ਅਤੇ ਅੰਦੋਲਨ ਦੀ ਜਗ੍ਹਾ 'ਤੇ ਮੋਬਾਇਲ ਇੰਟਰਨੈੱਟ ਬੰਦ ਕਰ ਕੇ ਤੁਸੀਂ ਕਿਸਾਨ ਅੰਦੋਲਨ ਨੂੰ ਦਬਾ ਨਹੀਂ ਸਕੋਗੇ, ਦੇਸ਼ ਦੀ ਆਵਾਜ਼ ਬੰਦ ਨਹੀਂ ਕਰ ਸਕੋਗੇ।''


DIsha

Content Editor

Related News