''ਨੀਟ'' ਪ੍ਰੀਖਿਆ: ਵਿਦਿਆਰਥੀਆਂ ਨੂੰ ਰਾਹੁਲ ਨੇ ਦਿੱਤੀਆਂ ਸ਼ੁਭ ਕਾਮਨਾਵਾਂ, PM ਮੋਦੀ ''ਤੇ ਕੱਸਿਆ ਤੰਜ

Sunday, Sep 13, 2020 - 12:26 PM (IST)

''ਨੀਟ'' ਪ੍ਰੀਖਿਆ: ਵਿਦਿਆਰਥੀਆਂ ਨੂੰ ਰਾਹੁਲ ਨੇ ਦਿੱਤੀਆਂ ਸ਼ੁਭ ਕਾਮਨਾਵਾਂ, PM ਮੋਦੀ ''ਤੇ ਕੱਸਿਆ ਤੰਜ

ਨਵੀਂ ਦਿੱਲੀ— ਕੋਰੋਨਾ ਆਫ਼ਤ ਦਰਮਿਆਨ ਦੇਸ਼ ਭਰ ਵਿਚ ਅੱਜ ਰਾਸ਼ਟਰੀ ਯੋਗਤਾ ਸਹਿ ਪ੍ਰਵੇਸ਼ ਟੈਸਟ (ਨੀਟ) ਪ੍ਰੀਖਿਆ ਹੋਣ ਜਾ ਰਹੀ ਹੈ। ਨੀਟ ਪ੍ਰੀਖਿਆ ਲਈ ਕਰੀਬ 16 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਕੋਰੋਨਾ ਮਹਾਮਾਰੀ ਦਰਮਿਆਨ ਨੀਟ ਪ੍ਰੀਖਿਆ ਆਯੋਜਿਤ ਕਰਨ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨੀਟ ਪ੍ਰੀਖਿਆ ਵਿਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਹਨ। 

PunjabKesari
ਰਾਹੁਲ ਗਾਂਧੀ ਨੇ ਐਤਵਾਰ ਯਾਨੀ ਕਿ ਅੱਜ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰ ਕੇ ਲਿਖਿਆ ਕਿ ਨੀਟ ਪ੍ਰੀਖਿਆ 'ਚ ਬੈਠਣ ਵਾਲੇ ਵਿਦਿਆਰਥੀਆਂ ਨੂੰ ਮੇਰੀਆਂ ਸ਼ੁਭ ਕਾਮਨਾਵਾਂ ਅਤੇ ਕੋਵਿਡ ਮਹਾਮਾਰੀ ਅਤੇ ਹੜ੍ਹ ਦੀ ਵਜ੍ਹਾਂ ਕਰ ਕੇ ਪ੍ਰੀਖਿਆ 'ਚ ਹਿੱਸਾ ਨਹੀਂ ਲੈ ਸਕਣ ਵਾਲੇ ਵਿਦਿਆਰਥੀਆਂ ਨਾਲ ਮੇਰੀ ਹਮਦਰਦੀ ਹੈ। ਕਾਸ਼ ਮੋਦੀ ਜੀ ਨੂੰ ਜਿੰਨੀ ਚਿੰਤਾ ਆਪਣੇ ਕ੍ਰੋਨੀ ਕੈਪੀਟਲਿਸਟ (ਪੂੰਜੀਵਾਦੀ) ਦੋਸਤਾਂ ਦੀ ਹੁੰਦੀ ਹੈ, ਓਨ੍ਹੀ ਹੀ ਚਿੰਤਾ ਜੇ. ਈ. ਈ-ਨੀਟ ਵਿਦਿਆਰਥੀਆਂ ਨੂੰ ਲੈ ਕੇ ਹੁੰਦੀ।

ਇਹ ਵੀ ਪੜ੍ਹੋ: ਕੋਰੋਨਾ ਆਫ਼ਤ: ਦੇਸ਼ 'ਚ ਕੁੱਲ ਅੰਕੜਾ 47 ਲੱਖ ਦੇ ਪਾਰ, ਹੁਣ ਤੱਕ 78,586 ਲੋਕਾਂ ਦੀ ਮੌਤ

ਦੱਸਣਯੋਗ ਹੈ ਕਿ ਕੋਰੋਨਾ ਕਾਲ 'ਚ ਅੱਜ ਨੀਟ ਪ੍ਰੀਖਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ। ਦੇਸ਼ ਵਿਚ ਮੈਡੀਕਲ ਕੋਰਸ ਦੇ ਦਾਖ਼ਲੇ ਲਈ ਇਹ ਪ੍ਰੀਖਿਆ ਹੁੰਦੀ ਹੈ। ਇਸ ਪ੍ਰੀਖਿਆ ਨੂੰ ਲੈ ਕੇ ਵਿਰੋਧੀ ਦਲ ਲਗਾਤਾਰ ਸਰਕਾਰ 'ਤੇ ਹਮਲਾਵਰ ਸਨ। ਉਨ੍ਹਾਂ ਦੀ ਮੰਗ ਸੀ ਕਿ ਕੋਰੋਨਾ ਆਫ਼ਤ ਦੇ ਸਮੇਂ ਦੌਰਾਨ ਪ੍ਰੀਖਿਆ ਨੂੰ ਟਾਲ ਦਿੱਤਾ ਜਾਵੇ। ਪ੍ਰੀਖਿਆ ਰੱਦ ਕਰਨ ਨੂੰ ਲੈ ਕੇ ਵਿਰੋਧੀ ਧਿਰ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਸੀ। ਨੀਟ ਪ੍ਰੀਖਿਆ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਈ ਵਿਦਿਆਰਥੀ ਅਤੇ ਸਿਆਸੀ ਦਲ ਸੁਪਰੀਮ ਕੋਰਟ ਵਿਚ ਗੁਹਾਰ ਲਾ ਚੁੱਕੇ ਹਨ ਪਰ ਅਦਾਲਤ ਨੇ ਇਸ ਨੂੰ ਟਾਲਣ ਤੋਂ ਸਾਫ ਇਨਕਾਰ ਕਰ ਚੁੱਕੀ ਹੈ।

ਇਹ ਵੀ ਪੜ੍ਹੋ: ਕੋਰੋਨਾ ਆਫ਼ਤ ਦਰਮਿਆਨ 16 ਲੱਖ ਵਿਦਿਆਰਥੀ ਦੇਣਗੇ 'ਨੀਟ ਪ੍ਰੀਖਿਆ', ਜਾਣੋ ਖ਼ਾਸ ਗੱਲਾਂ


author

Tanu

Content Editor

Related News