ਰਾਹੁਲ ਦਾ ਮੋਦੀ ''ਤੇ ਤੰਜ਼- ਤੁਹਾਡੀ ਜਾਦੂਈ ਕਸਰਤ ਨਾਲ ਅਰਥਵਿਵਸਥਾ ਨੂੰ ਮਿਲ ਸਕਦੀ ਹੈ ਰਫਤਾਰ

02/03/2020 11:53:41 AM

ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਸਰਤ ਕਰਦੇ ਹੋਏ ਇਕ ਵੀਡੀਓ ਪੋਸਟ ਕਰਦਿਆਂ ਟਿੱਪਣੀ ਕੀਤੀ ਹੈ। ਮੋਦੀ ਦੇ ਇਸ ਵੀਡੀਓ ਨਾਲ ਰਾਹੁਲ ਗਾਂਧੀ ਨੇ ਟਵਿੱਟਰ 'ਤੇ ਲਿਖਿਆ, ''ਡੀਅਰ ਪੀ.ਐੱਮ., ਕਿਰਪਾ ਕਰ ਕੇ ਆਪਣੀ ਰੋਜ਼ਾਨਾ ਦੀ ਕਸਰਤ ਨੂੰ ਹੋਰ ਅਜਮਾਓ। ਤੁਹਾਨੂੰ ਕੀ ਪਤਾ, ਸ਼ਾਇਦ ਇਸ ਨਾਲ ਅਰਥਵਿਵਸਥਾ ਚੱਲਣ ਲੱਗੇ।''

ਪ੍ਰਧਾਨ ਮੰਤਰੀ ਮੋਦੀ ਨੇ 2 ਸਾਲ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਫਿਟਨੈੱਸ ਚੈਲੰਜ ਨੂੰ ਸਵੀਕਾਰ ਕਰਦੇ ਹੋਏ ਆਪਣਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜਾਰੀ ਕੀਤਾ ਸੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਮੋਦੀ ਸਰਕਾਰ ਨੇ ਆਪਣਾ ਆਮ ਬਜਟ ਪੇਸ਼ ਕੀਤਾ ਸੀ ਜਿਸ 'ਤੇ ਵਿਰੋਧੀ ਧਿਰ ਨੇ ਹਮਲਾ ਬੋਲਿਆ ਸੀ। ਰਾਹੁਲ ਨੇ ਇਸ ਬਜਟ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਿਆ ਸੀ।

ਰਾਹੁਲ ਗਾਂਧੀ ਨੇ ਕਿਹਾ ਸੀ,''ਮੌਜੂਦਾ ਸਮੇਂ 'ਚ ਅਹਿਮ ਮੁੱਦਾ ਬੇਰੋਜ਼ਗਾਰੀ ਹੈ। ਮੈਂ ਇਸ ਬਜਟ 'ਚ ਅਜਿਹੀ ਕੋਈ ਰਣਨੀਤੀ ਨਹੀਂ ਦੇਖੀ, ਜਿਸ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ। ਇੰਨਾ ਲੰਬਾ ਬਜਟ ਸਿਰਫ ਅੰਕੜਿਆਂ ਦਾ ਜੁਮਲਾ ਸੀ। ਬਜਟ 'ਚ ਵਾਰ-ਵਾਰ ਚੀਜ਼ਾਂ ਨੂੰ ਦੁਹਰਾਇਆ ਜਾ ਰਿਹਾ ਸੀ। ਰਾਹੁਲ ਨੇ ਕਿਹਾ ਸੀ ਕਿ ਮੋਦੀ ਸਰਕਾਰ ਨੂੰ ਪਤਾ ਹੈ ਕਿ ਕੀ ਹੋ ਰਿਹਾ ਹੈ? ਅਰਥਵਿਵਸਥਾ ਕਿਧਰ ਜਾ ਰਹੀ ਹੈ?''


DIsha

Content Editor

Related News