ਮੋਦੀ ਸਰਕਾਰ, ਕੋਰੋਨਾ ਯੋਧਿਆ ਦਾ ਇੰਨਾ ਅਪਮਾਨ ਕਿਉਂ : ਰਾਹੁਲ ਗਾਂਧੀ

Friday, Sep 18, 2020 - 10:53 AM (IST)

ਮੋਦੀ ਸਰਕਾਰ, ਕੋਰੋਨਾ ਯੋਧਿਆ ਦਾ ਇੰਨਾ ਅਪਮਾਨ ਕਿਉਂ : ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਨਰਿੰਦਰ ਮੋਦੀ ਸਰਕਾਰ 'ਤੇ ਹਮਲਾ ਲਗਾਤਾਰ ਜਾਰੀ ਹੈ। ਰਾਹੁਲ ਨੇ ਸ਼ੁੱਕਰਵਾਰ ਨੂੰ ਸਰਕਾਰ ਨੂੰ ਕੋਰੋਨਾ ਯੋਧਿਆ ਦਾ ਡਾਟਾ ਨਹੀਂ ਹੋਣ ਨੂੰ ਲੈ ਕੇ ਘੇਰਿਆ। ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਨੇ ਟਵੀਟ ਕੀਤਾ,''ਪ੍ਰਤੀਕੂਲ ਡਾਟਾ-ਮੁਕਤ ਮੋਦੀ ਸਰਕਾਰ! ਥਾਲੀ ਵਜਾਉਣ, ਦੀਵੇ ਜਗਾਉਣ ਨਾਲੋਂ ਜ਼ਿਆਦਾ ਜ਼ਰੂਰੀ ਹੈ, ਉਨ੍ਹਾਂ ਦੀ ਸੁਰੱਖਿਆ ਅਤੇ ਸਨਮਾਨ। ਮੋਦੀ ਸਰਕਾਰ, ਕੋਰੋਨਾ ਯੋਧਿਆ ਦਾ ਇੰਨਾ ਅਪਮਾਨ ਕਿਉਂ?'' 

PunjabKesariਦੱਸਣਯੋਗ ਹੈ ਕਿ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਕੋਰੋਨਾ ਯੋਧਿਆ ਦੇ ਡਾਟਾ ਦੇ ਸੰਬੰਧ 'ਚ ਰਾਜ ਸਭਾ 'ਚ ਕਿਹਾ ਸੀ ਕਿ ਸਿਹਤ ਸੇਵਾਵਾਂ ਰਾਜ ਸਰਕਾਰ ਦੇ ਅਧੀਨ ਹਨ। ਇਸ ਲਈ ਕੇਂਦਰ ਕੋਲ ਇਸ ਬਾਰੇ ਕੋਈ ਅੰਕੜਾ ਨਹੀਂ ਹੈ।


author

DIsha

Content Editor

Related News