ਕਰੁਣਾਨਿਧੀ ਦਾ ਹਾਲ ਪੁੱਛਣ ਹਸਪਤਾਲ ਪੁੱਜੇ ਰਾਹੁਲ ਗਾਂਧੀ

Tuesday, Jul 31, 2018 - 04:56 PM (IST)

ਕਰੁਣਾਨਿਧੀ ਦਾ ਹਾਲ ਪੁੱਛਣ ਹਸਪਤਾਲ ਪੁੱਜੇ ਰਾਹੁਲ ਗਾਂਧੀ

ਨੈਸ਼ਨਲ ਡੈਸਕ—ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਹਸਪਤਾਲ 'ਚ ਭਰਤੀ ਡੀ.ਐੱਮ.ਕੇ. ਮੁਖੀ ਕਰੁਣਾਨਿਧੀ ਨੂੰ ਮਿਲਣ ਚੇਨਈ ਪੁੱਜ ਗਏ ਹਨ। ਉਨ੍ਹਾਂ ਨੇ ਹਸਪਤਾਲ 'ਚ ਭਰਤੀ ਕਰੁਣਾਨਿਧੀ ਨਾਲ ਮੁਲਾਕਾਤ ਕੀਤੀ। ਪਿਛਲੇ ਚਾਰ ਦਿਨਾਂ ਤੋਂ ਹਸਪਤਾਲ 'ਚ ਭਰਤੀ ਤਾਮਿਲਨਾਡੂ ਦੇ ਸਾਬਕਾ ਮੁੱਖਮੰਤਰੀ ਕਰੁਣਾਨਿਧੀ ਦੀ ਹਾਲਤ ਸਥਿਰ ਹੈ। ਕਰੁਣਾਨਿਧੀ ਦੀ ਸਿਹਤ ਦੀ ਜਾਣਕਾਰੀ ਲੈਣ ਲਈ ਹਸਪਤਾਲ 'ਚ ਨੇਤਾਵਾਂ ਦਾ ਆਉਣਾ-ਜਾਣਾ ਲੱਗਾ ਹੋਇਆ ਹੈ। ਸੋਮਵਾਰ ਨੂੰ ਰਾਜ ਦੇ ਮੁੱਖਮੰਤਰੀ ਦੇ ਕੇ.ਪਲਾਨੀਸਵਾਮੀ ਵੀ ਹਸਪਤਾਲ ਜਾ ਕੇ ਕਰੁਣਾਨਿਧੀ ਨੂੰ ਮਿਲੇ। ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਹੁਣ ਕਰੁਣਾਨਿਧੀ ਦੀ ਤਬੀਅਤ ਵਧੀਆ ਹੈ।ਬਲੱਡ ਪ੍ਰੈਸ਼ਰ ਦੀ ਪਰੇਸ਼ਾਨੀ ਦੇ ਬਾਅਦ ਕਰੁਣਾਨਿਧੀ ਨੂੰ ਸ਼ੁੱਕਰਵਾਰ ਨੂੰ ਕਾਵੇਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਜਦੋਂ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਉਸ ਸਮੇਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਬਹੁਤ ਘੱਟ ਸੀ। ਡਾਕਟਰਾਂ ਦੀ ਇਕ ਟੀਮ ਦੇਖਭਾਲ 'ਚ ਲੱਗੀ ਹੋਈ ਹੈ।ਪਿਛਲੇ ਚਾਰ ਦਿਨਾਂ ਤੋਂ ਹਸਪਤਾਲ 'ਚ ਭਰਤੀ ਤਾਮਿਲਨਾਡੂ ਦੇ ਸਾਬਕਾ ਮੁੱਖਮੰਤਰੀ ਕਰੁਣਾਨਿਧੀ ਦੀ ਹਾਲਤ ਸਥਿਰ ਹੈ। ਡਾਕਟਰਾਂ ਦੀ ਇਕ ਟੀਮ ਦੇਖਭਾਲ 'ਚ ਲੱਗੀ ਹੋਈ ਹੈ।


Related News