ਯੋਜਨਾ ਰਹਿਤ ਤਾਲਾਬੰਦੀ ਕਾਰਨ ਆਈ ਆਫ਼ਤ ਦੀ ਮਾਰ ਹਾਲੇ ਤੱਕ ਝੱਲ ਰਿਹੈ ਦੇਸ਼ : ਰਾਹੁਲ ਗਾਂਧੀ

Friday, Mar 19, 2021 - 01:32 PM (IST)

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਦੇਸ਼ ਹਾਲੇ ਵੀ ਯੋਜਨਾ ਰਹਿਤ ਤਾਲਾਬੰਦੀ ਦੀ ਮਾਰ ਝੱਲ ਰਿਹਾ ਹੈ ਅਤੇ ਸਰਕਾਰ ਦੀ 'ਅਯੋਗਤਾ ਅਤੇ ਅਦੂਰਦਰਸ਼ਿਤਾ' ਕਾਰਨ ਲੱਖਾਂ ਪਰਿਵਾਰਾਂ ਨੂੰ ਦਰਦ ਝੱਲਣਾ ਪਿਆ ਹੈ। ਸਰਕਾਰ ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਪਿਛਲੇ ਸਾਲ 24 ਮਾਰਚ ਨੂੰ ਰਾਸ਼ਟਰਵਿਆਪੀ ਤਾਲਾਬੰਦੀ ਲਾਗੂ ਕੀਤੀ ਸੀ। ਰਾਹੁਲ ਨੇ ਤਾਲਾਬੰਦੀ ਲਈ ਸਰਕਾਰ 'ਤੇ ਹਮਲਾਵਰ ਰੁਖ ਅਪਣਾਉਂਦੇ ਹੋਏ ਕਿਹਾ ਕਿ ਇਸ ਕਾਰਨ ਗਰੀਬਾਂ ਅਤੇ ਪ੍ਰਵਾਸੀਆਂ ਨੂੰ ਦਰਦ ਸਹਿਣ ਕਰਨਾ ਪਿਆ ਹੈ।

PunjabKesari

ਇਹ ਵੀ ਪੜ੍ਹੋ : ਕੋਰੋਨਾ: ਮਹਾਰਾਸ਼ਟਰ 'ਚ ਆਏ 25 ਹਜ਼ਾਰ ਤੋਂ ਜ਼ਿਆਦਾ ਕੇਸ, ਅਹਿਮਦਾਬਾਦ 'ਚ ਅੱਜ ਤੋਂ ਨਾਈਟ ਕਰਫਿਊ

ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ,''ਦੇਸ਼ ਯੋਜਨਾ ਰਹਿਤ ਤਾਲਾਬੰਦੀ ਕਾਰਨ ਆਈ ਆਫ਼ਤ ਦੀ ਮਾਰ ਹਾਲੇ ਤੱਕ ਝੱਲ ਰਿਹਾ ਹੈ। ਸਰਕਾਰ ਦੀ ਅਯੋਗਤਾ ਅਤੇ ਅਦੂਰਦਰਸ਼ਿਤਾ ਦਾ ਕਾਰਨ ਬਿਆਨ ਨਹੀਂ ਕੀਤੇ ਜਾਣ ਸਕਣ ਕਾਰਨ ਦਰਦ ਝੱਲਣ ਵਾਲੇ ਲੱਖਾਂ ਪਰਿਵਾਰਾਂ ਨੂੰ ਹਮਦਰਦੀ ਦਿੰਦਾ ਹਾਂ।'' ਰਾਹੁਲ ਨੇ ਆਪਣੇ ਟਵੀਟ ਨਾਲ ਇਕ ਖ਼ਬਰ ਵੀ ਸਾਂਝੀ ਕੀਤੀ, ਜਿਸ 'ਚ ਯੂਨੀਸੇਫ਼ ਦੇ ਇਕ ਅਧਿਐਨ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਕੋਵਿਡ-19 ਕਾਰਨ ਦੱਖਣ ਏਸ਼ੀਆ ਦੇ 6 ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ 'ਚ ਭਾਰਤ 'ਚ ਸ਼ਿਸ਼ੂ ਮੌਤ ਦਰ ਅਤੇ ਮਾਂ ਦੀ ਮੌਤ ਦਰ ਸਭ ਤੋਂ ਵੱਧ ਦੇਖਣ ਨੂੰ ਮਿਲ ਸਕਦੀ ਹੈ।

ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਪਿਛਲੇ 24 ਘੰਟਿਆਂ 'ਚ ਕਰੀਬ 40 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ


DIsha

Content Editor

Related News