ਰਾਹੁਲ ਗਾਂਧੀ ਨੇ ਕਸ਼ਮੀਰ ਨਾਲ ਪਰਿਵਾਰਿਕ ਸਬੰਧਾਂ ਨੂੰ ਜੋੜਿਆ ਅਤੇ ਕਸ਼ਮੀਰੀਅਤ ਨੂੰ ਸਲਾਹਿਆ

Wednesday, Aug 11, 2021 - 02:23 AM (IST)

ਸ਼੍ਰੀਨਗਰ/ਜੰਮੂ (ਉਦੈ/ਅਰੀਜ) - ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼੍ਰੀਨਗਰ ਵਿਚ ਕਾਂਗਰਸ ਭਵਨ ਦੇ ਉਦਘਾਟਨ ਸਮਾਰੋਹ ਵਿਚ ਆਪਣੇ-ਆਪ ਨੂੰ ਇਕ ਵਾਰ ਫਿਰ ਕਸ਼ਮੀਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਅਤੇ ਕਸ਼ਮੀਰੀਅਤ ਨੂੰ ਹੱਲਾਸ਼ੇਰੀ ਦਿੱਤੀ। ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਦਾ ਪਰਿਵਾਰ ਦਿੱਲੀ ਵਿਚ ਰਹਿੰਦਾ ਹੈ ਅਤੇ ਉਸ ਤੋਂ ਪਹਿਲਾਂ ਇਲਾਹਾਬਾਦ, ਜਦੋਂ ਕਿ ਉਸ ਤੋਂ ਵੀ ਪਹਿਲਾਂ ਕਸ਼ਮੀਰ ਵਿਚ ਰਹਿੰਦਾ ਸੀ ਅਤੇ ਮੇਰੇ ਪਰਿਵਾਰ ਨੇ ਵੀ ਜੇਹਲਮ ਦਾ ਪਾਣੀ ਪੀਤਾ ਹੈ ਅਤੇ ਕਹਿ ਸਕਦਾ ਹਾਂ ਕਿ ਮੈਂ ਨਵਾਂ ਨਹੀਂ ਹਾਂ ਅਤੇ ਤੁਹਾਨੂੰ ਸਮਝਦਾ ਹਾਂ। ਸਾਡੀਆਂ ਰਗਾਂ ’ਚ ਵੀ ਕਸ਼ਮੀਰੀਅਤ ਹੈ।

ਇਹ ਵੀ ਪੜ੍ਹੋ - ਚਿਰਾਗ ਪਾਸਵਾਨ ਨੂੰ ਖਾਲੀ ਕਰਨਾ ਹੋਵੇਗਾ ਪਿਤਾ ਨੂੰ ਅਲਾਟ ਕੀਤਾ ਬੰਗਲਾ, ਸਰਕਾਰ ਨੇ ਦਿੱਤਾ ਨੋਟਿਸ

ਕਸ਼ਮੀਰ ਦੇ ਰੀਤੀ-ਰਿਵਾਜਾਂ ’ਤੇ ਉਨ੍ਹਾਂ ਕਿਹਾ ਕਿ ਤੁਹਾਡੀ ਜੋ ਸੋਚ ਹੈ, ਜਿਸ ਨੂੰ ਅਸੀਂ ਕਸ਼ਮੀਰੀਅਤ ਕਹਿੰਦੇ ਹਾਂ, ਉਹ ਥੋੜੀ ਜਿਹੀ ਮੇਰੇ ਅੰਦਰ ਵੀ ਹੈ। ਜਦੋਂ ਮੈਂ ਫਲਾਈਟ ਰਾਹੀਂ ਇੱਥੇ ਆਉਂਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਵਾਪਸ ਆ ਰਿਹਾ ਹਾਂ, ਘਰ ਆ ਰਿਹਾ ਹਾਂ। ਅੱਜ ਸਿਰਫ ਜੰਮੂ-ਕਸ਼ਮੀਰ ’ਤੇ ਹੀ ਹਮਲਾ ਨਹੀਂ ਹੋ ਰਿਹਾ ਹੈ, ਅੱਜ ਹਮਲਾ ਪੂਰੇ ਹਿੰਦੁਸਤਾਨ ’ਤੇ ਹੋ ਰਿਹਾ ਹੈ। ਗੁਲਾਮ ਨਬੀ ਆਜ਼ਾਦ ਜੀ ਨੇ ਕਿਹਾ ਕਿ ਸੰਸਦ ਵਿਚ ਸਾਨੂੰ ਜੰਮੂ-ਕਸ਼ਮੀਰ ਦੇ ਮੁੱਦਿਆਂ ਨੂੰ ਚੁੱਕਣਾ ਚਾਹੀਦਾ ਹੈ ਪਰ ਸੰਸਦ ਵਿੱਚ ਸਾਨੂੰ ਬੋਲਣ ਨਹੀਂ ਦਿੱਤਾ ਜਾਂਦਾ। ਸੰਸਦ ਵਿੱਚ ਮੈਂ ਪੇਗਾਸਸ, ਰਾਫੇਲ ਘੋਟਾਲੇ, ਜੰਮੂ-ਕਸ਼ਮੀਰ, ਭ੍ਰਿਸ਼ਟਾਚਾਰ, ਬੇਰੋਜ਼ਗਾਰੀ ਬਾਰੇ ਨਹੀਂ ਬੋਲ ਸਕਦਾ। ਇਹ ਲੋਕ ਜਿਊਡੀਸ਼ੀਅਰੀ, ਵਿਧਾਨਸਭਾ, ਲੋਕਸਭਾ, ਰਾਜ ਸਭਾ ’ਤੇ ਹਮਲਾ ਕਰ ਰਹੇ ਹਨ।

ਇਹ ਵੀ ਪੜ੍ਹੋ - ਸ਼੍ਰੀਨਗਰ 'ਚ ਬੋਲੇ ਰਾਹੁਲ- ਮੈਂ ਵੀ ਕਸ਼ਮੀਰੀ ਪੰਡਿਤ, ਜੰਮੂ-ਕਸ਼ਮੀਰ ਨੂੰ ਮਿਲੇ ਪੂਰਨ ਰਾਜ ਦਾ ਦਰਜਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸਿੱਧਾ ਹਮਲਾ ਬੋਲਦੇ ਹੋਏ ਰਾਹੁਲ ਨੇ ਕਿਹਾ ਕਿ ਮੋਦੀ ਦੀ ਵਿਚਾਰਧਾਰਾ ਹਿੰਦੁਸਤਾਨ ਨੂੰ ਵੰਡਣ, ਦੇਸ਼ ਨੂੰ ਤੋੜਨ, ਹਿੰਸਾ ਦੀ ਵਿਚਾਰਧਾਰਾ ਹੈ, ਜਿਸ ਦੇ ਖ਼ਿਲਾਫ਼ ਅਸੀਂ ਲੜਾਂਗੇ ਅਤੇ ਉਨ੍ਹਾਂ ਨੂੰ ਹਰਾਵਾਂਗੇ। ਮੈਂ ਚਾਹੁੰਦਾ ਹਾਂ ਕਿ ਜੰਮੂ-ਕਸ਼ਮੀਰ ਨੂੰ ਜਲਦੀ ਤੋਂ ਜਲਦੀ ਪੂਰਨ ਰਾਜ ਦਾ ਦਰਜਾ ਵਾਪਸ ਮਿਲੇ। ਕਾਂਗਰਸ ਭਵਨ ਦੇ ਉਦਘਾਟਨ ’ਤੇ ਰਾਹੁਲ ਨੇ ਕਿਹਾ ਕਿ ਮੈਂ ਕੋਵਿਡ ਤੋਂ ਪਹਿਲਾਂ ਵੀ ਆਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮੈਨੂੰ ਏਅਰਪੋਰਟ ’ਤੇ ਹੀ ਰੋਕ ਦਿੱਤਾ ਗਿਆ ਸੀ। ਮੈਂ ਅੱਜ ਆਇਆ ਹਾਂ ਅਤੇ ਜਲਦੀ ਹੀ ਦੁਬਾਰਾ ਆਵਾਂਗਾਂ।

ਇਹ ਵੀ ਪੜ੍ਹੋ - ਲੋਕ ਸਭਾ 'ਚ ਪਾਸ ਹੋਇਆ ਓ.ਬੀ.ਸੀ. ਰਾਖਵਾਂਕਰਨ ਬਿੱਲ

ਰਾਹੁਲ ਨੇ ਕਿਹਾ ਕਿ ਸਾਡੇ ਪ੍ਰੈਸ ਦੇ ਮਿੱਤਰ ਜਿਨ੍ਹਾਂ ਨੂੰ ਸੱਚਾਈ ਲਿਖਣੀ ਚਾਹੀਦੀ ਹੈ, ਉਹ ਨਹੀਂ ਲਿਖਦੇ। ਇਨ੍ਹਾਂ ਨੂੰ ਦਬਾਇਆ ਜਾਂਦਾ ਹੈ, ਧਮਕਾਇਆ ਜਾਂਦਾ ਹੈ। ਪੂਰੇ ਹਿੰਦੁਸਤਾਨ ਵਿੱਚ ਇਹ ਡਰੇ ਹੋਏ ਹਨ, ਕੁੱਝ ਲਿਖ ਦਿੱਤਾ ਤਾਂ ਨੌਕਰੀ ਚੱਲੀ ਜਾਵੇਗੀ। ਕਾਂਗਰਸੀ ਨੇਤਾ ਨੇ ਦੁਹਰਾਇਆ ਕਿ ਇੱਥੇ ਫੁਲ ਸਟੇਟਹੁਡ ਵਾਪਸ ਮਿਲਣੀ ਚਾਹੀਦੀ ਹੈ। ਉਥੇ ਹੀ ਲੋਕੰਤਰਿਕ ਪ੍ਰਕਿਰਿਆ ਦੇ ਤਹਿਤ ਇਲੈਕਸ਼ਨ ਨਿਰਪੱਖ ਹੋਣਾ ਚਾਹੀਦਾ ਹੈ।


  ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News