ਰਾਹੁਲ ਗਾਂਧੀ ਸੰਖੇਪ ਨਿੱਜੀ ਯਾਤਰਾ ''ਤੇ ਵਿਦੇਸ਼ ਰਵਾਨਾ

Sunday, Dec 27, 2020 - 11:53 PM (IST)

ਰਾਹੁਲ ਗਾਂਧੀ ਸੰਖੇਪ ਨਿੱਜੀ ਯਾਤਰਾ ''ਤੇ ਵਿਦੇਸ਼ ਰਵਾਨਾ

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਆਗੂ ਰਾਹੁਲ ਗਾਂਧੀ ਐਤਵਾਰ ਨੂੰ ਸੰਖੇਪ ਨਿੱਜੀ ਯਾਤਰਾ 'ਤੇ ਵਿਦੇਸ਼ ਰਵਾਨਾ ਹੋਏ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦੱਸਿਆ ਕਿ ਉਹ ਕੁਝ ਦਿਨ ਬਾਹਰ ਰਹਿਣਗੇ। ਉਨ੍ਹਾਂ ਇਹ ਨਹੀਂ ਦੱਸਿਆ ਕਿ ਰਾਹੁਲ ਕਿੱਥੇ ਗਏ ਹਨ।

PunjabKesari
ਇਸ ਦੌਰਾਨ ਸੂਤਰ ਦੱਸਦੇ ਹਨ ਕਿ ਰਾਹੁਲ ਗਾਂਧੀ ਕਤਰ ਏਅਰਵੇਜ਼ ਦੀ ਉਡਾਣ ਰਾਹੀਂ ਇਟਲੀ ਦੇ ਸ਼ਹਿਰ ਮਿਲਾਨ ਗਏ ਹਨ। ਉਥੇ ਰਾਹੁਲ ਦੀ ਨਾਨੀ ਰਹਿੰਦੀ ਹੈ। ਉਹ ਪਹਿਲਾਂ ਵੀ ਉਨ੍ਹਾਂ ਨੂੰ ਮਿਲਣ ਲਈ ਕਈ ਵਾਰ ਗਏ ਹਨ। ਰਾਹੁਲ ਦੇ ਵਿਦੇਸ਼ ਜਾਣ ਤੋਂ ਇਕ ਦਿਨ ਬਾਅਦ ਸੋਮਵਾਰ ਕਾਂਗਰਸ ਦਾ 136ਵਾਂ ਸਥਾਪਨਾ ਦਿਵਸ ਹੈ।

 

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News