ਭਾਜਪਾ ''ਚ ਰਹਿ ਕੇ CM ਬਣਨ ਦਾ ਸੁਫ਼ਨਾ ਛੱਡ ਦੇਣ ਸਿੰਧੀਆ, ਕਾਂਗਰਸ ''ਚ ਵਾਪਸ ਆਉਣਾ ਪਵੇਗਾ: ਰਾਹੁਲ

Tuesday, Mar 09, 2021 - 11:33 AM (IST)

ਭਾਜਪਾ ''ਚ ਰਹਿ ਕੇ CM ਬਣਨ ਦਾ ਸੁਫ਼ਨਾ ਛੱਡ ਦੇਣ ਸਿੰਧੀਆ, ਕਾਂਗਰਸ ''ਚ ਵਾਪਸ ਆਉਣਾ ਪਵੇਗਾ: ਰਾਹੁਲ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣੇ ਪੁਰਾਣੇ ਦੋਸਤ ਜਿਓਤਿਰਦਿੱਤਿਆ ਸਿੰਧੀਆ ਯਾਦ ਆ ਰਹੇ ਹਨ। ਰਾਹੁਲ ਨੇ ਕਿਹਾ ਕਿ ਸਿੰਧੀਆ ਭਾਜਪਾ 'ਚ ਰਹਿ ਕੇ ਕਦੇ ਮੁੱਖ ਮੰਤਰੀ ਨਹੀਂ ਬਣਨਗੇ ਅਤੇ ਉਨ੍ਹਾਂ ਨੂੰ ਵਾਪਸ ਕਾਂਗਰਸ 'ਚ ਆਉਣਾ ਹੋਵੇਗਾ। ਸੂਤਰਾਂ ਅਨੁਸਾਰ, ਰਾਹੁਲ ਨੇ ਇਹ ਟਿੱਪਣੀ ਭਾਰਤੀ ਯੂਥ ਕਾਂਗਰਸ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ 'ਚ ਕੀਤੀ। ਇਕ ਸੂਤਰ ਨੇ ਦੱਸਿਆ ਕਿ ਰਾਹੁਲ ਨੇ ਬੈਠਕ 'ਚ ਕਿਹਾ,''ਮੈਂ ਸਿੰਧੀਆ ਨੂੰ ਕਿਹਾ ਸੀ ਕਿ ਤੁਸੀਂ ਮਿਹਨਤ ਕਰੋ, ਇਕ ਦਿਨ ਮੁੱਖ ਮੰਤਰੀ ਜ਼ਰੂਰ ਬਣੋਗੇ।'' ਕਾਂਗਰਸ ਨੇਤਾ ਨੇ ਤੰਜ ਕੱਸਦੇ ਹੋਏ ਕਿਹਾ ਕਿ ਸਿੰਧੀਆ ਭਾਜਪਾ 'ਚ 'ਬੈਕਬੈਂਚਰ' ਹਨ। ਸੂਤਰਾਂ ਅਨੁਸਾਰ, ਰਾਹੁਲ ਨੇ ਕਿਹਾ,''ਤੁਸੀਂ ਲੋਕ ਲਿਖ ਕੇ ਲੈ ਲਵੋ, ਸਿੰਧੀਆ ਭਾਜਪਾ 'ਚ ਕਦੇ ਮੁੱਖ ਮੰਤਰੀ ਨਹੀਂ ਬਣਨਗੇ। ਉਨ੍ਹਾਂ ਨੂੰ ਇੱਥੇ ਵਾਪਸ ਆਉਣਾ ਹੋਵੇਗਾ।''

ਇਹ ਵੀ ਪੜ੍ਹੋ : ਦਿਗਵਿਜੇ ਬੋਲੇ- ਵਾਹ ਜੀ ਮਹਾਰਾਜ ਵਾਹ! ਤਾਂ ਸਿੰਧੀਆ ਨੇ ਹੱਥ ਜੋੜ ਕੇ ਮੰਗਿਆ ਆਸ਼ੀਰਵਾਦ

ਸਿੰਧੀਆ ਪਿਛਲੇ ਸਾਲ ਮਾਰਚ 'ਚ ਭਾਜਪਾ 'ਚ ਹੋਏ ਸਨ ਸ਼ਾਮਲ
ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਅਤੇ ਰਾਜ ਸਭਾ ਮੈਂਬਰ ਦਿਗਵਿਜੇ ਸਿੰਘ ਨਾਲ ਟਕਰਾਅ ਵਿਚਾਲੇ ਸਿੰਧੀਆ ਪਿਛਲੇ ਸਾਲ ਮਾਰਚ 'ਚ ਭਾਜਪਾ 'ਚ ਸ਼ਾਮਲ ਹੋ ਗਏ ਸਨ। ਸਿੰਧੀਆ ਖੇਮੇ ਦੇ 20 ਤੋਂ ਵੱਧ ਵਿਧਾਇਕਾਂ ਨੇ ਕਾਂਗਰਸ ਦਾ ਸਾਥ ਛੱਡ ਦਿੱਤਾ ਸੀ, ਜਿਸ ਤੋਂ ਬਾਅਦ ਕਮਲਨਾਥ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਡਿੱਗ ਗਈ ਸੀ। ਯੂਥ ਕਾਂਗਰਸ ਦੀ ਬੈਠਕ ਦੌਰਾਨ ਸੰਗਠਨ ਦੇ ਸੀਨੀਅਰ ਅਹੁਦਾ ਅਧਿਕਾਰੀਆਂ ਨੇ ਰਾਹੁਲ ਗਾਂਧੀ ਨਾਲ ਪਾਰਟੀ ਦੇ ਪ੍ਰਧਾਨ ਦੀ ਜ਼ਿੰਮੇਵਾਰ ਇਕ ਵਾਰ ਮੁੜ ਸੰਭਾਲਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਕਮਲਨਾਥ 'ਤੇ ਭੜਕੇ ਸਿੰਧੀਆ, ਬੋਲੇ- 'ਹਾਂ ਮੈਂ ਕੁੱਤਾ ਹਾਂ, ਕਿਉਂਕਿ...'

ਆਰ.ਐੱਸ.ਐੱਸ. ਦੇ ਸਾਹਮਣੇ ਨਾ ਝੁਕਣ ਨੌਜਵਾਨ
ਸੂਤਰਾਂ ਅਨੁਸਾਰ, ਇਸ ਬੈਠਕ 'ਚ ਰਾਹੁਲ ਨੇ ਇਸ ਸੰਗਠਨ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਯੂਥ ਕਾਂਗਰਸ ਦੇ ਅਹੁਦਾ ਅਧਿਕਾਰੀਆਂ ਨੂੰ ਪਾਰਟੀ ਦੀ ਵਿਚਾਰਧਾਰਾ ਨੂੰ ਵਧਾਉਣ ਲਈ ਕੰਮ ਕਰਨ ਅਤੇ ਆਰ.ਐੱਸ.ਐੱਸ. ਦੇ ਸਾਹਮਣੇ ਨਹੀਂ ਝੁਕਣ ਦੀ ਅਪੀਲ ਵੀ ਕੀਤੀ। ਸੂਤਰਾਂ ਨੇ ਦੱਸਿਆ ਕਿ ਯੂਥ ਕਾਂਗਰਸ ਪ੍ਰਧਾਨ ਸ਼੍ਰੀਨਿਵਾਸ ਬੀਵੀ ਨੇ ਇਸ ਬੈਠਕ 'ਚ ਰਾਹੁਲ ਨੂੰ ਕਿਹਾ',''ਤੁਸੀਂ ਅਖਿਲ ਭਾਰਤੀ ਕਾਂਗਰਸ ਕਮੇਟੀ ਦਾ ਪ੍ਰਧਾਨ ਅਹੁਦਾ ਸੰਭਾਲ ਲਵੋ।'' ਇਸ 'ਤੇ ਉੱਥੇ ਮੌਜੂਦ ਅਹੁਦਾ ਅਧਿਕਾਰੀਆਂ ਨੇ ਤਾੜੀਆਂ ਵਜਾ ਕੇ ਇਸ ਦਾ ਸਮਰਥਨ ਕੀਤਾ। ਸੂਤਰਾਂ ਦਾ ਕਹਿਣਾ ਸੀ ਕਿ ਰਾਹੁਲ ਨੇ ਯੂਥ ਕਾਂਗਰਸ ਦੇ ਅਹੁਦਾ ਅਧਿਕਾਰੀਆਂ ਦੀ ਇਸ ਅਪੀਲ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News