ਕਿਸਾਨਾਂ ਦੇ ਵੱਖ-ਵੱਖ ਮੁੱਦਿਆਂ 'ਤੇ ਸੰਸਦ 'ਚ ਰਾਹੁਲ ਗਾਂਧੀ ਨੇ ਕੇਂਦਰ 'ਤੇ ਕੱਸੇ ਤੰਜ
Monday, Jul 01, 2024 - 05:58 PM (IST)
ਨੈਸ਼ਨਲ ਡੈਸਕ : ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਸਾਨਾਂ ਦੇ ਅੰਦੋਲਨ, ਕਰਜ਼ੇ, ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਆਦਿ ਮੁੱਦਿਆਂ ਨੂੰ ਲੈ ਕੇ ਸੰਸਦ ਵਿਚ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦੇਣ ਲਈ ਜੋ ਭੂਮੀ ਗ੍ਰਹਿਣ ਬਿੱਲ ਤਿਆਰ ਕੀਤਾ ਸੀ, ਨੂੰ ਸਰਕਾਰ ਨੇ ਰੱਦ ਕਰ ਦਿੱਤਾ। ਕਿਸਾਨਾਂ ਨੂੰ ਡਰਾਉਣ ਲਈ ਸਰਕਾਰ ਵਲੋਂ ਤਿੰਨ ਕਾਨੂੰਨ ਲਿਆਂਦੇ ਗਏ। ਪੀਐੱਮ ਨੇ ਕਿਸਾਨਾਂ ਨੂੰ ਕਿਹਾ ਕਿ ਇਹ ਤੁਹਾਡੇ ਲਈ ਫ਼ਾਇਦੇਮੰਦ ਕਾਨੂੰਨ ਹਨ, ਸੱਚਾਈ ਇਹ ਸੀ ਕਿ ਇਹ ਅਡਾਨੀ ਅਤੇ ਅੰਬਾਨੀ ਲਈ ਲਿਆਂਦੇ ਗਏ ਸਨ।
ਇਹ ਵੀ ਪੜ੍ਹੋ - ਰਾਹੁਲ ਗਾਂਧੀ ਨੇ ਸੰਸਦ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੀ ਕੀਤੀ ਗੱਲ
ਰਾਹੁਲ ਨੇ ਕਿਹਾ ਕਿ ਖੇਤੀ ਲਈ ਲਿਆਂਦੇ ਤਿੰਨ ਕਾਨੂੰਨਾਂ ਕਰਕੇ ਕਿਸਾਨ ਸੜਕਾਂ 'ਤੇ ਆ ਗਏ। ਕਿਸਾਨਾਂ ਦੇ ਅੰਦੋਲਨ ਵਿਚ 700 ਤੋਂ ਵਧੇਰੇ ਕਿਸਾਨ ਸ਼ਹੀਦ ਹੋ ਗਏ। ਤੁਸੀਂ ਕਿਸਾਨਾਂ ਨਾਲ ਗੱਲਬਾਤ ਵੀ ਨਹੀਂ ਕਰਦੇ। ਗਾਂਧੀ ਨੇ ਕਿਹਾ ਕਿ ਅਸੀਂ ਸਦਨ ਵਿੱਚ ਪ੍ਰਦਰਸ਼ਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਲਈ ਮੌਨ ਧਾਰਨ ਦੀ ਗੱਲ ਕੀਤੀ ਸੀ ਪਰ ਤੁਸੀਂ ਅਜਿਹਾ ਵੀ ਨਹੀਂ ਕੀਤਾ। ਕਿਸਾਨਾਂ ਦੇ ਕਰਜ਼ੇ ਨੂੰ ਲੈ ਕੇ ਸੰਸਦ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨਾਂ ਨੇ ਆਖਿਆ ਕਿ ਜੇਕਰ ਉਦਯੋਗਪਤੀਆਂ ਦੇ 16 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਹੋ ਸਕਦੇ ਹਨ ਤਾਂ ਥੋੜਾ ਸਾਨੂੰ ਵੀ ਦਿਓ।
ਇਹ ਵੀ ਪੜ੍ਹੋ - ਇਸ ਸੂਬੇ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖ਼ਬਰ, ਹੁਣ ਮਿਲੇਗੀ 4000 ਰੁਪਏ ਪ੍ਰਤੀ ਮਹੀਨਾ ਪੈਨਸ਼ਨ
ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਭਾਰਤ ਦੇ ਸਾਰੇ ਕਿਸਾਨ ਇਸ ਸਮੇਂ ਸਰਹੱਦਾਂ 'ਤੇ ਖੜ੍ਹੇ ਹਨ। ਅੱਜ ਤੱਕ ਸੜਕਾਂ ਜਾਮ ਹਨ, ਜਿਸ ਰਾਹ ਤੋਂ ਕਿਸਾਨ ਆਏ ਸਨ, ਉਹ ਰਸਤੇ ਬੰਦ ਹਨ। ਹਰਿਆਣਾ ਵਿੱਚ ਦੋ ਥਾਵਾਂ ਬੰਦ ਹਨ। ਕਿਸਾਨਾਂ ਨੇ ਕਿਹਾ ਕਿ ਤੁਸੀਂ ਸਾਡੀ ਮਿਹਨਤ ਦਾ ਫਲ ਖੋਹਣਾ ਚਾਹੁੰਦੇ ਹੋ। ਇਸ ਸਬੰਧ ਵਿਚ ਤੁਸੀਂ ਉਨ੍ਹਾਂ ਨਾਲ ਕੋਈ ਗੱਲ ਨਹੀਂ ਕਰ ਰਹੇ। ਰਾਹੁਲ ਗਾਂਧੀ ਨੇ ਕਿਹਾ ਕਿ ਤੁਸੀਂ ਕਿਸਾਨਾਂ ਨੂੰ ਜੱਫੀ ਨਹੀਂ ਪਾਉਂਦੇ, ਕਿਉਂਕਿ ਤੁਸੀਂ ਉਹਨਾਂ ਨੂੰ ਅੱਤਵਾਦੀ ਕਹਿੰਦੇ ਹੋ। ਇਹ ਝੂਠ ਨਹੀਂ, ਸੱਚ ਹੈ।
ਇਹ ਵੀ ਪੜ੍ਹੋ - ਮੈਚ ਦੌਰਾਨ ਪਿਤਾ ਨੂੰ ਧੀ ਦੇ ਰਿਸ਼ਤੇ ਲਈ ਆਇਆ ਮੈਸੇਜ, ਹੈਰਾਨ ਕਰਨ ਵਾਲਾ ਰਿਪਲਾਈ ਹੋਇਆ ਵਾਇਰਲ
ਦੂਜੇ ਪਾਸੇ ਘੱਟੋ-ਘੱਟ ਸਮਰਥਨ ਮੁੱਲ ਦੇ ਮੁੱਦੇ 'ਤੇ ਸਖ਼ਤ ਇਤਰਾਜ਼ ਜਤਾਉਂਦੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਤੱਥ ਦੇਖਣੇ ਚਾਹੀਦੇ ਹਨ। ਅਸੀਂ ਕਈ ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੇ ਰਹੇ ਹਾਂ। ਅੱਜ ਵੀ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਚੱਲ ਰਹੀ ਹੈ ਅਤੇ ਹੁਣੇ ਹੁਣੇ 14 ਸਾਉਣੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧਾ ਕੀਤਾ ਗਿਆ ਹੈ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਸਾਨੂੰ ਇਹ ਵੀ ਦੱਸੋ ਕਿ ਜਦੋਂ ਤੁਹਾਡੀ ਸਰਕਾਰ ਸੀ, ਉਦੋਂ MSP ਕਿੰਨੀ ਸੀ ਅਤੇ ਉੱਥੇ ਕਿੰਨੀ ਖਰੀਦ ਹੁੰਦੀ ਸੀ।
ਇਹ ਵੀ ਪੜ੍ਹੋ - ਮਿਲ ਗਈ ਇਜ਼ਾਜਤ, ਜੇਲ੍ਹ ਤੋਂ ਬਾਹਰ ਆ ਇਹ ਸੰਸਦ ਮੈਂਬਰ ਚੁੱਕੇਗਾ ਸਹੁੰ !
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8