ਰਾਹੁਲ ਗਾਂਧੀ ਨੂੰ ਵਿਦੇਸ਼ ''ਚ ਭਾਰਤ ਦੀ ਆਲੋਚਨਾ ਕਰਨ ਦੀ ਆਦਤ ਹੈ : ਵਿਦੇਸ਼ ਮੰਤਰੀ ਜੈਸ਼ੰਕਰ

Thursday, Jun 08, 2023 - 02:26 PM (IST)

ਰਾਹੁਲ ਗਾਂਧੀ ਨੂੰ ਵਿਦੇਸ਼ ''ਚ ਭਾਰਤ ਦੀ ਆਲੋਚਨਾ ਕਰਨ ਦੀ ਆਦਤ ਹੈ : ਵਿਦੇਸ਼ ਮੰਤਰੀ ਜੈਸ਼ੰਕਰ

ਨਵੀਂ ਦਿੱਲੀ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਰਾਹੁਲ ਗਾਂਧੀ ਨੂੰ ਲੰਮੇਂ ਹੱਥੀ ਲੈਂਦੇ ਹੋਏ ਵੀਰਵਾਰ ਨੂੰ ਕਿਹਾ ਕਿ ਕਾਂਗਰਸ ਨੇਤਾ ਨੂੰ ਵਿਦੇਸ਼ 'ਚ ਭਾਰਤ ਦੀ ਆਲੋਚਨਾ ਕਰਨ ਦੀ ਆਦਤ ਹੈ ਪਰ ਆਪਣੇ ਅੰਦਰੂਨੀ ਮਾਮਲਿਆਂ ਨੂੰ ਦੁਨੀਆ ਦੇ ਸਾਹਮਣੇ ਚੁੱਕਣਾ ਦੇਸ਼ ਦੇ ਹਿੱਤ 'ਚ ਨਹੀਂ ਹੈ। ਅਮਰੀਕਾ 'ਚ ਇਕ ਪ੍ਰੋਗਰਾਮ 'ਚ ਰਾਹੁਲ ਗਾਂਧੀ ਦੀ ਟਿੱਪਣੀ ਦੇ ਸੰਬੰਧ 'ਚ ਵਿਦੇਸ਼ ਮੰਤਰੀ ਨੇ ਕਿਹਾ,''ਦੁਨੀਆ ਸਾਨੂੰ ਦੇਖ ਰਹੀ ਹੈ।'' ਇਕ ਸਵਾਰ ਦੇ ਜਵਾਬ 'ਚ ਜੈਸ਼ੰਕਰ ਨੇ ਕਿਹਾ,''ਰਾਹੁਲ ਨੂੰ ਵਿਦੇਸ਼ 'ਚ ਭਾਰਤ ਦੀ ਆਲੋਚਨਾ ਕਰਨ ਦੀ ਆਦਤ ਹੈ।''

ਉਨ੍ਹਂ ਕਿਹਾ,''ਮੈਂ ਨਹੀਂ ਸਮਝਦਾ ਕਿ ਰਾਸ਼ਟਰੀ ਰਾਜਨੀਤੀ ਨੂੰ ਦੇਸ਼ ਤੋਂ ਬਾਹਰ ਲਿਜਾਉਣਾ ਰਾਸ਼ਟਰੀ ਹਿੱਤ 'ਚ ਹੋਵੇਗਾ।'' ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਗਾਂਧੀ ਨੇ ਹਾਲ ਹੀ 'ਚ ਅਮਰੀਕਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਸੀ ਅਤੇ ਵੱਖ-ਵੱਖ ਮੋਰਚਿਆਂ 'ਤੇ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹਿਆ ਸੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਜਪਾ ਅਤੇ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐੱਸ.ਐੱਸ.) ਨੂੰ ਭਵਿੱਖ ਵੱਲ ਦੇਖਣ 'ਚ ਅਸਮਰੱਥ ਕਰਾਰ ਦਿੱਤਾ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਸੀ ਕਿ ਉਹ ਸਿਰਫ਼ ਪਿੱਛੇ (ਰਿਅਰ ਵਿਊ ਮਿਰਰ) ਦੇਖ ਕੇ ਭਾਰਤੀ ਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨਾਲ 'ਇਕ ਤੋਂ ਬਾਅਦ ਇਕ ਹਾਦਸੇ' ਹੋਣਗੇ।


author

DIsha

Content Editor

Related News